ਆਇਓਡੀਨ ਦੀ ਘਾਟ ਨਾਲ ਹੋਣ ਵਾਲੇ ਰੋਗਾਂ ਨੂੰ ਰੋਕਣ ਲਈ ਵਿਸ਼ਵਵਿਆਪੀ ਜਾਗਰੂਕਤਾ ਦਿਵਸ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਇਓਡੀਨ ਦੀ ਘਾਟ ਨਾਲ ਹੋਣ ਵਾਲੇ ਰੋਗਾਂ ਨੂੰ ਰੋਕਣ ਲਈ ਵਿਸ਼ਵਵਿਆਪੀ ਜਾਗਰੂਕਤਾ ਦਿਵਸ ਦਾ ਆਯੋਜਨ ਡਾ. ਬਲਦੇਵ ਸਿੰਘ ਜੀ ਦੀ ਯੋਗ ਪ੍ਰਧਾਨਗੀ ਹੇਠ ਪੀ.ਐਚ.ਸੀ. ਚੱਕੋਵਾਲ ਵਿਖੇ ਕੀਤਾ ਗਿਆ। ਜਾਗਰੂਕਤਾ ਪ੍ਰੋਗਰਾਮ ਦੌਰਾਨ ਡਾ. ਸੁਰਿੰਦਰ ਕੁਮਾਰ ਡੈਂਟਲ ਸਰਜਨ, ਰਮਨਦੀਪ ਕੌਰ ਬੀ.ਈ.ਈ., ਗੁਰਦੇਵ ਸਿੰਘ ਹੈਲਥ ਇੰਸਪੈਕਟਰ ਤੋਂ ਇਲਾਵਾ ਆਸ਼ਾ ਫੈਸੀਲੀਟੇਟਰਾਂ ਤੇ ਆਸ਼ਾ ਵਰਕਰਾਂ ਸ਼ਾਮਿਲ ਹੋਇਆ। ਇਸ ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆ ਡਾ. ਬਲਦੇਵ ਸਿੰਘ ਨੇ ਕਿਹਾ ਕਿ ਅਸੀਂ ਘਰਾਂ ਵਿੱਚ ਜਿਹੜਾ ਨਮਕ ਇਸਤੇਮਾਲ ਕਰਦੇ ਹਾਂ, ਉਹ ਕੇਵਲ ਨਮਕ ਨਹੀਂ, ਆਈਓਡੀਨ ਯੁਕਤ ਨਮਕ ਹੀ ਹੋਣਾ ਚਾਹੀਦਾ ਹੈ। ਕਿਉਂਕਿ ਆਈਓਡੀਨ ਦੀ ਘਾਟ ਨਾਲ ਹੋਣ ਵਾਲੇ ਰੋਗਾਂ ਤੋਂ ਸੁਰੱਖਿਆ ਲਈ ਇਹ ਬਹੁਤ ਜਰੂਰੀ ਹੈ।

Advertisements

ਆਈਓਡੀਨ ਦੀ ਕਮੀ ਕਾਰਣ ਗਰਭਪਾਤ, ਮਰੇ ਬੱਚੇ ਦਾ ਜਨਮ, ਜਮਾਂਦਰੂ ਅਨਿਯਮਿਤਤਾ, ਦਿਮਾਗੀ ਨੁਕਸਾਨ, ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਵਿਗਾੜ, ਬੋਲਾਪਨ, ਗੁੰਗਾਪਨ, ਮਨੋਪ੍ਰੇਰਕ ਵਿਗਾੜ ਅਤੇ ਗਿੱਲੜ ਰੋਗ ਹੋ ਦਾ ਖਤਰਾ ਬਣਿਆ ਰਹਿੰਦਾ ਹੈ। ਡਾ. ਬਲਦੇਵ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਇਓਡੀਨ ਇਕ ਕੁਦਰਤੀ ਖੁਰਾਕੀ ਤੱਤ ਹੈ। ਇਸਦੀ ਰੋਜਾਨਾ ਜਰੂਰਤ 100 ਤੋਂ 150 ਮਾਇਕਰੋ ਗ੍ਰਾਮ ਹੈ। ਆਇਉਡੀਨ ਯੁਕਤ ਲੂਣ ਆਮ ਸਾਧਾਰਣ ਲੂਣ ਵਰਗਾ ਹੀ ਹੁੰਦਾ ਹੈ ਪਰ ਇਸ ਵਿੱਚ ਆਇਉਡੀਨ ਦੀ ਮਾਤਰਾ ਹੁੰਦੀ ਹੈ। ਇਹ ਦੇਖਣ ਵਿੱਚ, ਵਰਤੋ ਵਿੱਚ ਅਤੇ ਸੁਆਦ ਵਿੱਚ ਸਾਧਾਰਣ ਲੂਣ ਵਰਗਾ ਹੀ ਹੁੰਦਾ ਹੈ ਪਰ ਇਸ ਵਿੱਚ ਆਇਓਡੀਨ ਦੀ ਮਾਤਰਾ ਹੁੰਦੀ ਹੈ।

ਰਮਨਦੀਪ ਕੌਰ ਨੇ ਦੱਸਿਆ ਕਿ ਬਾਜ਼ਾਰ ਵਿੱਚ ਉਪਲਭਧ ਨਮਕ ਨੂੰ ਖਰੀਦਣ ਤੋਂ ਪਹਿਲਾਂ ਜਾਂਚ ਲੈਣਾ ਚਾਹੀਦਾ ਹੈ ਕਿ ਉਹ ਨਮਕ ਆਇਓਡੀਨ ਯੁਕਤ ਹੋਵੇ। ਨਮਕ ਦੇ ਪੈਕੇਟ ਉਪੱਰ ਚੜਦੇ ਸੂਰਜ ਦਾ ਨਿਸ਼ਾਨ ਅਤੇ ਆਇਓਡਾਈਜ਼ਡ ਨਮਕ ਦੀ ਮੋਹਰ ਲੱਗੀ ਹੋਣੀ ਚਾਹੀਦੀ ਹੈ। ਕਦੇ ਵੀ ਖੁੱਲਾ ਅਤੇ ਆਇਓਡੀਨ ਦੇ ਨਿਸ਼ਾਨ ਤੋਂ ਬਗੈਰ ਨਮਕ ਨੂੰ ਨਹੀਂ ਖਰੀਦਣਾ ਚਾਹੀਦਾ। ਖਰੀਦੇ ਗਏ ਨਮਕ ਨੂੰ ਹਵਾਬੰਦ ਜ਼ਾਰ ਜਾ ਡੱਬੇ ਵਿੱਚ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਉਸਦੀ ਗੁਣਵੱਤਾ ਬਰਕਰਾਰ ਰਹਿ ਸਕੇ। ਆਇਓਡੀਨ ਦੀ ਕਮੀ ਨੂੰ ਰੋਜ਼ਾਨਾ ਲਏ ਜਾਣ ਵਾਲੇ ਭੋਜਣ ਵਿੱਚ ਆਇਓਡੀਨ ਲੂਣ ਦੀ ਵਰਤੋਂ ਨਾਲ ਸਹਿਜੇ ਹੀ ਪੂਰਾ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here