ਰੋਟਰੀ ਕਲੱਬ ਆਫ ਹੁਸ਼ਿਆਰਪੁਰ ਅਤੇ ਇਨਰ ਵੀਲ੍ਹ ਕਲੱਬ ਨੇ ਲਗਾਇਆ ਸ਼ੂਗਰ ਚੈਕਅਪ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੋਟਰੀ ਕਲੱਬ ਆਫ ਹੁਸ਼ਿਆਰਪੁਰ ਅਤੇ ਇਨਰ ਵੀਲ੍ਹ ਕਲੱਬ ਵਲੋਂ ਪ੍ਰਧਾਨ ਰਜਿੰਦਰ ਮੋਦਗਿਲ ਦੀ ਪ੍ਰਧਾਨਗੀ ਵਿੱਚ ਰੋਟਰੀ ਸਰਵਿਸ ਕਲੱਬ ਦੇ ਨਜ਼ਦੀਕ ਊਨਾ ਰੋਡ ਵਿਖੇ ਬਲੱਡ ਸ਼ੂਗਰ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਰੂਪ ਨਾਲ ਸਾਬਕਾ ਗਵਰਨਰ ਜੀ.ਐਸ.ਬਾਵਾਪ੍ਰਿੰਸੀਪਲ ਟਿਮਾਟਨੀ ਆਹਲੂਵਾਲੀਆਪ੍ਰੋਜੈਕਟ ਯੋਗੇਸ਼ ਚੰਦਰਡਾਕਟਰ ਸ਼ੁਭਕਰਮਜੀਤ ਸਿੰਘ ਬਾਵਾ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਇਸ ਮੌਕੇ ਤੇ ਪ੍ਰਧਾਨ ਰਜਿੰਦਰ ਮੋਦਗਿਲ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਦੇ ਪ੍ਰੋਗਰਾਮ ਦੇ ਤਹਿਤ ਅੱਜ ਦੇ ਦਿਨ ਪੂਰੇ ਦੇਸ਼ ਵਿੱਚ ਇਕ ਕਰੋੜ ਕਰੀਬ ਮੁਫਤ ਟੈਸਟ ਕੀਤੇ ਜਾਣਗੇ। ਇਸੀ ਦੇ ਅੰਤਰਗਤ ਅੱਜ ਇਸ ਕੈਂਪ ਵਿੱਚ ਤਕਰੀਬਨ 138 ਲੋਕਾਂ ਨੇ ਸ਼ੂਗਰ ਟੈਸਟ ਕਰਵਾਈ। ਕਲੱਬ ਵਲੋਂ ਆਮ ਜਨਤਾ ਦਾ ਟੈਸਟ ਕੀਤਾ ਗਿਆ। ਟੈਸਟ ਤੋਂ ਬਾਅਦ ਉਨ੍ਹਾਂ ਨੂੰ ਚਾਅਜੂਸ ਅਤੇ ਸਨੈਕਸ ਵੰਡੇ ਗਏ। ਰੋਟਰੀ ਹਮੇਸ਼ਾ ਹੀ ਇਸ ਤਰ੍ਹਾ ਦੇ ਸਮਾਜ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ।

Advertisements

ਇਸ ਮੌਕੇ ਤੇ ਸਾਬਕਾ ਜ਼ਿਲਾ ਗਵਰਨਰ ਜੀ.ਐਸ.ਬਾਵਾ ਨੇ ਦੱਸਿਆ ਕਿ 4 ਅਕਤੂਬਰ 2021 ਨੂੰ ਮਾਡਲ ਟਾਊਨ ਕਲੱਬ ਵਿੱਚ ਚੌਥਾ ਕੈਂਸਰ ਡਿਟੈਕਸ਼ਨ ਕੈਂਪ ਲਗਾਉਣਗੇ ਜਿਸ ਵਿੱਚ 40 ਸਾਲ ਤੋਂ ਉਪਰ ਮਹਿਲਾਵਾਂ ਦੀ ਮੈਮੋਗ੍ਰਾਫੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਤੇ ਪ੍ਰੋਜੈਕਟ ਚੇਅਰਮੈਨ ਯੋਗੇਸ਼ ਚੰਦਰ ਨੇ ਦੱਸਿਆ ਕਿ ਕਲੱਬ ਵਲੋਂ ਜਲਦੀ ਹੀ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਜੋ ਕਿ ਅੱਜ ਤੱਕ ਆਮ ਬੱਚਿਆ ਵਿੱਚ ਪਾਇਆ ਜਾਂਦਾ ਹੈ। ਉਸ ਲਈ ਜਲਦੀ ਹੀ ਵੈਕਸੀਨੇਸ਼ਨ ਟੀਕਾਕਰਣ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਤੇ ਇਨਰ ਵੀਲ੍ਹ ਕਲੱਬ ਦੀ ਸਾਬਕਾ ਪ੍ਰਧਾਨ ਪ੍ਰਿੰਸੀਪਲ ਟਿਮਾਟਨੀ ਆਹਲੂਵਾਲੀਆ ਨੇ ਦੱਸਿਆ ਕਿ ਅਸੀਂ ਰੋਟਰੀ ਕਲੱਬ ਆਫ ਹੁਸ਼ਿਆਰਪੁਰ ਨਾਲ ਪੂਰਾ ਸਹਿਯੋਗ ਕਰਦੇ ਹਾਂ ਅਤੇ ਕਰਦੇ ਰਹਾਂਗੇ ਅਤੇ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਪੂਰਾ ਸਾਥ ਦੇਵਾਂਗੇ। ਇਸ ਮੌਕੇ ਤੇ ਡਾਕਟਰ ਸ਼ੁਭਕਰਮਜੀਤ ਸਿੰਘ ਬਾਵਾਸਟਾਫ ਨਰਸ ਅਮਨਦੀਪਹਰਪ੍ਰੀਤ ਕੌਰਕੁਸਮ ਮਹੇਸ਼ਵਰੀਵੀਨਾਨੀਰੂਮਹੇਸ਼ਵਰੀਨੀਨਾ ਮਲਹੋਤਰਾਅਨੀਤਾ ਸੂਦਆਦਿ ਮੌਜੂਦ ਸਨ।  

LEAVE A REPLY

Please enter your comment!
Please enter your name here