ਸਿੰਚਾਈ ਵਿਭਾਗ ਅਮੀਰਖਾਸ ਦੇ ਗੁਰਾਦਿੱਤਾ ਬਾਵਾ ਹੋਏ ਸੇਵਾਮੁੱਕਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿੰਚਾਈ ਵਿਭਾਗ ਅਮੀਰ ਖਾਸ ਦੇ ਕਲਾਸ ਫੋਰਥ ਯੂਨੀਅਨ ਦੇ ਮੈਬਰ ਗੁਰਾਦਿੱਤਾ ਬਾਵਾ 31 ਅਕਤੂਬਰ ਨੂੰ ਸੇਵਾਮੁੱਕਤ ਹੋ ਗਏ, ਇਸ ਮੋਕੇ ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਪਰਵੀਨ ਕੁਮਾਰ ਜਨਰਲ ਸਕੱਤਰ ਦੀ ਅਗਵਾਈ ਵਿਚ ਸੇਵਾ ਮੁੱਕਤ ਗੁਰਾਦਿੱਤਾ ਬਾਵਾ ਨੂੰ ਸ਼ੁੱਭ ਕਾਮਨਾਵਾ ਦੇਣ ਲਈ ਪਹੁੰਚੇ ਅਤੇ ਉਨ੍ਹਾਂ ਨੂੰ ਸਨਮਾਨ  ਚਿੰਨ੍ਹ  ਦੇ  ਕੇ  ਸਨਮਾਨਿਤ  ਕੀਤਾ । ਉਨ੍ਹਾਂ  ਨੇ  ਸੇਵਾ  ਮੁਕਤ  ਹੋਏ ਗੁਰਾਦਿੱਤਾ ਬਾਵਾ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਡੇ ਸਾਥੀ ਗੁਰਾਦਿੱਤਾ ਬਾਵਾ ਹਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ।

Advertisements

ਉਨ੍ਹਾਂ ਕਿਹਾ ਕਿ ਗੁਰਾਦਿੱਤਾ ਬਾਵਾ ਵੱਲੋਂ  ਆਪਣੇ 43 ਸਾਲ 8 ਮਹੀਨੇ ਦੇ ਕਾਰਜਕਾਲ ਦੌਰਾਨ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾ ਕੇ ਅੱਜ ਸੇਵਾ ਮੁੱਕਤ ਹੋਏ ਹਨ। ਉਨ੍ਹਾਂ ਨੂੰ ਜੋ ਕੰਮ ਵੀ ਕਹਿਣ ਲਈ ਕਿਹਾ ਜਾਦਾ ਤਾਂ ਉਹ ਉਸ ਕੰਮ ਨੂੰ ਬੜੀ ਮਿਹਨਤ ਅਤੇ ਲਗਨ ਨਾਲ ਸਮੇਂ ਸਿਰ ਉਸ ਕੰਮ ਨੂੰ ਮੁਕੰਮਲ ਕੀਤਾ। ਉਨ੍ਹਾਂ ਕਿਹਾ ਕਿ ਸਾਥੀ  ਗੁਰਾਦਿੱਤਾ ਬਾਵਾ ਆਪਣੀ ਨੌਕਰੀ ਪ੍ਰਤੀ ਵੀ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਰਹੇ ਹਨ।

LEAVE A REPLY

Please enter your comment!
Please enter your name here