ਜਿਲਾ ਸਿਹਤ ਅਫਸਰ ਵਲੋਂ ਕੋਵਿਡ ਦੇ ਮਰੀਜਾਂ ਨੂੰ ਦੇਣ ਵਾਲੇ ਭੋਜਨ ਦੀ ਕੀਤੀ ਗਈ ਜਾਂਚ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ ਕੇਅਰ ਸੈਟਰਾਂ ਵਿੱਚ ਦਾਖਿਲ ਕੋਵਿਡ-19 ਵਾਇਰਸ ਦੇ ਮਰੀਜਾਂ ਨੂੰ ਦਿੱਤਾ ਜਾਣ ਵਾਲਾ ਭੋਜਨ ਦੀ ਗੁਣਵੱਤਾ ਅਤੇ ਹਾਈਜੀਨ ਨੂੰ ਪ੍ਰਖਣ ਲਈ ਫੂਡ ਕਮਿਸ਼ਨਰ ਪੰਜਾਬ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਵੱਲੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਜੇਰੇ ਇਲਾਜ ਮਰੀਜਾਂ ਨੂੰ ਦਿੱਤਾ ਜਾਣ ਵਾਲੇ ਭੋਜਨ ਨੂੰ ਫੂਡ ਸੇਫਟੀ ਅਤੇ ਸਟੈਰਰਡ ਐਕਟ ਦੀਆਂ ਗਾਇਡ ਲਾਇਨਾਂ ਮੁਤਾਬਿਕ ਚੈਕ ਕੀਤਾ ਗਿਆ ਅਤੇ ਭੋਜਨ ਦੀ ਕੁਆਲਟੀ ਅਤੇ ਮਾਤਰਾ ਤੇ ਤਸੱਲੀ ਪ੍ਰਗਟ ਕੀਤੀ ।

Advertisements

ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਸੰਸਥਾਂ ਦੇ ਇਨੰਚਾਰਜ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਮਰੀਜਾਂ ਲਈ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਮੀਨੂੰ ਦੇ ਹਿਸਾਬ ਨਾਲ ਨਾਸ਼ਤਾ, ਦੁਪਿਹਰ ਦਾ ਖਾਣਾ ਅਤੇ ਰਾਤ ਦਾ ਖਾਣਾ ਦਿੱਤਾ ਜਾਦਾ ਹੈ ਜਿਸ ਨੂੰ ਹਾਈਜੀਨਕ ਤਰੀਕੇ ਨਾਲ ਪੈਕ ਕੀਤਾ ਜਾਂਦਾ ਹੈ । ਮਰੀਜ ਨੂੰ ਦੋ ਟਾਇਮ ਮਲਟੀ ਵਿਟਾਮਿਨ ਜੂਸ ਦੇ ਨਾਲ ਗਰਮ ਪਾਣੀ ਲਈ ਕੇਟਲ ਅਤੇ ਸਟੀਮ ਲੈਣ ਲਈ ਸਟੀਮਰ ਦਾ ਪ੍ਰਬੰਧ ਕੀਤਾ ਗਿਆ । ਦੁਪਿਹਰ ਦੇ ਭੋਜਨ ਵਿੱਚ ਚਾਰ ਚੁਪਾਤੀ, ਦਾਲ, ਸਬਜੀ, ਰਾਇਤਾ, ਚਾਵਲ ਅਤੇ ਸਲਾਦ ਦੇ ਨਾਲ 200 ਐਮ. ਐਲ. ਜੂਸ ਵੀ ਦਿੱਤਾ ਜਾਂਦਾ ਹੈ ਅਤੇ ਮਰੀਜ ਦੀ ਇੱਛਾ ਮੁਤਾਬਿਕ ਦਲੀਆ , ਖਿਚੜੀ ਤੇ ਦਹੀ ਪਰੋਠਾ ਵੀ ਦਿੱਤਾ ਜਾਂਦਾ ਹੈ ।

ਉਹਨਾਂ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵਿੱਚ ਨਾ ਆਉਣ ਅਤੇ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਆਕਤੀਆਂ ਨੂੰ ਆਪਣੀ ਕੋਰੋਨਾ ਦੀ ਜਾਂਚ ਕਰਵਾ ਕੇ ਜਲਦ ਆਪਣਾ ਇਲਾਜ ਕਰਵਾਉਣਾ ਚਹੀਦਾ ਹੈ ਤਾਂ ਜੋ ਕਿ ਕੋਰੋਨਾ ਤੇ ਕਾਬੂ ਪਾਇਆ ਜਾ ਸਕੇ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਰਕਾਰ ਵੱਲੋ ਕੋਵਿਡ ਮਰੀਜਾਂ ਲਈ ਬੇਹਤਰ ਸਿਹਤ ਸੰਭਾਲ ਦਾ ਇੰਤਜਾਮ ਹੈ। ਇਸ ਮੋਕੇ ਤੇ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਜਤਿੰਦਰਪਾਲ ਸਿੰਘ ਆਦਿ ਵੀ ਹਾਜਰ ਸਨ ।

LEAVE A REPLY

Please enter your comment!
Please enter your name here