ਕਰਜ਼ ਚਕਾਉਣ ਤੋ ਅਸਮਰੱਥ ਔਰਤ ਨੇ 2 ਬੱਚਿਆਂ ਸਮੇਤ ਕੀਤੀ ਖੁਦਕਸ਼ੀ

ਹੈਦਰਾਵਾਦ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਤੇਲੰਗਾਨਾ ਦੇ ਯਾਦਾਦਰੀ ਭੌਂਗੀਰ ਜ਼ਿਲ੍ਹੇ ਵਿੱਚ ਇੱਕ 28 ਸਾਲਾ ਔਰਤ ਵੱਲੋ ਆਪਣੇ ਦੋ ਬੱਚਿਆਂ ਸਮੇਤ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਚੌਟੁੱਪਲ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਆਪਣੇ ਤਿੰਨ ਅਤੇ ਪੰਜ ਸਾਲ ਦੇ ਦੋ ਪੁੱਤਰਾਂ ਦੇ ਨਾਲ ਆਪਣੇ ਘਰ ਦੇ ਇੱਕ ਪਾਣੀ ਦੇ ਕੁੰਡ ਵਿੱਚ ਛਾਲ ਮਾਰ ਦਿੱਤੀ।

Advertisements

ਔਰਤ ਦੀ ਪਹਿਚਾਣ ਰਾਜੇਸ਼ਵਰੀ ਉਮਰ 27 ਸਾਲ ਵਜੋ ਹੋਈ ਹੈ, ਆਨਲਾਈਨ ਗੇਮਾਂ ਦੀ ਆਦੀ ਸੀ, ਜਿਸਨੂੰ ਖੇਡਣ ਲਈ ਉਸ ਨੇ ਕਰਜ਼ੇ ਵਜੋਂ ਮੋਟੀ ਰਕਮ ਵੀ ਲਈ ਸੀ। ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਆਪਣੇ ਇਕ ਰਿਸ਼ਤੇਦਾਰ ਅਤੇ ਕੁੱਝ ਹੋਰ ਲੋਕਾਂ ਤੋਂ ਲਗਭਗ 12 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਕਰਜ਼ੇ ਦੀ ਰਕਮ ਵਾਪਸ ਕਰਨ ਲਈ ਕਹਿ ਰਹੇ ਸੀ, ਜਿਸਤੋਂ ਪ੍ਰੇਸ਼ਾਨ ਹੋ ਕੇ ਉਸਨੇ ਆਪਣੇ ਦੋ ਬੱਚਿਆਂ ਸਮੇਤ ਜੀਵਨ ਲੀਲਾ ਸਮਾਪਤ ਕਰ ਲਈ। ਔਰਤ ਦਾ ਪਤੀ ਮਲੇਸ਼, ਜੋ ਕਿ ਇੱਕ ਲਾਰੀ ਡਰਾਈਵਰ ਹੈ, ਅਕਸਰ ਕਈ ਦਿਨਾਂ ਤੱਕ ਘਰ ਤੋਂ ਦੂਰ ਰਹਿੰਦਾ ਸੀ। ਰਾਜੇਸ਼ਵਰੀ, ਜੋ ਕਿ ਇੱਕ ਘਰੇਲੂ ਔਰਤ ਸੀ, ਨੇ ਸਮਾਂ ਕੱਢਣ ਲਈ ਔਨਲਾਈਨ ਗੇਮਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸਨੇ ਔਨਲਾਈਨ ਗੇਮਾਂ ਖੇਡਣਾ ਜਾਰੀ ਰੱਖਣ ਲਈ ਆਪਣੇ ਰਿਸ਼ਤੇਦਾਰਾਂ ਤੋਂ ਕਰਜ਼ੇ ਦੀ ਰਕਮ ਵਜੋਂ 12 ਲੱਖ ਰੁਪਏ ਲਏ ਸਨ।

LEAVE A REPLY

Please enter your comment!
Please enter your name here