ਗੋਰਿਮੰਟ ਡਰੱਗ ਡੀ-ਅਡੀਕਸ਼ਨ ਅਤੇ ਪੁਨਰਵਾਸ ਇੰਪਲਾਈਜ਼ ਯੂਨੀਅਨ ਨੇ ਮੰਗਾਂ ਦੇ ਲਈ ਸੰਘਰਸ਼ ਦਾ ਕੀਤਾ ਐਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਿਮੰਟ ਡਰੱਗ ਡੀ-ਅਡੀਕਸ਼ਨ ਅਤੇ ਪੁਨਰਵਾਸ ਇੰਪਲਾਈਜ਼ ਯੂਨੀਅਨ ਪੰਜਾਬ ਦੀ ਇਕ ਆਨਾਈਨ ਬੈਠਕ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਪਰਿਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੂਬਾ ਉਪ ਪ੍ਰਧਾਨ ਵਿਸ਼ਾਲ ਜੌਨ, ਸੂਬਾ ਜਨਰਲ ਪ੍ਰਸ਼ਾਂਤ ਆਦੀਆ ਦੀ ਹਾਜ਼ਰੀ ਵਿੱਚ ਸਮੂਹ ਜ਼ਿਲਾ ਪ੍ਰਧਾਨਾਂ ਨੇ ਭਾਗ ਲਿਆ। ਜਿਸ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਦੇ ਨਾਲ 7 ਜੁਲਾਈ 2021 ਨੂੰ ਹੋਈ ਮੀਟਿੰਗ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਿਹਤ ਮੰਤਰੀ ਅਤੇ ਯੂਨੀਅਨ ਦੇ ਪ੍ਰਤੀ ਨਿੱਧਾਂ, ਨਿਰਦੇਸ਼ਕ ਸਿਹਤ ਵਿਭਾਗ, ਪ੍ਰੋਗਰਾਮ ਅਫਸਰ ਮੈਂਟਲ ਹੈਲਥ ਸੈਲ ਪੰਜਾਬ ਦੀ ਮੌਜੂਦਗੀ ਵਿੱਚ ਭਰੋਸਾ ਦਿੱਤਾ ਸੀ ਕਿ ਯੂਨੀਅਨ ਦੀਆਂ ਸਾਰੀਆਂ ਮੰਗਾਂ ਜਲਦੀ ਦੀ ਮਨ ਲਈਆਂ ਜਾਣਗੀਆਂ ਅਤੇ ਇਸ ਦਾ ਨੋਟੀਫਿਕੇਸ਼ਨ ਇਕ ਹਫਤੇ ਦੇ ਅੰਦਰ-ਅੰਦਰ ਜਾਰੀ ਕਰ ਦਿੱਤਾ ਜਾਵੇਗਾ। ਹੁਣ ਇਕ ਮਹੀਨੇ ਤੋਂ ਉਪਰ ਦਾ ਸਮਾਂ ਬੀਤ ਚੁੱਕਾ ਹੈ ਪਰ ਸਰਕਾਰ ਨੇ ਅਜੇ ਤੱਕ ਯੂਨੀਅਨ ਦੀ ਕੋਈ ਵੀ ਮੰਗ ਨਹੀਂ ਮੰਨੀ ਅਤੇ ਨਾ ਹੀ ਕੋਈ ਨੋਟੀ ਫਕੇਸ਼ਨ ਜਾਰੀ ਕੀਤਾ ਹੈ। ਇਸ ਮੌਕੇ ਤੇ ਸੂਬਾ ਪ੍ਰਧਾਨ ਪਰਿਮੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਾਰ ਦੀ ਤਰਾਂ ਇਸ ਵਾਰ ਵੀ ਟਾਲਮਟੋਲ ਕਰਕੇ ਮਾਮਲੇ ਨੂੰ ਲਟਕਾਉਣ ਦਾ ਕੰਮ ਕਰ ਰਹੀ ਹੈ. ਪੰਜਾਬ ਸਰਕਾਰ ਵਲੋਂ ਦੇਖੇ ਗਏ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਦਿਲੋ-ਜਾਨ ਨਾਲ ਪੂਰਾ ਕਰਨ ਵਿੱਚ ਲੱਗੇ।

