ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਿਵਲ ਹਸਪਤਾਲ ਪਹੁੰਚ ਕੇ ਤੇਜ਼ਾਬ ਪੀੜਤਾ ਦਾ ਜਾਣਿਆ ਹਾਲ-ਚਾਲ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਤੇ ਸੈਸ਼ਨਜ਼-ਜੱਜ-ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਰੁਪਿੰਦਰਜੀਤ ਚਹਿਲ ਦੇ ਆਦੇਸ਼ਾਂ ਅਨੁਸਾਰ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਡਾ. ਗਗਨਦੀਪ ਕੌਰ ਨੇ ਸਿਵਲ ਹਸਪਤਾਲ ਜਲੰਧਰ ਦਾ ਦੌਰਾ ਕੀਤਾ ਅਤੇ ਤੇਜ਼ਾਬ ਪੀੜਤ ਔਰਤ ਨਾਲ ਮੁਲਾਕਾਤ ਕਰ ਕੇ ਉਸ ਦਾ ਹਾਲ-ਚਾਲ ਜਾਣਿਆ । ਇਸ ਤੋਂ ਇਲਾਵਾ ਪੀੜਤਾ ਨੂੰ 1 ਲੱਖ ਰੁਪਏ ਦੀ ਅੰਤਰਿਮ ਮੁਆਵਜ਼ਾ ਰਾਸ਼ੀ ਵੀ ਮੁਹੱਈਆ ਕਰਵਾਈ ਗਈ ਹੈ । 

Advertisements

ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਦੱਸਿਆ ਕਿ ਤੇਜ਼ਾਬ ਪੀੜਤ ਔਰਤਾਂ ਮੁਆਵਜ਼ਾ ਸਕੀਮ ਤਹਿਤ ਮੁਆਵਜ਼ਾ ਲੈਣ ਦੀਆਂ ਹੱਕਦਾਰ ਹਨ।  ਉਨ੍ਹਾਂ ਵੱਲੋਂ ਪੀੜਤ ਔਰਤ ਨੂੰ ਸਕੀਮ ਤਹਿਤ ਅੰਤਰਿਮ ਮੁਆਵਜ਼ਾ 1 ਲੱਖ ਰੁਪਏ ਦੇਣ ਦੇ ਹੁਕਮ ਦਿੱਤੇ ਗਏ ਸਨ, ਜਿਸ ਤਹਿਤ ਇਹ ਰਕਮ ਪੀੜਤ ਔਰਤ ਦੇ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੀ ਗਈ । ਜ਼ਿਕਰਯੋਗ ਹੈ ਕਿ 30 ਅਗਸਤ 2021 ਨੂੰ ਫੈਕਟਰੀ ਵਿਖੇ ਕੰਮ ਕਰ ਰਹੀ ਔਰਤ ਉੱਪਰ ਉਸੇ ਫੈਕਟਰੀ ਵਿੱਚ ਕੰਮ ਕਰਦੇ ਵਿਅਕਤੀ ਵੱਲੋਂ ਤੇਜ਼ਾਬ ਨਾਲ ਹਮਲਾ ਕੀਤਾ ਗਿਆ

LEAVE A REPLY

Please enter your comment!
Please enter your name here