ਡੇ-ਨੁਲਮ ਸਕੀਮ ਤਹਿਤ ਸਟਰੀਟ ਵੈਂਡਰਾਂ ਲਈ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਰਕਾਰ ਦੀਆ ਹਦਾਇਤਾਂ ਅਨੁਸਾਰ ਪੀ.ਜੀ.ਆਈ ਚੰਡੀਗੜ੍ਹ ਦੀ ਟੀਮ ਵਲੋਂ ਡੇ-ਨੁਲਮ ਸਕੀਮ ਤਹਿਤ ਸਟਰੀਟ ਵੈਂਡਰ (ਰੇਹੜੀ ਚਾਲਕ) ਨੂੰ 4 ਦਿਨਾਂ ਸਿਖਲਾਈ ਪ੍ਰੋਗਰਾਮ ਅਧੀਨ ਦਫ਼ਤਰ ਨਗਰ ਕੌਂਸਲ ਫਿਰੋਜ਼ਪੁਰ ਵਿਖੇ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਤੇ ਪਹਿਲੇ ਦਿਨ 40 ਸਟਰੀਟ ਵੈਂਡਰਾ ਨੂੰ ਉਨ੍ਹਾਂ ਦੇ ਕਿੱਤੇ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਤੇ ਸਿਖਲਾਈ ਦਿੱਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲਾਤਿਫ ਅਹਿਮਦ ਅਤੇ ਜੁਆਇੰਟ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਕੁਲਵੰਤ ਸਿੰਘ ਬਰਾੜ ਵੀ ਹਾਜ਼ਰ ਸਨ। ਇਹ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਮੈਨੇਜਰ ਮੈਡਮ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਪਹਿਲੇ ਸ਼ੈਸ਼ਨ ਦੌਰਾਨ ਸਟਰੀਟ ਵੈਂਡਰਾਂ ਨੂੰ ਖੁਦ ਦੀ ਸਫਾਈ, ਹਾਈਜੈਨਿਕ, ਸਟਰੀਟ ਵੈਂਡਰਸ ਨੂੰ ਹੋਣ ਵਾਲੀਆ ਬਿਮਾਰੀਆ, ਸਮੱਸਿਆਵਾ, ਉਨ੍ਹਾਂ ਦੇ ਕਾਰਨ, ਜਾਂਚ ਅਤੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਰੇਹੜੀ ਚਾਲਕ ਖੁਦ ਤੰਦਰੁਸਤ ਹੋਵੇਗਾ ਤਾ ਹੀ ਉਹ ਆਪਣੀ ਗ੍ਰਾਹਕਾ ਨੂੰ ਚੰਗਾ ਅਤੇ ਸਾਫ-ਸੁਥਰਾ ਮਟੀਰੀਅਲ ਵੇਚ ਸਕਦਾ ਹੈ। ਇਸ ਤੋ ਇਲਾਵਾ ਉਨ੍ਹਾਂ ਨੇ ਤੰਬਾਕੂ ਦੀ ਵਰਤੋ ਕਰਨ ਵਾਲੇ ਸਟਰੀਟ ਵੈਂਡਰ ਨੂੰ ਤੰਬਾਕੂ ਅਤੇ ਸਿਗਰਟ ਨੋਸ਼ੀ ਤੋਂ ਹੋਣ ਵਾਲੇ ਨੁਕਸਾਨ ਅਤੇ ਬਿਮਾਰੀਆ ਸਬੰਧੀ ਵੀ ਜਾਣਕਾਰੀ ਦਿੱਤੀ।

