ਨਵਾਂਸ਼ਹਿਰ-ਜਲੰਧਰ ਨੈਸ਼ਨਲ ਹਾਈਵੇਅ ਤੇ ਆਪਸ ਵਿੱਚ ਟਕਰਾਈਆਂ ਤਿੰਨ ਗੱਡੀਆਂ, ਵਾਲ-ਵਾਲ ਬਚੇ ਸਵਾਰ

ਮੱਲਾਪੁਰ ਅੜਕਾ (ਦ ਸਟੈਲਰ ਨਿਊਜ਼), ਪਲਕ। ਨਵਾਂਸ਼ਹਿਰ-ਜਲੰਧਰ ਨੈਸ਼ਨਲ ਹਾਈਵੇਅ ਤੇ ਪੈਂਦੇ ਪਿੰਡ ਮੱਲਾਪੁਰ ਅੜਕਾ ਨੇੜੇ ਇੱਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਦੌਰਾਨ ਵਾਪਰਿਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਜਾਣਕਾਰੀ ਦਿੰਦੇ ਕਾਰ ਚਾਲਕ ਔਰਤ ਨੇ ਦੱਸਿਆ ਕਿ ਜਦੋਂ ਉਹ ਮੱਲਪੁਰ ਕੋਲ ਗੱਡੀ ਲੈ ਕੇ ਪਹੁੰਚੀ ਤਾਂ ਕ੍ਰਾਸ ਕੱਟ ਸੀ ਜਿੱਥੇ ਸੜਕ ਤੇ ਖੜੇ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਬ੍ਰੇਕ ਲਗਾਈ ਤਾਂ ਗੱਡੀ ਦਾ ਸੰਤੁਲਨ ਵਿਗੜ ਗਿਆ। ਇਸ ਮਗਰੋਂ ਗੱਡੀ ਰੇਲਿੰਗ ਨਾਲ ਜਾ ਟਕਰਾਈ ਅਤੇ ਪਲਟ ਗਈ।

Advertisements

ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਰਾਹਗੀਰਾਂ ਦੀ ਮਦਦ ਨਾਲ ਔਰਤ ਨੂੰ ਸੁਰੱਖਿਅਤ ਗੱਡੀ ਤੋਂ ਬਾਹਰ ਕੱਢ ਲਿਆ। ਇਸ ਹਾਦਸੇ ਨੂੰ ਵੇਖ ਕੇ ਇੱਕ ਇਨੋਵਾ ਕਾਰ ਸਾਈਡ ਤੇ ਆ ਕੇ ਰੁਕੀ। ਡਰਾਈਵਰ ਉੱਥੋਂ ਨਿਕਲ ਕੇ ਹਾਦਸਾਗ੍ਰਸਤ ਕਾਰ ਨੂੰ ਬਚਾਉਣ ਲਈ ਚਲਾ ਗਿਆ। ਇੰਨੇ ਵਿੱਚ ਇੱਕ ਹੋਰ ਗੱਡੀ ਆ ਕੇ ਉਸ ਤੋਂ ਅੱਗੇ ਜਾ ਕੇ ਰੁਕ ਗਈ। ਇਸ ਦੌਰਾਨ ਪਿੱਛੇ ਤੋਂ ਆ ਰਹੀਆਂ ਦੋਵੇਂ ਗੱਡੀਆਂ ਵੀ ਖੜੀਆਂ ਗੱਡੀਆਂ ਨਾਲ ਟਕਰਾ ਗਈਆਂ। ਜਿਸ ਕਾਰਨ ਮੌਕੇ ਤੇ ਹਾਦਸਾ ਵਾਪਰ ਗਿਆ। ਸ਼ਕਰ ਹੈ ਕਿ ਇਸ ਹਾਸਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here