ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਡਾਇਰੈਕਟਰ ਦੇ ਨਾਂ ਸੀਡੀਪੀੳ ਨੂੰ ਦਿੱਤਾ ਮੰਗ ਪੱਤਰ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ- ਮਨੂ ਰਾਮਪਾਲ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਦਸੂਹਾ, ਵੱਲੋਂ ਅੱਜ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਸੀ ਡੀ ਪੀ ੳ ਬਲਾਕ ਦਸੂਹਾ -ਨੂੰ ਵਿਭਾਗ ਦੇ ਡਾਇਰੈਕਟਰ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਪਿੰਡ ਬੱਲੂਆਣਾ ਦੀ ਜਿਸ ਆਂਗਣਵਾੜੀ ਹੈਲਪਰ ਦਲਜੀਤ ਕੌਰ ਪਤਨੀ ਮਨਜੀਤ ਸਿੰਘ ਬਲਾਕ ਅਬੋਹਰ ਜ਼ਿਲਾ ਫਾਜ਼ਿਲਕਾ ਦੀ ਕਰੋਨਾ ਟੀਕਾਕਰਨ ਕੈਂਪ ਦੌਰਾਨ ਡਿਊਟੀ ਕਰਦਿਆਂ ਮੌਤ ਹੋ ਗਈ ਹੈ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇ। ਕਿਉਂਕਿ ਉਹ ਫਰੰਟ ਲਾਈਨ ਵਰਕਰ ਦੇ ਤੌਰ ਤੇ ਕੰਮ ਕਰਦੀ ਸੀ। ਇਹ ਹੈਲਪਰ ਵਿਧਵਾ ਹੈ ਤੇ ਛੋਟੇ ਛੋਟੇ ਬੱਚੇ ਹਨ । ਜਿੰਨਾ ਦੀ ਦੇਖ ਭਾਲ ਕਰਨ ਵਾਲਾ ਕੋਈ ਨਹੀਂ ਹੈ।

Advertisements

ਆਗੂਆਂ ਨੇ ਮੰਗ ਕੀਤੀ ਕਿ ਅੱਗੇ ਤੋਂ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਫਰੰਟ ਲਾਈਨ ਵਰਕਰ ਮੰਨਦੇ ਹੋਏ 50 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇ । ਇਸ ਮੌਕੇ ਬਲਾਕ ਪ੍ਰਧਾਨ ਜਸਵੀਰ ਕੌਰ ਪੰਧੇਰ, ਸਰਬਜੀਤ ਕੌਰ, ਬਲਵਿੰਦਰ ਕੌਰ ਲਗਾਣਾ, ਕੁਲਵੰਤ ਕੌਰ, ਰਜਵਿੰਦਰ ਕੌਰ, ਪ੍ਰਵਿੰਦਰਕੌਰ, ਰਜਨੀ ਤੇ ਹੋਰ ਆਗੂ ਮੌਜੂਦ ਸਨ ।

LEAVE A REPLY

Please enter your comment!
Please enter your name here