Advertisements

ਉਸ ਉਪਰੰਤ ਲੀਡ ਬੈਕ ਮੈਨੇਜਰ ਪ੍ਰਦੀਪ ਸਲਵਾਨ ਵਲੋਂ ਇਹਨਾ ਸਟਰੀਟ ਵੈਂਡਰਾ ਨੂੰ ਸਰਕਾਰ ਵਲੋਂ ਦਿੱਤੀਆ ਜਾਣ ਵਾਲੀਆ ਸਕੀਮਾਂ ਦੇ ਲਾਭ, ਬੈਕ ਲੋਨ, ਦੁਰਘਟਨਾ ਬੀਮਾ, ਜਰਨਲ ਬੀਮਾ ਅਤੇ ਅਟਲ ਪੈਨਸ਼ਨ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾ ਦੱਸਿਆ ਕਿ ਕੋਈ ਵੀ ਸਟਰੀਟ ਵੈਂਡਰ ਜਿਸ ਨੂੰ ਨਗਰ ਕੌਂਸਲ ਵਲੋਂ ਰਜਿਸਟਰਡ ਕੀਤਾ ਹੋਇਆ ਹੈ ਉਹ ਕੇਵਲ 12/- ਰੁਪਏ ਨਾਲ ਆਪਣਾ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਰਵਾ ਸਕਦਾ ਹੈ। ਇਸ ਤੋ ਇਲਾਵਾ 320/- ਰੁਪਏ ਸਲਾਨਾ ਰਕਮ ਨਾਲ 2 ਲੱਖ ਰੁਪਏ ਦਾ ਜਰਨਲ ਬੀਮਾ ਦਾ ਲਾਭ ਵੀ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿੰਨਾ ਸਟਰੀਟ ਵੈਂਡਰ ਪਾਸ ਸਟਰੀਟ ਵੈਂਡਰ ਦਾ ਸਰਟੀਫਿਕੇਟ ਹੈ, ਉਹ ਵੈਂਡਰ ਸਰਕਾਰ ਵਲੋਂ ਪੀ.ਐਮ ਸਵੈਨਿਧੀ ਸਕੀਮ ਤਹਿਤ 10 ਹਜ਼ਾਰ ਰੁਪਏ ਦਾ ਲੋਨ ਪ੍ਰਾਪਤ ਕਰ ਸਕਦੇ ਹਨ, ਜਿਸ ਨੂੰ 1 ਸਾਲ ਅੰਦਰ ਆਸਾਨ ਕਿਸ਼ਤਾ ਰਾਹੀ ਵਾਪਿਸ ਕੀਤਾ ਜਾਣਾ ਹੈ। ਉਸ ਉਪਰੰਤ ਟ੍ਰੇਨਿੰਗ ਕੁਆਡੀਨੇਟਰ ਮੈਡਮ ਜਸਵੀਰ ਕੌਰ ਵਲੋਂ ਸਟਰੀਟ ਵੈਂਡਰਾ ਸਬੰਧੀ ਨਿਯਮ ਅਤੇ ਕਾਨੂੰਨ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਲੋਂ ਦੱਸਿਆ ਗਿਆ ਕਿ ਸਰਕਾਰ ਵਲੋਂ ਆਉਂਣ ਵਾਲੇ ਸਮੇ ਦੌਰਾਨ ਫਿਰੋਜ਼ਪੁਰ ਸ਼ਹਿਰ ਦੇ ਸਟਰੀਟ ਵੈਂਡਰਾ ਨੂੰ ਇਕ ਨਿਰਧਾਰਿਤ ਜਗ੍ਹਾ ਮੁਹਈਆ ਕਰਵਾਈ ਜਾਵੇਗੀ ਅਤੇ ਲਾਇਸੈਂਸ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਬਣਾਏ ਗਏ ਨਿਯਮ, ਸ਼ਰਤਾ ਅਨੁਸਾਰ ਸਟਰੀਟ ਵੈਂਡਰ ਨੂੰ ਆਪਣਾ ਸਵੈ-ਰੋਜਗਾਰ ਚਲਾਉਣਾ ਹੋਵੇਗਾ।

