ਦਿਲ ਦੀ ਅਰੋਗਤਾ ਲਈ ਰੋਜਾਨਾ ਅੱਧਾ ਘੰਟਾ ਕਸਰਤ ਕਰਨੀ ਚਾਹੀਦੀ ਹੈ: ਡਾ ਜਸਵਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਦਿਲ ਦਿਵਸ ਮੋਕੇ  (ਆਪਣੇ ਦਿਲ ਦਾ ਰੱਖੋ ਖਿਆਲ ) ਵਿਸ਼ੇ ਤਹਿਤ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਸੀਨੀਅਰ ਮੈਡੀਕਲ ਅਫਸਰ ਇ. ਸਿਵਲ ਹਸਪਤਾਲ ਡਾ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਾਗਰੂਕ ਗਤੀ ਵਿਧੀਆ ਕੀਤੀਆ ਗਈਆ , ਜਿਨਾਂ ਵਿੱਚ ਮਰੀਜਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ , ਜਾਣਕਾਰੀ ਹਿੱਤ ਲਿਖਤ ਸਮਗਰੀ ਅਤੇ ਮੈਡੀਕਲ ਸ਼ਪੈਸ਼ਲਿਸਟ ਵਲੋ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਹਸਪਤਾਲ ਦੇ ਐਨ. ਸੀ. ਡੀ. ਵਿੰਗ ਅੱਗੇ ਪ੍ਰਭਾਵਸ਼ੈਲੀ ਸੈਮੀਨਾਰ ਨੂੰ ਡਾ ਸੁਦੇਸ਼ ਰਾਜਨ ਨੇ ਸਬੋਧਨ ਕਰਦੇ ਲੋਕਾਂ ਨੂੰ ਰੋਜਾਨਾ ਜੀਵਨ ਸ਼ੈਲੀ ਵਿੱਚ ਬਦਲਾਅ ਕਰਦੇ ਹੋਏ ਸਰੀਰਕ ਕਸਰਤ, ਸਵੇਰ ਦੀ ਸੈਰ , ਜੰਕ ਫੂਡ ਦੀ ਵਰਤੋ ਘੱਟ ਕਰਨ ਅਤੇ ਤੰਬਾਕੂ ਸ਼ਰਾਬ ਦੇ ਸੇਵਨ ਤੋ ਬੱਚਣ ਲਈ  ਦੱਸਿਆ ।

Advertisements

ਇਸ ਦਿਵਸ ਮੋਕੇ ਡਾ ਜਸਵਿੰਦਰ ਸਿੰਘ ਨੇ ਕਿਹਾ ਦਿਲ ਦੀ ਅਰੋਗਤਾ ਲਈ ਸਾਨੂੰ ਰੋਜਾਨਾ ਅੱਧਾ ਘੰਟਾ ਕਸਰਤ ਕਰਨੀ ਚਾਹੀਦੀ ਹੈ । ਨੋਜਵਾਨਾ ਵਿੱਚ ਅਜੋਕੀ ਜੀਵਨ ਸ਼ੈਲੀ ਕਰਕੇ ਦਿਲ ਦੀਂਆਂ ਬਿਮਾਰੀਆਂ ਬੜੀ ਤੇਜੀ ਨਾਲ ਵੱਧ ਰਹੀਆ ਹਨ ਅਤੇ ਇਸ ਸੰਬਧੀ ਇੰਡੀਅਨ ਕੌਸਿਲ ਆਫ ਮੈਡੀਕਲ ਰਿਸਰਚ ਦੀ ਖੋਜ ਮੁਤਾਬਿਕ ਦਿਲ ਦੀਆ ਬਿਮਾਰੀਆਂ ਤੇ ਪ੍ਰਭਿਵਤ ਕੁਲ ਮਰੀਜਾਂ ਦਾ 20 ਪ੍ਰਤੀਸ਼ਤ ਹਿੱਸਾ 40 ਸਾਲ ਦੇ ਘੱਟ ਉਮਰ ਦੇ ਲੋਕਾਂ ਦਾ ਹੈ । ਇਸ ਦਾ ਮੁੱਖ ਕਾਰਨ ਸਾਡਾ ਖਾਣ ਪੀਣ , ਹਾਈ ਕਲੈਸਟਰੋਲ , ਬਲੱਡ ਪ੍ਰੈਸ਼ਰ , ਸਮੋਕਿੰਗ ਤੇ ਮੋਟਾਪਾ ਹੈ । ਇਸ ਮੋਕੇ ਡਾ ਸਾਮ ਸ਼ੁੰਦਰ , ਡਾ ਬਲਦੀਪ ਸਿੰਘ , ਡਾ ਅਮਨਦੀਪ ਸਿੰਘ , ਮਾਸ ਮੀਡੀਆ ਅਫਸਰ ਪ੍ਰਸ਼ੋਤਮ ਲਾਲ , ਅਮਨਦੀਪ ਸਿੰਘ ਬੀ. ਸੀ. ਸੀ,ਮਾਸ ਮੀਡੀਆ ਵਿੰਗ ਤੋ ਗੁਰਿਵੰਦਰ ਸ਼ਾਨੇ   ਉਮੇਸ਼ ਕੁਮਾਰ ਅਤੇ ਐਨ. ਸੀ. ਡੀ. ਵਿੰਗ. ਦਾ ਸਟਾਫ ਹਾਜਰ ਸੀ ।

LEAVE A REPLY

Please enter your comment!
Please enter your name here