ਡਾ. ਗੁਰਦੀਪ ਨੇ ਬੱਚਿਆਂ ਨੂੰ ਦੋ ਬੂੰਦ ਜਿੰਦਗੀ ਦੀ ਪਿਲਾਕੇ ਪਲੱਸ ਪੋਲੀਓ ਦੀ ਕੀਤੀ ਸ਼ੁਰੂਆਤ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂ। ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਅਤੇ ਸਵਲ ਸਰਜਨ ਡਾ. ਰੇਨੂੰ ਸੂਦ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਮਾਈਗ੍ਰੇਟਰੀ ਪੱਲਸ ਪੋਲੀਓ ਤਹਿਤ ਅੱਜ ਹੁਸ਼ਿਆਰਪੁਰ ਦੇ ਮੁਹੱਲਾ ਸੁਖੀਆਬਾਦ ਤੋਂ ਸਹਾਇਕ ਸਿਵਲ ਸਰਜਨ ਡਾ. ਰਜੇਸ਼ ਗਰਗ ਅਤੇ ਜਿਲਾਂ ਟੀਕਾਕਰਨ ਅਫਸਰ ਡਾ. ਗੁਰਦੀਪ ਸਿੰਘ ਕਪੂਰ ਵੱਲੋ ਬੱਚਿਆਂ ਨੂੰ ਦੋ ਬੂੰਦ ਜਿੰਦਗੀ ਲਈ ਪਿਲਾਕੇ ਸ਼ੁਰੂਆਤ ਕੀਤੀ ।  ਇਸ ਮੋਕੇ ਡਾ. ਰਜੇਸ਼ ਗਰਗ ਨੇ ਦੱਸਿਆਂ ਕਿ  ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੱਲਸ ਪੋਲੀਓ ਪਿਲਾਉਣ ਦੀ  ਤਿੰਨ ਦਿਨਾਂ ਮੁਹਿਮ ਚਲਾਈ ਜਾ ਰਹੀ ਹੈ ਤੇ ਸਿਹਤ ਵਿਭਾਗ ਦੇ ਕਰਮਚਾਰੀ ਝੁਗੀ, ਝੌਪੜੀ ਤੇ ਭੱਠਿਆਂ ਜਾ ਕੇ 0 ਤੋ 5 ਸਾਲ ਤੱਕ ਬੱਚਿਆਂ ਨੂੰ ਪੋਲੀਉ ਬੂੰਦਾ ਪਿਲਾਉਣਗੇ ।

Advertisements

ਉਹਨਾਂ ਦੱਸਿਆ ਕਿ ਭਾਵੇ ਭਾਰਤ ਵਿੱਚ 2011 ਤੋ ਬਆਦ ਪੋਲੀਉ ਦਾ ਕੋਈ ਵੀ ਕੇਸ ਨਹੀ ਮਿਲਿਆ ਪਰ ਫਿਰ ਵੀ ਸਾਡੇ ਗੁਆਢੀ ਦੇਸ਼ ਪਕਿਸਤਾਨ ਵਿੱਚ ਪੋਲੀਉ ਦੇ ਕੇਸ ਅਜੇ ਵੀ ਮਿਲ ਰਹੇ ਹਨ । ਭਾਰਤ ਦਾ ਪੋਲੀਉ ਮੁਕੱਤ ਦੇਸ਼ ਦਾ ਦਰਜਾ ਸਥਿਰ ਰੱਖਣ ਲਈ ਆਪਣੇ ਬੱਚਿਆਂ ਨੂੰ ਪੋਲੀਉ ਦੀਆਂ ਬੂੰਦਾ ਜਰੂਰ ਪਿਲਾਉਣੀਆਂ ਚਾਹਦੀਆਂ ਹਨ ।ਸਿਹਤ ਵਿਭਾਗ ਵੱਲੋ ਇਹ ਟੀਚਾ ਹੈ ਕਿ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾ ਪਿਲਾਉਣ ਤੋ ਰਹਿ ਨਾ ਜਾਵੇ । ਉਹਨਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਮਜਦੂਰ ਬਾਹਰਲੇ ਰਾਜਾਂ ਤੋ ਇਥੇ ਕੰਮ ਕਰਨ ਲਈ ਆਉਦੇ ਜਾਦੇ ਰਹਿਦੇ ਹਨ ਤੇ ਕਈ ਵਾਰ ਇਹ ਬੱਚੇ ਪੋਲੀਉ ਬੂੰਦਾਂ ਤੋ ਵਾਝੇ ਰਹਿ ਜਾਦੇ ਹਨ ।

ਇਸ ਮੋਕੇ  ਜਿਲਾਂ ਟੀਕਾਕਰਨ ਅਫਸਰ ਗੁਰਦੀਪ ਸਿੰਘ ਕਪੂਰ  ਨੇ ਦੱਸਿਆ ਕਿ ਜਿਲੇ ਵਿੱਚ 22 ਹਜ਼ਾਰ 381 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 172 ਘਰ ਤੋ ਘਰ ਟੀਮਾਂ 17 ਹਾਜਰ 140 ਝੁਗੀ ਝੌਪੜੀ ਤੇ 210 ਭੱਠਿਆਂ ਤੇ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਕਵਰ ਕਰਨ ਲਈ ਲਗਾਈਆਂ ਗਈਆ ਹਨ । ਇਸ ਮੋਕੇ ਉਹਨਾਂ ਆਮ ਜਨਤਾ ਨੂੰ , ਰਾਜਨੀਤਕ, ਸੋਸਲ਼ਿਸ਼ਟ ਤੇ ਅਗਾਹ ਵਾਧੂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪੋਲੀਓ ਮਹਿੰਮ ਨੂੰ ਸਫਲ ਬਣਾਉਣ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸਹਿਯੋਗ ਦੇਣ।

LEAVE A REPLY

Please enter your comment!
Please enter your name here