ਇਸ ਉਪਰੰਤ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਵਲੋਂ ਸਮੂਹ ਸਟਰੀਟ ਵੈਂਡਰਾ ਨੂੰ ਸੋਲਿਡ ਵੇਸਟ ਮੈਨੇਜਮੈਂਟ, ਸਿੰਗਲ ਯੂਜ਼ ਪਲਾਸਟਿਕ, ਪੋਲੀਥੀਨ ਦੀ ਵਰਤੋ, ਕੱਚਰੇ ਦੀ ਕੁਲੇਕਸ਼ਨ, ਕੱਚਰੇ ਦੇ ਸੈਗਰੀਗੇਸ਼ਨ, ਗਲਨਸ਼ੀਲ ਕੱਚਰੇ ਤੋ ਖਾਦ ਤਿਆਰ ਕਰਨਾ, ਸਟਰੀਟ ਵੈਂਡਰਾ ਨੂੰ 2 ਪ੍ਰਕਾਰ ਦੇ ਡਸਟਬਿਨ ਲਗਾਏ ਅਤੇ ਉਸ ਦੀ ਵਰਤੋ ਕਰਨੀ, ਉਹਨਾ ਵੈਂਡਰ ਦੁਆਰਾ ਪੈਂਦਾ ਕੀਤੇ ਕੱਚਰੇ ਨੂੰ ਅੱਗ ਨਾ ਲਗਾਉਣਾ, ਕੱਚਰੇ ਨੂੰ ਸਬੰਧਿਤ ਗਾਰਬੇਜ ਕੁਲੇਕਟਰ ਨੂੰ ਹੀ ਦੇਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨੇ ਸਮੂਹ ਵੈਂਡਰ ਨੂੰ ਨਗਰ ਕੌਂਸਲ ਵਲੋਂ ਇਹ ਹਦਾਇਤਾਂ ਵੀ ਜਾਰੀ ਕੀਤੀਆਂ ਕਿ ਭੱਵਿਖ ਵਿਚ ਉਹ ਆਪਣੇ ਵੈਂਡਿੰਗ ਜੋਨ ਦੇ ਆਸ-ਪਾਸ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਗੇ ਅਤੇ ਆਪਣੇ ਕੱਚਰੇ ਨੂੰ ਸੈਗਰੀਗੇਸ਼ਨ ਰੂਪ ਵਿਚ ਨਿਰਧਾਰਿਤ ਕੀਤੇ ਵੈਸਟ ਕੁਲੈਕਟਰ ਨੂੰ ਹੀ ਦੇਣਗੇ। ਅੰਤ ਵਿਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਜੁਆਇੰਟ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ, ਰੋਤਿਹ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜਪੁਰ, ਗੁਰਦਾਸ ਸਿੰਘ ਕਾਰਜ ਸਾਧਕ ਅਫਸਰ ਨਗਰ ਕੌਂਸਲ ਫਿਰੋਜ਼ਪੁਰ ਅਤੇ ਪੀ.ਜੀ.ਆਈ. ਦੀ ਟੀਮ ਵਲੋਂ ਸਮੂਹ ਸਟਰੀਟ ਵੈਂਡਰ ਨੂੰ ਸਰਕਾਰ ਵਲੋਂ ਜਾਰੀ ਕੀਤੇ ਟ੍ਰੇਨਿੰਗ ਸਰਟੀਫਿਕੇਟ, ਸੁਰੱਖਿਆ ਉਪਕਰਨ ਕਿੱਟ ਅਤੇ ਮਾਨ-ਭੱਤਾ ਵੀ ਦਿੱਤਾ ਗਿਆ। ਇਸ ਮੌਕੇ ਜਰਨਲ ਇੰਸਪੈਕਟਰ ਮਨਜੀਤ ਸਿੰਘ, ਜਸਵਿੰਦਰ ਸਿੰਘ ਸਿਟੀ ਮੈਨੇਜਰ ਅਤੇ ਰਾਜਦੀਪ ਸਿੰਘ ਤੋ ਇਲਾਵਾ ਨਗਰ ਕੌਂਸਲ ਦਾ ਸਟਾਫ ਵੀ ਮੋਜੂਦ ਸੀ।

LEAVE A REPLY

Please enter your comment!
Please enter your name here