ਜ਼ਿਲਾ ਫਿਰੋਜ਼ਪੁਰ ਹਸਪਤਾਲ ਨੂੰ ਮਿਲੇ ਸਪੈਸ਼ਲਿਸਟ ਡਾਕਟਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਦੀ ਅਗਵਾਈ ਵਿੱਚ ਜ਼ਿਲੇ ਅੰਦਰ ਸਿਹਤ ਸੇਵਾਵਾਂ ਨੂੰ ਬਿਹਤਰ ਬਨਾਉਣ ਲਈ ਨਿਰੰਤਰ ਉਪਰਾਲੇ ਜਾਰੀ ਹਨ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦੋ ਮਾਹਿਰ ਡਾਕਟਰਾਂ ਨੇ ਆਪਣਾ ਕਾਰਜਭਾਰ ਸੰਬਾਲ ਲਿਆ ਹੈ। ਇਸ ਵਿਸ਼ੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਜ਼ਿਲਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ: ਭੁਪਿੰਦਰ ਕੌਰ ਨੇ ਦੱਸਿਆ ਕਿ ਹਸਪਤਾਲ ਵਿਖੇ ਜਨਰਲ ਸਰਜਨ ਡਾ: ਸ਼ਿਵਕਰਨ ਕੌਰ ਗਿੱਲ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ:ਕਨਿਸ਼ ਕਿੰਗਰਾ ਨੇ ਜੁਆਇਨ ਕਰ ਲਿਆ ਹੈ।

Advertisements

 ਉਨ੍ਹਾਂ ਅੱਗੇ ਦੱਸਿਆ ਕਿ ਜਨਰਲ ਸਰਜਨ ਡਾ: ਸਿਵਕਰਨ ਗਿੱਲ ਨੇ ਹਾਲ ਹੀ ਵਿੱਚ ਹਸਪਤਾਲ ਵਿਖੇ ਬਰੈਸਟ ਕੈਂਸਰ ਰਿਮੂਵਲ ਸਰਜਰੀ ਕੀਤੀ ਹੈ ਅਤੇ ਆਰਥੋਪੀਡੀਸ਼ੀਅਨ ਡਾ: ਕਨਿਸ਼ ਕਿੰਗਰਾ ਹੱਡੀਆਂ ਦੇ ਹਰ ਤਰਾਂ ਦੇ ਇਲਾਜ਼,ਆਪਰੇਸ਼ਨਾਂ ਅਤੇ ਗੋਡੇ ਬਦਲਣ ਵਾਲੇ ਆਪਰੇਸ਼ਨਾਂ ਦੇ ਸਮਰੱਥ ਹਨ। ਉਨ੍ਹਾਂ ਲੋੜਵੰਦ ਜ਼ਿਲਾ ਨਿਵਾਸੀਆਂ ਨੂੰ ਜ਼ਿਲਾ ਹਸਪਤਾਲ ਵਿਖੇ ਉਪਲੱਬਧ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾੳਣ ਦੀ ਅਪੀਲ ਕੀਤੀ। ਇਸ ਅਵਸਰ ਤੇ ਜ਼ਿਲਾ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ ਅਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਸੁਸ਼ਮਾਂ ਠੱਕਰ ਵੀ ਮੌਜ਼ੂਦ ਸਨ।

LEAVE A REPLY

Please enter your comment!
Please enter your name here