ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸਾਇੰਸ ਮੇਲਾ ਹੋਇਆ ਸੰਪਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਛੇਵੀਂ ਤੋਂ ਅੱਠਵੀਂ ਕਲਾਸ ਤਕ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਵਿਗਿਆਨ ਪ੍ਰਦਰਸ਼ਨੀ ਸਕੂਲ ਪੱਧਰ ਤੇ ਆਯੋਜਿਤ ਕੀਤੀ ਗਈ l ਇਸ ਪ੍ਰਦਰਸ਼ਨੀ ਦਾ ਉਦਘਾਟਨ ਸੰਦੀਪ ਸਿੰਘ ਏਡੀਸੀ ਜਨਰਲ ਨੇ ਆਪਣੇ ਕਰ ਕਮਲਾਂ ਦੁਆਰਾ ਕੀਤਾ l ਮਾਣਯੋਗ  ਸੰਦੀਪ ਸਿੰਘ ਜੀ ਵਿਦਿਆਰਥੀਆਂ ਦੁਆਰਾ ਕੀਤੀਆਂ ਕਿਰਿਆਵਾਂ ਦਾ ਪ੍ਰਦਰਸ਼ਨ ਅਤੇ ਉਨ੍ਹਾਂ ਦਾ ਆਤਮ ਵਿਸ਼ਵਾਸ ਦੇਖ ਕੇ ਬਹੁਤ ਪ੍ਰਭਾਵਿਤ ਹੋਏ l ਨੌਵੀਂ ਤੇ ਦਸਵੀਂ ਜਮਾਤ ਦੀ ਸਾਇੰਸ ਪ੍ਰਦਰਸ਼ਨੀ ਵਿੱਚ ਵਰਧਮਾਨ ਗਰੁੱਪ ਤੋਂ ਨਵਜੋਤ ਸਿੰਘ ਜੀ ਅਤੇ ਸਰਦਾਰ ਨਰਿੰਦਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ l 

Advertisements

ਲੱਗਭਗ 250 ਦੇ ਕਰੀਬ ਵਿਦਿਆਰਥੀਆਂ ਨੇ ਇਸ ਮੇਲੇ ਵਿੱਚ ਭਾਗ ਲਿਆ। ਰਿਤਿਕਾ ਸੈਣੀ ਨੇ ਛੇਵੀਂ ਤੋਂ ਅੱਠਵੀ ਤੱਕ ਪਹਿਲਾ ਸਥਾਨ ਅਤੇ ਨੌਵੀਂ ਤੋਂ ਦਸਵੀਂ ਤੱਕ ਦੇ ਮੁਕਾਬਲੇ ਵਿੱਚ ਗੋਲਡੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾl  ਮਾਣਯੋਗ  ਸੰਦੀਪ ਸਿੰਘ ਜੀ ਨੇ ਕਿਹਾ ਕਿ ਅਜਿਹੀਆਂ ਸਾਇੰਸ ਪ੍ਰਦਰਸ਼ਨੀਆਂ ਵਿਦਿਆਰਥੀਆਂ ਵਿੱਚ ਸਾਇੰਸ ਵਿਸ਼ੇ ਪ੍ਰਤੀ ਰੁਚੀ ਅਤੇ ਵਿਗਿਆਨਿਕ ਸੋਚ ਪੈਦਾ ਕਰਦੀਆਂ ਹਨ l ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾl ਗੱਲ ਨੂੰ ਜਾਰੀ ਕਰਦਿਆਂ ਹੋਇਆਂ ਪ੍ਰਿੰਸੀਪਲ ਮੈਡਮ ਨੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਸੁਮਨ ਬਾਲਾ, ਸਵੀਨਾ ਸ਼ਰਮਾ, ਜੁਝਾਰ ਕੌਰ, ਅਨੀਤਾ ਗੌਤਮ, ਮਿਸ ਮਨਦੀਪ ਕੌਰ ਅਤੇ ਸੁਲਕਸ਼ਣਾ ਦੀ ਸਾਇੰਸ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਸੰਸਾ ਕੀਤੀ l

LEAVE A REPLY

Please enter your comment!
Please enter your name here