ਕੋਰੋਨਾ ਦੇ 3 ਅਤੇ ਡੇਂਗੂ ਦੇ 6 ਨਵੇ ਪਾਜੇਟਿਵ ਮਰੀਜ: ਡਾ. ਪਰਮਿੰਦਰ ਕੌਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ  ਸਿਵਲ ਸਰਜਨ ਡਾ. ਪਰਮਿੰਦਰ ਕੌਰ ਜੀ ਨੇ ਦੱਸਿਆ ਕਿ  ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1468 ਨਵੇ ਸੈਪਲ ਲੈਣ ਨਾਲ ਅਤੇ 1635 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ-19 ਦੇ 3 ਨਵੇਂ ਪਾਜੇਟਿਵ ਮਰੀਜ ਆਏ ਹਨ। ਉਨਾਂ ਦੱਸਿਆ ਕਿ ਹੁਣ ਤੱਕ  ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜ਼ਿਲ੍ਹੇ ਦੇ ਸੈਪਲਾਂ ਵਿੱਚੋ 28802 ਹੈ  ਅਤੇ ਬਾਹਰਲੇ ਜ਼ਿਲਿਆਂ ਤੋਂ 2086 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30888 ਹੋ ਗਏ ਹਨ । ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ-19 ਦੇ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 950046 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ, 921463 ਸੈਪਲ ਨੈਗਟਿਵ ਹਨ । ਜਦ ਕਿ 1588 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ਤੇ ਹੁਣ ਤੱਕ ਮੌਤਾਂ ਦੀ ਗਿਣਤੀ 991 ਹੈ । ਐਕਟਿਵ ਕੇਸਾ ਦੀ ਗਿਣਤੀ  27 ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29870 ਹੈ । 

Advertisements

ਅੱਜ ਡੇਂਗੂ  ਦੇ 6 ਨਵੇ ਪਾਜੇਟਿਵ ਮਰੀਜ- ਕੁੱਲ ਮਰੀਜਾਂ ਦੀ ਗਿਣਤੀ 1721 ਹੋਈ- ਸਿਵਲ ਸਰਜਨ 

ਡੇਂਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਪਰਮਿੰਦਰ ਕੌਰ ਜੀ ਨੇ ਦੱਸਿਆ ਕਿ ਡੇਂਗੂ ਦੇ ਸ਼ੱਕੀ ਮਰੀਜਾ ਦੇ ਕੁੱਲ 5212  ਸੈਪਲ ਲਏ ਹਨ। ਅੱਜ ਡੇਗੂ ਦੇ 27  ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ 6 ਨਵੇ ਪਾਜੇਟਿਵ  ਕੇਸ ਪ੍ਰਾਪਤ ਹੋਣ ਨਾਲ ਕੁੱਲ ਕੇਸਾ ਦੀ ਗਿਣਤੀ 1721 ਹੋ ਗਈ ਹੋਈ ਹੈ ।

LEAVE A REPLY

Please enter your comment!
Please enter your name here