ਪਿੱਪਲਾਂਵਾਲਾ ਸਕੂਲ ਵਿਖੇ ਲੜਕੀਆਂ ਦਾ ਸਸ਼ਕਤੀਕਰਨ ਕੈਂਪ ਸਫਲਤਾਪੂਰਵਕ ਸੰਪਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀ. ਸੈਕੰ. ਸਕੂਲ ਪਿੱਪਲਾਂਵਾਲਾ ਵਿਖੇ ‘ਸਹਿਯੋਗ’ ਟਰੱਸਟ ਬਜਵਾੜਾ ਵਲੋਂ ਨਾਜ਼ ਫਾਉਂਡੇਸ਼ਨ (ਇੰਡੀਆ) ਨਵੀਂ ਦਿੱਲੀ ਦੀ ਮੱਦਦ ਨਾਲ਼ ਪੰਜ ਦਿਨ ਦਾ ਲੜਕੀਆਂ ਦਾ ਕੈਂਪ ਪ੍ਰਿੰਸੀਪਲ ਹਰਜਿੰਦਰ ਕੌਰ ਦੀ ਅਗਵਾਈ ਵਿੱਚ ਲਗਾਇਆ ਗਿਆ।ਇਸ ਕੈਂਪ ਵਿੱਚ 71 ਲੜਕੀਆਂ ਨੇ ਭਾਗ ਲਿਆ। ਕੈਂਪ ਦਾ ਮੁੱਖ ਮਕਸਦ ਮਹਿਲਾ ਸ਼ਕਤੀਕਰਨ ਅਤੇ ਨੈਟਬਾਲ ਖੇਡਣ ਦੀ ਟਰੇਨਿੰਗ ਦੇਣਾ ਸੀ। ਹਰ ਰੋਜ਼ ਵੱਖ-ਵੱਖ ਗਰੁੱਪਾਂ ਵਿੱਚ ਵੰਡ ਕੇ ਲੜਕੀਆਂ ਦੇ ਲਾਈਫ ਸਕਿੱਲਜ਼ ਦੇ ਸੈਸ਼ਨਜ਼ ਲਗਾਏ ਜਾਂਦੇ ਸਨ ਜਿਹਨਾਂ ਵਿੱਚ ਹਿੰਸਾ, ਸਾਈਬਰ ਹਿੰਸਾ, ਲੀਡਰਸ਼ਿਪ, ਲਿੰਗ ਭੇਦ, ਮਾਸਿਕ ਧਰਮ ਹਾਈਜੀਨ ਆਦਿ ਮਹੱਤਵਪੂਰਨ ਵਿਸ਼ੇ ਸ਼ਾਮਿਲ ਸਨ।

Advertisements

ਕੈਂਪ ਦੇ ਆਖਰੀ ਦਿਨ ਲੜਕੀਆਂ ਦੀਆਂ 6 ਟੀਮਾਂ ਬਣਾ ਕੇ ਨੈਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ‘ਸਹਿਯੋਗ’ ਦੇ ਪ੍ਰੈਜ਼ੀਡੈਂਟ ਸੰਦੀਪ ਸੋਨੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਇੰਪਰੋਵਮੈਂਟ ਟਰੱਸਟ ਦੇ ਚੇਅਰਮੈਨ ਰਾਕੇਸ਼ ਮਰਵਾਹਾ ਮੁੱਖ-ਮਹਿਮਾਨ ਵਜੋਂ ਸ਼ਾਮਿਲ ਹੋਏ। ਸਹਿਯੋਗ ਦੇ ਮੈਨੇਜਰ ਰਾਮ ਮੂਰਤੀ ਸਰਮਾ, ਜਨਰਲ ਸਕੱਤਰ ਕੁੰਦਨ ਸਿੰਘ, ਮੈਂਬਰ ਕਵਿਤਾ ਗੁਪਤਾ ਉਚੇਚੇ ਤੌਰ ਤੇ ਸ਼ਾਮਿਲ ਹੋਏ। ਤਾਜ ਪਲੇਅਰਜ਼ ਦੀ ਟੀਮ ਨੇ ਪਹਿਲਾ ਸਥਾਨ, ਸੀਕਰਟ ਸੁਪਰ ਸਟਾਰਜ਼ ਨੇ ਦੂਜਾ ਅਤੇ ਚੈਂਪੀਅਨ ਗਰਲਜ਼ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਟੀਮਾਂ ਅਤੇ ਸਾਰੇ ਪਲੇਅਰਜ਼ ਨੂੰ ਪੁਜੀਸ਼ਨਾਂ ਦੇ ਹਿਸਾਬ ਨਾਲ਼ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਨਾਜ਼ ਇੰਡੀਆ ਦੇ ਦਿੱਲੀ ਤੋਂ ਆਏ ਕੋਚਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਸੰਦੀਪ ਸੋਨੀ ਨੇ ਅਪਣੇ ਸੰਬੋਧਨ ਵਿੱਚ ਖੇਡਾਂ ਨੂੰ ਸਿੱਖਿਆ ਦੇ ਬਰਾਬਰ ਜ਼ਰੂਰੀ ਦੱਸਿਆ ਅਤੇ ਇਸ ਇਲਾਕੇ ਵਿੱਚ ਖੇਡਾਂ ਅਤੇ ਮਹਿਲਾ ਸ਼ਕਤੀਕਰਨ ਦੀ ਅਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।ਉਹਨਾਂ ਸਕੂਲ ਦੇ ਅਨੁਸਾਸ਼ਨ ਅਤੇ ਉਪਲੱਬਧੀਆਂ ਨੂੰ ਦੇਖਦਿਆਂ ਸਕੂਲ ਨੂੰ 50 ਹਜ਼ਾਰ ਰੁਪਏ ਦਿੱਤੇ। ਰਾਕੇਸ਼ ਮਰਵਾਹਾ ਜੀ ਨੇ ਸਹਿਯੋਗ ਅਤੇ ਨਾਜ਼ ਇੰਡੀਆ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਲੜਕੀਆਂ ਦੇ ਸਰਵਪੱਖੀ ਵਿਕਾਸ ਦੀ ਗੱਲ ਕੀਤੀ।

ਪ੍ਰਿੰਸੀਪਲ ਹਰਜਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਸੀਂ ਹਮੇਸ਼ਾਂ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ਼ ਕੰਮ ਕਰਦੇ ਹਾਂ ਅਤੇ ਕਰਦੇ ਰਹਾਂਗੇ।ਸਹਿਯੋਗ ਦੇ ਜਨਰਲ ਸਕੱਤਰ ਕੁੰਦਨ ਸਿੰਘ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ ਅਤੇ ਕੈਂਪ ਦੇ ਆਯੋਜਨ ਵਿੱਚ ਵੀ ਉਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਤੇ ਕੋਚ ਸੰਦੀਪ ਮਿੰਟਾ, ਅਲਕਾ ਰਾਜੂ, ਮਨਜੀਤ ਕੌਰ, ਕਰਨ ਬਹਿਲ, ਸ਼ਾਇਨਾ ਬਹਿਲ ਅਤੇ ਸਕੂਲ ਦਾ ਸਟਾਫ ਮੌਜੂਦ ਸੀ੍ਵ

LEAVE A REPLY

Please enter your comment!
Please enter your name here