ਪੰਜਾਬ ਸਰਕਾਰ ਤੇ ਮਾਈਕ੍ਰੋਸਾਫਟ ਕੰਪਨੀ ਦੁਆਰਾ ਔਰਤਾਂ ਲਈ ਕਰਵਾਇਆ ਜਾਵੇਗਾ ਮੁਫਤ ਕੋਰਸ: ਵਧੀਕ ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਵਿਚ ਬੇਰੁਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ  ਵਲੋ ਬੇਰੁਜਗਾਰ ਜਵਾਨ ਲੜਕੇ ਲੜਕੀਆਂ ਲਈ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ  ਜਾਂਦੇ ਹਨ । ਇਸ ਸਬੰਧੀ ਜਾਣਕਾਰੀ  ਦਿੰਦਿਆ ਵਧੀਕ ਡਿਪਟੀ (ਵਿਕਾਸ ) ਸ. ਲਖਵਿੰਦਰ ਸਿੰਘ ਰੰਧਾਵਾ  ਵੱਲੋ ਦੱਸਿਆ ਗਿਆ ਕਿ ਮਾਈਕਰੋਸਾਫਟ ਕੰਪਨੀ ਅਤੇ ਐਨ.ਐਸ.ਡੀ.ਸੀ. ਨੇ ਭਾਰਤ ਸਰਕਾਰ ਇਕ ਲੱਖ ਤੋ ਵੱਧ ਅੋਰਤਾ ਨੂੰ ਉਨਾਂ ਦੇ ਸਸਤੀਕਰਨ ਤੇ ਭਾਰਤ ਵਿੱਚ ਮਹਿਲਾ  ਕਰਮਚਾਰੀਆ ਨੂੰ ਵਧਾਉਣ ਲਈ ਸਾਂਝੇਦਾਰੀ ਕੀਤੀ ਗਈ ਹੈ। ਇਹ ਸਾਂਝੇਦਾਰੀ ਪੇਂਡੂ ਭਾਈਚਾਰਿਆਂ ਦੀਆਂ ਘੱਟ ਉਮਰ ਦੀਆਂ ਔਰਤਾਂ ਨੂੰ ਡਿਜੀਟਲ ਅਰਥਵਿਵਸਥਾ ਵਿੱਚ ਪ੍ਰਫੁੱਲਤ ਹੋਣ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕਰਕੇ ’ ਔਰਤਾਂ ਦੇ ਕਰਮਚਾਰੀਆਂ ਦੀ ਭਾਗੀਦਾਰੀ ਵਧਾਉਣ ਤੇ ਕੇਂਦਰਤ ਹੈ।

Advertisements

ਉਨਾਂ ਦੱਸਿਆਂ ਕਿ ਇਸ ਲੜੀ ਦੇ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ ਅੋਰਤਾ ਦਾ ਜੀਵਨ ਪੱਧਰ ਉਚਾ ਚੁੱਕਣ ਲਈ  70 ਘੰਟਿਆਂ ਦਾ ਕੋਰਸ ਕਰਵਾਇਆ ਜਾਵੇਗਾ। ਇਹ ਕੋਰਸ ਚਾਰ ਖੇਤਰਾਂ ਵਿੱਚ ਫੋਕਸ ਕਰੇਗਾ ਪਹਿਲਾ ਡਿਜੀਟਲ ਉਤਪਾਦਕਤਾ, ਦੂਸਰਾ ਅੰਗਰੇਜੀ, ਤੀਸਰਾ ਰੁਜਗਾਰ ਯੋਗਤਾ ਅਤੇ ਚੋਥਾ  ਉਦਮਤਾ। ਇਹ ਕੋਰਸ ਨੂੰ ਕਰਨ ਲਈ ਲੜਕੀ /ਅੋਰਤ ਦੀ ਉਮਰ 18 ਤੋ 30 ਸਾਲ ਅਤੇ ਘੱਟੋ ਘੱਟ ਅੱਠਵੀ ਪਾਸ ਹੋਣੀ ਚਾਹੀਦੀ ਹੈ । ਇਹ ਲਾਈਵ ਸਿਖਲਾਈ ਸੈਸਨ ਮਾਈਕ੍ਰੋਸਾੱਫਟ  ਨਿਟੀ ਟ੍ਰੇਨਿੰਗ (ਐਮਸੀਟੀ) ਪਲੇਟਫਾਰਮ ਦੁਆਰਾ ਆਨਲਾਈਨ ਪ੍ਰਦਾਨ ਕੀਤੇ ਜਾਣਗੇ। ਮਾਈਕ੍ਰੋਸਾੱਫਟ ਅਤੇ ਐਨਐਸਡੀਸੀ ਕੋਰਸ ਪੂਰਾ ਹੋਣ ਤੋਂ ਬਾਅਦ ਭਾਗੀਦਾਰਾਂ ਨੂੰ ਇੱਕ ਸੰਯੁਕਤ ਈਸਰਟੀਫਿਕੇਟ ਪ੍ਰਦਾਨ ਕਰਨਗੇ। ਉਨਾਂ ਦੱਸਿਆ ਕਿ ਇਹ ਕੋਰਸ ਵਿੱਚ ਰਜ਼ਿਸਟਰ ਹੋਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਪਠਾਨਕੋਟ ਦੇ ਫੇਸਬੁੱਕ ਪੇਜ਼ ਪੀ ਐਸ.ਡੀ.ਐਮ ਪਠਾਨਕੋਟ ਤੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਿਲਾ ਪ੍ਰੰਬਧਕੀ ਕੰਪਲੈਕਸ਼ ਜਿਲਾ ਰੁਜਗਾਰ ਅਤੇ ਕਾਰੋਬਾਰ  ਦਫ਼ਤਰ ਦੇ ਕਮਰਾ ਨੰਬਰ 352 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਚਾਹਵਾਨ ਉਮੀਦਵਾਰ ਮੈਨਜਰ ਪੰਦੀਪ ਬੈਸ 9779751007 ਅਤੇ ਵਿਜੈ ਕੁਮਾਰ  ਨਾਲ 9465857874 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here