Monday, October 19, 2026
Home Hoshiarpur ਸੀਐਮ ਦੀ ਟਾਂਡਾ ਫੇਰੀ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਦੀ ਮੰਗ ਕਰ ਰਹੇ...

ਸੀਐਮ ਦੀ ਟਾਂਡਾ ਫੇਰੀ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਦੀ ਮੰਗ ਕਰ ਰਹੇ ਮੁਲਾਜ਼ਮ ਆਗੂਆਂ ਨੂੰ ਹਿਰਾਸਤ ‘ਚ ਲੈਣਾ ਲੋਕਤੰਤਰ ਦਾ ਘਾਣ: ਜੀਟੀਯੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਵੱਲੋਂ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਹੱਕੀ ਮੰਗ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਕੀਤੀ ਘੋਸ਼ਣਾ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ 17 ਮਈ ਨੂੰ ਮੁੱਖਮੰਤਰੀ ਨੂੰ ਟਾਂਡਾ ਫੇਰੀ ਤੇ ਕਾਲੀਆਂ ਝੰਡੀਆਂ ਦਿਖਾਉਣ ਦੇ ਕੀਤੇ ਐਲਾਨ ਦੇ ਡਰ ਤੋਂ ਜ਼ਿਲ੍ਹੇ ਦੇ ਵੱਖ -ਵੱਖ ਥਾਂਵਾ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਮੁਲਾਜ਼ਮ ਆਗੂਆਂ ਦੀ ਤੜਕਸਾਰ ਕੀਤੀ। ਧੜਪਕੜ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।

Advertisements

ਇਸ ਸੰਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਜੀ ਟੀ ਯੂ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਹੀ ਤਲਵਾੜਾ ਤੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕੰਨਵੀਨਰ ਜਸਵੀਰ ਤਲਵਾੜਾ, ਪ.ਸ.ਸ.ਫ਼ ਦੇ ਆਗੂ ਰਾਜੀਵ ਕੁਮਾਰ ਸ਼ਰਮਾ, ਗੜ੍ਹਦੀਵਾਲਾ ਤੋਂ ਪ੍ਰਿੰਸ ਜ਼ਿਲ੍ਹਾ ਕੋ-ਕੰਨਵੀਨਰ, ਟਾਂਡਾ ਤੋਂ ਬਲਦੇਵ ਸਿੰਘ, ਮੁਕੇਰੀਆਂ ਤੋਂ ਰਜਤ ਮਹਾਜਨ, ਦਸੂਹਾ ਤੋਂ ਜਸਵੀਰ ਬੋਦਲ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣਾ ਦੱਸਦਾ ਹੈ ਕਿ ਮੌਜੂਦਾ ਸਰਕਾਰ ਆਪਣੀ ਕੀਤੀ ਘੋਸ਼ਣਾ ਨੂੰ ਲਾਗੂ ਕਰਨ ਦੀ ਬਜਾਏ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਨੀਤੀ ਤੇ ਚੱਲੀ ਹੋਈ ਹੈ। ਇਸ ਮੌਕੇ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਕਿਹਾ ਕਿ ਧਰਨੀਆਂ ਅਤੇ ਮੁਜ਼ਾਹਰਿਆਂ ਵਿੱਚੋਂ ਨਿਕਲੀ ਪਾਰਟੀ ਨੂੰ ਅੱਜ ਮੁਲਾਜ਼ਮਾਂ ਵੱਲੋਂ ਆਪਣੇ ਹੱਕਾਂ ਲਈ ਲਗਾਏ ਜਾ ਰਹੇ ਧਰਨਿਆਂ ਅਤੇ ਮੁਜ਼ਾਹਰਿਆਂ ਤੋਂ ਡਰ ਲੱਗਣ ਲੱਗਾ।

ਉਹਨਾਂ ਹਿਰਾਸਤ ਵਿੱਚ ਲਏ ਮੁਲਾਜ਼ਮ ਸਾਥੀਆਂ ਨੂੰ ਬਿਨ੍ਹਾਂ ਸ਼ਰਤ ਰਿਹਾ ਕਰਨ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਅਮਰ ਸਿੰਘ, ਪ੍ਰਿਤਪਾਲ ਸਿੰਘ ਚੌਟਾਲਾ,ਹਰਵਿੰਦਰ ਸਿੰਘ,ਸੁਨੀਲ ਕੁਮਾਰ,ਸੰਜੀਵ ਧੂਤ, ਵਿਕਾਸ ਸ਼ਰਮਾ ਨਸਰਾਲਾ, ਸੰਦੀਪ ਸ਼ਰਮਾ, ਰਾਜ ਕੁਮਾਰ, ਰਣਵੀਰ ਸਿੰਘ, ਗੁਰਵਿੰਦਰ ਸਿੰਘ ਜੱਜ, ਸਚਿਨ ਕੁਮਾਰ, ਵਰਿੰਦਰ ਵਿੱਕੀ, ਅਨੁਪਮ ਰਤਨ, ਕਮਲਜੀਤ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here