ਕੁੱਤੇ ਦੀ ਸਾਡੀ ਜ਼ਿੰਦਗੀ ‘ਚ ਅਹਿਮ ਭੂਮਿਕਾ, ਸਾਇੰਸ ਸਿਟੀ ਵਿਖੇ 15ਵੇਂ ਅਤੇ 16ਵੇਂ ਡਾਗ ਸ਼ੋਅ ਦਾ ਆਯੋਜਨ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕਰਵਾਏ ਗਏ 15ਵੇਂ ਅਤੇ 16ਵੇਂ  ਡੋਗ ਸ਼ੋਅ  ਵਿਚ 40 ਤੋਂ ਵੱਧ ਪ੍ਰਜਾਤੀਆਂ ਦੇ 100 ਤੋਂ ਵੱਧ ਕੁੱਤਿਆਂ (ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ੍ਹਰ, ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ, ਬੋਕਸਰ, ਰੋਟਵੀਲ੍ਹਰ ਗ੍ਰੇਟ ਡੇਨ ਆਦਿ ) ਅਤੇ 1000 ਤੋਂ ਵੱਧ ਕੁੱਤਿਆਂ ਦੇ ਸ਼ੌਕੀਨਾਂ ਨੇ ਹਿੱਸਾ ਲਿਆ। ਇਸ ਮੌਕੇ *ਤੇ ਹਾਜ਼ਰ ਡਾਗ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਦੱਸਿਆ ਕਿ ਧਰਤੀ ਤੇ ਸਿਰਫ਼ ਕੁੱਤਾ ਹੀ ਇਕ ਅਜਿਹਾ ਜਾਨਵਰ ਹੈ ਜੋ ਤੁਹਾਨੂੰ ਆਪਣੇ ਆਪ ਤੋਂ  ਵੀ ਵੱਧ ਪਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਕੁੱਤੇ  ਸਾਡੇ ਸਭ ਤੋਂ  ਚੰਗੇ ਦੋਸਤ ਬਣਦੇ ਹਨ ਅਤੇ ਅਸੀਂ  ਵੀ ਆਪਣੀਆਂ ਸਾਰੀਆਂ ਖੁਸ਼ੀਆਂ ਅਤੇ ਪਿਆਰ ਉਹਨਾਂ ਨਾਲ  ਸਾਂਝੇ ਕਰਦੇ ਹਾਂ। ਬੀਤੇ ਕੁਝ ਸਾਲ ਦੇ ਦੌਰਾਨ ਇਸ ਜਾਨਵਾਰ ਨੇ ਸਦੀਆਂ ਤੋਂ ਚਲੀ ਆ ਰਹੀ ਆਪਣੀ ਭੂਮਿਕਾ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਮਨੁੱਖੀ ਜ਼ਿੰਦਗੀ ਤੇ ਬਹੁਤ ਮਹੱਤਵਪੂਰਨ ਪ੍ਰਭਾਵ ਪਾਇਆ ਹੈ।

Advertisements

ਉਨ੍ਹਾਂ ਕਿਹਾ ਕਿ ਕੁੱਤੇ ਜਿੱਥੇ ਸ਼ਿਕਾਰ, ਭਾਰ ਢੋਹਣ, ਸੁਰੱਖਿਆ, ਪੁਲਿਸ ਦੀ ਸਹਾਇਤਾ, ਮਿਲਟਰੀ ਆਦਿ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉੱਥੇ ਹੀ ਅਪਹਾਜ ਤੇ ਅੰਗਹੀਣਾ ਦੀ ਸਹਾਇਤਾ ਲਈ ਵੀ ਸਭ ਤੋਂ  ਅੱਗੇ ਹਨ। ਕੁੱਤਿਆਂ ਦੀਆਂ ਵੱਖ-ਵੱਖ ਨਸਲਾਂ ਅਤੇ ਵਿਸ਼ੇਸ਼ਤਾਵਾਂ ਨੂੰ ਧਿਆਨ ਵਿਚ ਰੱਖਦਿਆ ਆਮ ਲੋਕਾਂ ਨੂੰ ਇਸ ਬਾਰੇ ਜਾਗਰੂਕ ਸਮੇਂ ਦੀ ਅਹਿਮ ਲੋੜ ਹੈ। ਇਸੇ ਹੀ ਉਦੇਸ਼ ਨਾਲ ਸਾਇੰਸ ਸਿਟੀ ਵਲੋਂ 15ਵੇਂ ਅਤੇ 16ਵੇਂ ਡਾਗ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਪਲੇਟਫ਼ਾਰਮ ਦੇ ਰਾਹੀਂ ਪਾਲਤੂ ਜਾਨਵਰਾਂ ਦੇ  ਪ੍ਰੇਮੀਆਂ ਅਤੇ ਬਰੀਡਰਾਂ ਨੂੰ ਕੁੱਤਿਆਂ ਦੀਆਂ ਨਸਲਾਂ ਦਾ ਪ੍ਰਦਰਸ਼ਨ ਕਰਨ ਅਤੇ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ।

ਇਸ ਮੌਕੇ  ਪੂਨੇ ਤੋਂ ਸ੍ਰੀ ਅਜਿਮ ਫ਼ਾਰੂਕੀ, ਹੈਦਰਾਬਾਦ ਤੋਂ ਕਾਸਿਮ ਅਲੀਖਾਨ ਅਤੇ  ਕੋਟਕਪੂਰਾ ਤੋਂ ਅਦਰਸ਼  ਛਿੱਬਰ ਸਮੇਤ ਮਾਹਿਰਾਂ ਦੀ ਟੀਮ  ਕੁੱਤਿਆਂ ਦੇ ਕਰਵਾਏ ਜਾ ਰਹੇ  ਮੁਕਾਬਲਿਆਂ ਦੀ ਜੱਜਮੈਂਟ ਕੀਤੀ । ਇਹਨਾਂ  ਤੋਂ ਇਲਾਵਾ ਭਾਰਤੀ ਕੈਨੇਲ ਕਲੱਬ ਤੋਂ ਪ੍ਰਵਾਨਿਤ ਡਾ. ਅੰਕਿਤ ਛਿੱਬਰ ਅਤੇ ਐਚ .ਐਸ ਔਲਖ ਵੀ ਇਸ ਮੌਕੇ ਹਾਜ਼ਰ ਸਨ। ਡਾਗ  ਸ਼ੋਅ ਦੇ ਦੌਰਾਨ ਕੁੱਤਿਆਂ ਦੇ ਜੀਨ ਪੂਲ ਅਤੇ ਘਰੇਲੂ ਜੈਵਿਕ ਵਿਭਿੰਨਤਾਂ ਦੀ ਜਾਣਕਾਰੀ ਸਬੰਧੀ  ਲਗਾਈ ਗਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।

LEAVE A REPLY

Please enter your comment!
Please enter your name here