ਸਰਕਾਰੀ ਸਕੂਲ ਨਾਰੂ ਨੰਗਲ ਵਿਖੇ ਕਰਵਾਏ ਗਏ ਭਾਸ਼ਣ ਮੁਕਾਬਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ 23 ਤੇ 30 ਨਵੰਬਰ ਤੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਹਿ ਵਿਦਿਅਕ ਸਪਤਾਹ ਮਨਾਇਆ ਜਾ ਰਿਹਾ ਹੈ। ਇਸ ਅਧੀਨ 24 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਨਾਰੂ ਨੰਗਲ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਵਿਦਿਆਰਥੀਆ ਦੇ ਪੰਜਾਬੀ ਮਾਂ ਬੋਲੀ ਵਿਸ਼ੇ ਨਾਲ ਸੰਬੰਧਿਤ ਭਾਸ਼ਣ ਮੁਕਾਬਲੇ ਕਰਵਾਏ ਗਏ। ਛੇਵੀਂ ਤੋ ਅੱਠਵੀਂ ਜਮਾਤ ਦੇ ਭਾਸ਼ਣ ਮੁਕਾਬਲੇ ਵਿੱਚ ਪਲਕਪ੍ਰੀਤ ਨੇ ਪਹਿਲਾ, ਸੰਦੀਪ ਨੇ ਦੂਜਾ ਅਤੇ ਅਮਨਦੀਪ ਨੇ ਤੀਜਾ ਸਥਾਨ ਹਾਸਿਲ ਕੀਤਾ। ਨੌਵੀਂ ਤੋ ਬਾਹਰਵੀਂ ਜਮਾਤ ਦੇ ਭਾਸ਼ਣ ਮੁਕਾਬਲਿਆਂ ਵਿੱਛ ਸਵਿਤਾ ਨੇ ਪਹਿਲਾ, ਤਾਨੀਆ ਨੇ ਦੂਜਾ ਤੇ ਗੁਰਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।

Advertisements

ਇਹਨਾ ਗਤੀਵਿਧੀਆ ਦੌਰਾਨ ਅਧਿਆਪਕਾ ਦਾ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ। ਸਮੂਹ ਅਧਿਆਪਕਾਂ ਦੁਆਰਾ ਇਸ ਮੁਕਾਬਲੇ ਵਿੱਚ ਭਾਗ ਲਿਆ ਗਿਆ। ਜਿਸ ਵਿੱਚ ਸੁਨੀਤਾ ਕੁਮਾਰੀ (ਵੋਕੇਸ਼ਨਲ ਮਿਸਟ੍ਰੈਸ ਨੇ ਪਹਿਲਾ, ਰੀਨਾ ਮੱਟੂ (ਪੰਜਾਬੀ ਮਿਸਟ੍ਰੈਸ) ਨੇ ਦੂਜਾ ਤੇ ਬਬੀਤਾ ਰਾਣੀ ਅੰਗਰੇਜੀ ਮਿਸਟ੍ਰੈਸ ਤੇ ਤੀਜਾ ਸਥਾਨ ਹਾਸਿਲ ਕੀਤਾ। ਮੁਕਾਬਲੇ ਦੇ ਅੰਤ ਵਿੱਚ ਸੋਹਣ ਲਾਲ ਨੇ ਜੇਤੂ ਵਿਦਿਆਰਥੀਆਂ ਤੇ ਅਧਿਆਪਕਾ ਨੂੰ ਵਧਾਈ ਦਿੱਤੀ ਗਈ।

LEAVE A REPLY

Please enter your comment!
Please enter your name here