Advertisements

ਮੁਲਾਜ਼ਮਾਂ ਦੀ ਹੀ ਕੋਈ ਸੁਣਵਾਈ ਨਹੀਂ ਹੋ ਰਹੀ.ਇਨ੍ਹਾਂ ਮੁਲਾਜ਼ਮਾਂ ਨੇ ਕÇੋਵਡ ਮਹਾਂਮਾਰੀ ਦੇ ਚੱਲਿਦਆਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਦਿਨ-ਰਾਤ ਸੇਵਾਵਾਂ ਕੀਤੀਆਂ ਹਨ ਅਤੇ ਹੁਣ ਵੀ ਆਈਸੋਲੇਸ਼ਨ ਵਾਰਡਾਂ, ਕÇੋਵਡ ਕੇਅਰ ਸੈਂਟਰਾਂ, ਕੋਵਿਡ ਸੈਂਪਿਲੰਗ ਆਦਿ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਰ ਪੰਜਾਬ ਸਰਕਾਰ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਗੰਭੀਰ ਨਹੀਂ ਹੈ। ਇਸ ਮੌਕੇ ਤੇ ਸੂਬਾ ਉਪਪ੍ਰਧਾਨ ਵਿਸ਼ਾਲ ਜੌਨ ਨੇ ਕਿਹਾ ਕਿ ਹੁਣ ਪਾਣੀ ਸਿਰ ਦੇ ਉਪਰੋ ਂਨਿਕਲ ਚੁੱਕਾ ਹੈ, ਹੁਣ ਅਸੀਂ ਚੁੱਪ ਨਹੀਂ ਬੈਠਾਂਗੇ, ਆਪਣੇ ਅਧਿਕਾਰਾਂ ਦੇ ਲਈ ਸੰਘਰਸ਼ ਕਰਾਂਗੇ ਮੀਟਿੰਗ ਵਿੱਚ ਸਰਵ-ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ 11 ਅਗਸਤ ਤੋਂ 13 ਅਗਸਤ ਤੱਕ ਮੁਲਾਜ਼ਮ ਰੋਜ਼ ਸਵੇਰੇ 8 ਤੋਂ 11 ਵਜੇ ਤੱਕ ਕਾਲੇ ਬਿੱਲੇ ਲਗਾ ਕੇ ਅੱਧੇ ਦਿਨ ਪੈਨ ਡਾਊਨ ਹੜਤਾਲ ਕਰਨਗੇ। ਕੋਈ ਆੱਨ ਲਾਈਨ ਕੰਮ ਨਹੀਂ ਹੋਵੇਗਾ, ਨਾ ਹੀ ਓਟ ਕਲÇੀਨਕ ਦੇ ਮਰੀਜ਼ਾਂ ਨੂੰ ਦਵਾਈ ਦਿੱਤੀ ਜਾਵੇਗਾ।

14 ਅਗਸਤ ਨੂੰ ਪੂਰਾ ਦਿਨ ਹੜਤਾਲ ਰਹੇਗੀ। 15 ਅਗਸਤ ਅਜ਼ਾਦੀ ਦੇ ਦਿਨ ਨੂੰ ਗੁਲਾਮੀ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਸਾਰੇ ਮੁਲਾਜ਼ਮ ਆਪਣੇ-ਆਪਣੇ ਸਟੇਸ਼ਨਾਂ ਦੇ ਬਾਹਰ ਕਾਲੇ ਝੰਡੇ ਅਤੇ ਕਾਲੇ ਬਿੱਲੇ ਲਗਾ ਕੇ ਬੈਠਣਗੇ16 ਅਗਸਤ ਦਿਨ ਸੋਮਵਾਰ ਨੂੰ ਦਫਤਰ ਡਾਇਰੈਕਟਰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਚੰਡੀਗੜ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਪ੍ਰਸ਼ਾਂਤ ਆਦੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਮੰਗਾਂ ਨਾ ਮੰਨੀਆ ਤੇ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।

LEAVE A REPLY

Please enter your comment!
Please enter your name here