ਡਾ. ਸੀਮਾ ਗਰਗ ਨੇ ਰਿਲਾਇੰਸ ਫਾਊਂਡੇਸ਼ਨ ਪਿੰਡ ਚੌਹਾਲ ਜਿਲਾ ਹੁਸ਼ਿਆਰਪੁਰ ਨੂੰ ਸਹਿਯੋਗ ਦੇਣ ਦੀ  ਬੇਨਤੀ ਕੀਤੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਹੁਸ਼ਿਆਰਪੁਰ ਵਿੱਚ ਟੀਕਾਕਰਣ ਦਾ ਕੰਮ ਸੁਚਾਰੂ ਰੂਪ ਵਿੱਚ ਚਲਾਉਣ ਲਈ ਜਿਲਾ ਟੀਕਾਕਰਣ ਅਧਿਕਾਰੀ ਡਾ ਸੀਮਾ ਗਰਗ ਵਲੋਂ ਸਮੇਂ ਸਮੇਂ ਤੇ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਇਹਨਾਂ ਹੀ ਯਤਨਾਂ ਦੇ ਤਹਿਤ ਟੀਕਾਕਰਣ ਕਰਮਚਾਰੀਆਂ ਦੀ ਇੱਕ ਜਰੂਰੀ ਮੰਗ ਹੱਬ ਕੱਟਰ ਨੂੰ ਪੂਰਾ ਕਰਨ ਲਈ ਡਾ ਸੀਮਾ ਗਰਗ ਵਲੋਂ ਰਿਲਾਇੰਸ ਫਾਊਂਡੇਸ਼ਨ ਪਿੰਡ ਚੌਹਾਲ ਜਿਲਾ ਹੁਸ਼ਿਆਰਪੁਰ ਨੂੰ ਸਹਿਯੋਗ ਦੇਣ ਦੀ  ਬੇਨਤੀ ਕੀਤੀ।

Advertisements

ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੀ ਪ੍ਰਧਾਨਗੀ ਹੇਠ ਹੋਏ ਇਕ ਪ੍ਰੋਗਰਾਮ ਵਿੱਚ ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਰਿਲਾਇੰਸ ਫਾਊਂਡੇਸ਼ਨ ਮੈਨੇਜਮੈਂਟ ਵਲੋਂ ਰਾਜੇਸ਼ ਅਰੋੜਾ ਸਾਈਟ ਪ੍ਰੈਸੀਡੈਂਟ ਦੀ ਨਿਰਦੇਸ਼ਨਾ ਅਨੁਸਾਰ ਚੀਫ਼ ਮੈਡੀਕਲ ਅਫਸਰ ਡਾ ਮੁਰਗੇਸ਼ ਪਟੇਲ, ਮਿਸਟਰ ਭੁਪਿੰਦਰ ਸਿੰਘ ਐਚਆਰ ਵਿਭਾਗ ਅਤੇ ਅਮਿਤ ਸ਼ਰਮਾ ਵਲੋਂ ਅੱਜ ਸਿਹਤ ਵਿਭਾਗ ਨੂੰ  600 ਹੱਬ ਕੱਟਰ ਭੇਂਟ ਕੀਤੇ ਗਏ। ਹੱਬ ਕੱਟਰ ਟੀਕਾਕਰਣ ਤੋਂ ਬਾਅਦ ਵਰਤੀ ਗਈ ਸੂਈ ਅਤੇ ਸਰਿੰਜ ਨੂੰ ਕੱਟਣ ਦੇ ਕੰਮ ਆਉਂਦਾ ਹੈ ਤਾਂ ਜੋ ਕੋਈ ਵੀ ਉਸ ਨੂੰ ਦੁਬਾਰਾ ਇਸਤੇਮਾਲ ਨਾ ਕਰ ਸਕੇ ਤੇ ਬਿਮਾਰੀਆਂ ਫੈਲਣ ਨੂੰ ਰੋਕਿਆ ਜਾ ਸਕੇ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸਿਹਤ  ਕੇਂਦਰਾਂ ਤੋਂ ਆਏ ਟੀਕਾਕਰਣ ਕਰਮਚਾਰੀਆਂ ਨੂੰ ਇਹ ਹੱਬ ਕੱਟਰ ਵਿਤਰਿਤ ਕੀਤੇ ਗਏ।

ਇਸ ਮੌਕੇ ਗੱਲਬਾਤ ਕਰਦਿਆਂ ਡਾ ਸੀਮਾ ਗਰਗ ਨੇ ਦੱਸਿਆ ਕਿ ਇਹ ਫਾਊਂਡੇਸ਼ਨ ਸਮੇਂ ਸਮੇਂ ਤੇ ਇਸ ਸਿਹਤ ਸੰਸਥਾ ਦੀ ਲੋੜ ਮੁਤਾਬਕ ਹੈਲਪ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੀ ਹੈ। ਅਸੀਂ ਉਮੀਦ ਰੱਖਦੇ ਹਾਂ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਅੱਗੇ ਤੋਂ ਵੀ ਰਿਲਾਇੰਸ ਫਾਊਂਡੇਸ਼ਨ ਇਸੇ ਤਰ੍ਹਾਂ ਸਾਡੀ ਮਦਦ ਕਰਦੀ ਰਹੇਗੀ। ਇਸ ਮੌਕੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਵੱਲੋਂ ਰਿਲਾਇੰਸ ਫਾਊਂਡੇਸ਼ਨ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ ਸਵਾਤੀ, ਐਸਐਮਓ ਡਾ ਮਨਮੋਹਣ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਡਾ. ਤ੍ਰਿਪਤਾ ਦੇਵੀ, ਡੀ.ਪੀ.ਐਮ ਮੁਹੰਮਦ ਆਸਿਫ, ਜਿਲ੍ਹਾ ਬੀ.ਸੀ.ਸੀ ਅਮਨਦੀਪ ਸਿੰਘ ਅਤੇ ਫੀਲਡ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here