ਨਗਰ ਕੌਸਲਾਂ/ਨਿਗਮਾਂ/ਪੰਚਾਇਤਾਂ ਵਿੱਚ ਆਊਟਸੋਰਸ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਾ ਕਰਵਾਉਣ ਲਈ ਸੱਦਾ: ਸੈਣੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿਛਲੇ ਦਿਨੀ ਨਗਰ ਪਾਲਿਕਾ ਐਕਸ਼ਨ ਕਮੇਟੀ ਪੰਜਾਬ ਵਲੋਂ ਸੈਕਟਰੀ ਲੋਕਲ ਬੌਡੀ, ਡਾਇਰੈਕਟਰ, ਜੁਆਇੰਟ ਡਾਇਰੈਕਟਰ ਲੋਕਲ ਬਾਡੀ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸੀਵਰ ਮੈਨ ਅਤੇ ਸਫਾਈ ਕਰਮਚਾਰੀਆਂ ਨੂੰ ਜਲਦ ਪੱਕਾ ਕਰਨ ਅਤੇ ਰਹਿੰਦੇ ਬਾਕੀ ਸਾਰੀਆਂ ਬ੍ਰਾਂਚਾ ਵਿੱਚ ਕੰਮ ਕਰ ਰਹੇ ਡਾਟਾ ਐਂਟਰੀ ਆਪਰੇਟਰ, ਇਲੈਕਟ੍ਰੀਸ਼ਨ, ਸੁਪਰਵਾਈਜ਼ਰ, ਟਿਊਬਵੈਲ ਆਪਰੇਟਰ, ਪਟਵਾਰੀ, ਮੈਂਟੀਨੈਂਸ, ਫਾਇਰ ਮੈਨ, ਹੈਲਥ ਬ੍ਰਾਂਚ ਡਰਾਇਵਰ, ਦਫਤਰੀ ਡਰਾਇਵਰ, ਪੀਅਨ ਕਮ ਹੈਲਪਰ, ਮਾਲੀ ਆਦਿ ਜੋ ਰਹਿ ਗਏ ਹਨ ਉਹਨਾਂ ਬਾਰੇ ਗੱਲਬਾਤ ਕਰਨ ਉਪਰੰਤ ਆਪਣੀ ਮੀਟਿੰਗ ਸਰਦਾਰੀ ਲਾਲ ਸ਼ਰਮਾ ਪ੍ਰਧਾਨ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਰਜਿ: ਕੁਲਵੰਤ ਸਿੰਘ ਸੈਣੀ, ਜਨਰਲ ਸਕੱਤਰ ਦੀ ਅਗਵਾਈ ਹੇਠ ਹੋਈ।

Advertisements

ਇਸ ਮੀਟਿੰਗ ਵਿੱਚ ਸਖਤ ਫੈਸਲੇ ਲੈਂਦੇ ਹੋਏ ਇਕ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੀ ਮੀਟਿੰਗ ਨਗਰ ਕੌਂਸਲ ਖਰੜ ਸਮਾਂ 11 ਵਜੇ 24 ਨਵੰਬਰ 2021 ਨੂੰ ਰੱਖੀ ਗਈ ਹੈ। ਜਿਸ ਵਿੱਚ ਰਹਿੰਦੀਆਂ ਕੈਟਾਗੀਰੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ ਅਗਲੇਰੀ ਕਾਰਵਾਈ ਦਾ ਫੈਸਲਾ ਲਿਆ ਜਾਵੇਗਾ। ਇਸ ਲਈ ਸਾਰੇ ਪੰਜਾਬ ਵਿੱਚ ਬਾਕੀ ਬ੍ਰਾਂਚਾ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਉਪਰੋਕਤ ਮਿਤੀ ਨੂੰ ਸਮੇਂ ਸਿਰ ਪਹੁੰਚ ਕੇ ਆਪਣੇ ਵਿਚਾਰ ਦੱਸਣ ਅਤੇ ਆਏ ਹੋਏ ਮੁਲਾਜ਼ਮ ਨੇਤਾਵਾਂ ਦੇ ਵਿਚਾਰ ਸੁਣਨ। ਇਸ ਮੀਟਿੰਗ ਵਿੱਚ ਮਹੇਸ਼ ਕੁਮਾਰ ਖਰੜ ਡਿਪਟੀ ਜਨਰਲ ਸੈਕਟਰੀ, ਗੋਪਾਲ ਥਾਪਰ ਸੀਨੀਅਰ ਵਾਈਸ ਪ੍ਰਧਾਨ, ਨੰਨੀ, ਬੂਟਾ ਰਾਮ, ਰਮੇਸ਼ ਕੁਮਾਰ, ਦੀਪਕ ਰੋਪੜ, ਕਰਨਜੋਤ ਆਦੀਆ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ ਹੁਸ਼ਿਆਰਪੁਰ, ਸੋਮਨਾਥ ਆਦੀਆ ਵਾਈਸ ਪ੍ਰਧਾਨ , ਦਲੀਪ ਕੁਮਾਰ ਪ੍ਰਧਾਨ ਟਿਊਬਵੈਲ ਆਪਰੇਟਰ ਯੂਨੀਅਨ, ਲਲਿਤ ਕੁਮਾਰ ਨੰਗਲ ਅਤੇ ਹੋਰ ਮੁਲਾਜ਼ਮ ਸ਼ਾਮਿਲ ਹੋਏ।  

LEAVE A REPLY

Please enter your comment!
Please enter your name here