ਚੌਕ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ: ਇੰਦਰਜੀਤ ਕਾਲਰਾ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ- ਮਨੂ ਰਾਮਪਾਲ। ਗੁਰੂ ਰਵਿਦਾਸ ਟਾਈਗਰ ਫੋਰਸ ਦੇ ਦੋਆਬਾ ਉੱਪ ਪ੍ਰਧਾਨ ਇੰਦਰਜੀਤ ਕਾਲਰਾ ਹਲਕਾ ਦਸੂਹਾ ਅਹੁਦੇਦਾਰਾਂ, ਸਮੂਹ ਦਸੂਹਾ ਇਲਾਕੇ ਦੀਆ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਲੋਂ ਮੰਗ ਰੱਖੀ ਗਈ ਕਿ ਹੁਸ਼ਿਆਰਪੁਰ ਤੋਂ ਦਸੂਹਾ ਇੰਟਰ ਕਰਦੇ ਨਜਦੀਕ ਪੁਰਾਣੀ ਚੂੰਗੀ ਦੇ ਚੌਕ ਦਾ ਨਾਮ ਸ੍ਰੀ ਗੁਰੂ ਰਵਿਦਾਸ ਚੌਕ ਰੱਖਿਆ ਜਾਵੇ ਤਾ ਜੋ ਜਲਦ ਹੀ ਇਸ ਚੌਂਕ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਸਰੂਪ ਵਾਲੀ ਮੂਰਤੀ ਸਥਾਪਿਤ ਕੀਤੀ ਜਾਵੇ ।

Advertisements

ਇਸ ਮੌਕੇ ਇੰਦਰਜੀਤ ਸਿੰਘ ਕਾਲਰਾ ਨੇ ਦੱਸਿਆ ਕਿ ਇਸ ਸਬੰਧੀ 8 ਮਈ ਨੂੰ ਜੱਥੇਬੰਦੀ ਵਲੋਂ ਏ ਡੀ ਸੀ ਹੁਸ਼ਿਆਰਪੁਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਪ੍ਰਸ਼ਾਸ਼ਨ ਵਲੋਂ ਸੰਗਤਾਂ ਦੀ ਇਸ ਮੰਗ ਵਲ ਅਜੇ ਤੱਕ ਧਿਆਨ ਨਹੀਂ ਦਿੱਤਾ ਗਿਆ ਹੈ। ਇਸ ਮੌਕੇ ਰਾਸ਼ਟਰੀ ਪ੍ਰਧਾਨ ਮੋਹਣ ਲਾਲ ਭਟੋਆ, ਦਸੂਹਾ ਸਿਟੀ ਪ੍ਰਧਾਨ ਪਰਸ਼ੋਤਮ ਲਾਲ, ਦਸੂਹਾ ਸਿਟੀ ਵੁਮੈਨ ਵਿੰਗ ਪ੍ਰਧਾਨ ਹਰਦੀਪ ਕੌਰ, ਦਸੂਹਾ ਹਲਕਾ ਦਿਹਾਤੀ ਪ੍ਰਧਾਨ ਅਵਤਾਰ ਸਿੰਘ, ਦਸੂਹਾ ਸਿਟੀ ਵਾਇਸ ਪ੍ਰਧਾਨ ਹਰਪ੍ਰੀਤ ਲੱਕੀ, ਦਸੂਹਾ ਹਲਕਾ ਵਾਇਸ ਪ੍ਰਧਾਨ ਜਸ਼ਨ, ਦਸੂਹਾ ਹਲਕਾ ਸਕੱਤਰ ਬੱਬੂ ਖੈਰਾਬਾਦ, ਦਸੂਹਾ ਦਿਹਾਤੀ ਵਾਇਸ ਪ੍ਰਧਾਨ ਕੁਲਬੀਰ ਸਿੰਘ, ਦਸੂਹਾ ਯੂਥ ਵਿੰਗ ਬਲਵੀਰ ਬਲੂ, ਬਿੱਟੂ ਗਿੱਲ ਝਿੰਗੜਕਲਾ, ਈ ਰਿਕਸ਼ਾ ਯੂਨਿਟ ਟਾਂਡਾ ਪ੍ਰਧਾਨ ਫੌਜੀ ਅਤੇ ਹੋਰ ਵੀ ਫੋਰਸ ਦੇ ਅਹੁਦੇਦਾਰ ਅਤੇ ਇਲਾਕਾ ਦਸੂਹੇ ਤੋਂ ਸਾਥੀ ਹਾਜਰ ਸਨ ਇਸ ਮੌਕੇ ਦੋਆਬਾ ਉੱਪ ਪ੍ਰਧਾਨ ਇੰਦਰਜੀਤ ਕਾਲਰਾ ਨੇ ਦੱਸਿਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸਮੂਹ ਅਹੁਦੇਦਾਰਾਂ, ਇਲਾਕਾ ਨਿਵਾਸੀਆ ਅਤੇ ਅੈਨ ਆਰ ਆਈ ਸਾਥੀਆ ਦੇ ਸਹਿਯੋਗ ਨਾਲ ਜਲਦ ਹੀ ਦਸੂਹਾ ਸ਼ਹਿਰ ਵਿੱਚ ਇਹ ਪਹਿਲਾ ਸ੍ਰੀ ਗੁਰੂ ਰਵਿਦਾਸ ਚੌਕ ਤਿਆਰ ਕਰ ਦਿੱਤਾ ਜਾਵੇਗਾ ਅਤੇ ਸਾਰੇ ਇਲਾਕੇ ਵਿੱਚ ਇਸ ਚੌਂਕ ਨੂੰ ਸ਼੍ਰੀ ਗੁਰੂ ਰਵਿਦਾਸ ਚੌਂਕ ਕਹਿ ਕੇ ਸੰਬੋਧਿਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here