ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਵਿਖੇ ਕਾਨੂੰਨੀ ਜਾਗਰੂਕਤਾ ਰਾਹੀਂ ਔਰਤਾਂ ਦਾ ਸਸ਼ਕਤੀਕਰਨ ਪ੍ਰੋਗਰਾਮ ਕਰਵਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਮਰਜੋਤ ਭੱਟੀ, ਜ਼ਿਲ੍ਹਾ ਤੇ ਸ਼ੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਦੀ ਅਗਵਾਈ ਹੇਠ ਮਾਣਯੋਗ ਅਪਰਾਜਿਤਾ ਜੋਸ਼ੀ, ਚੀਫ ਜੁਡੀਸ਼ੀਅਲ ਮੈਜਿਸਟੇ੍ਰਟ-ਕਮ-ਸਕੱਤਰ, ਹੁਸ਼ਿਆਰਪੁਰ ਜੀਆਂ ਵੱਲੋਂ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਹੁਸ਼ਿਆਰਪੁਰ ਵਿਖੇ ਕਾਨੂੰਨੀ ਜਾਗਰੂਕਤਾ ਰਾਹੀਂ ਔਰਤਾਂ ਦਾ ਸਸ਼ਕਤੀਕਰਨ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਧ—ਤੋਂ—ਵੱਧ ਔਰਤਾਂ ਨੇ ਭਾਗ ਗਿਆ, ਜਿਸ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਹੋਰ ਵਧਾਉਣ ਲਈ ਪ੍ਰਚਾਰ ਕੀਤਾ ਗਿਆ ਅਤੇ ਰਿਸੋਰਸ ਪਰਸਨ ਸ਼੍ਰੀਮਤੀ ਅਨੀਤਾ ਕੁਮਾਰੀ ਅਤੇ ਆਰਤੀ ਸ਼ਰਮਾ ਨੇ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕੀਤਾ ਤੇ ਇਸ ਦੇ ਨਾਲ ਹੀ ਕਿਰਨਪ੍ਰੀਤ ਕੌਰ ਧਾਮੀ ਮੈਂਬਰ ਸਟੇਟ ਵੋਮਨ ਕਮਿਸ਼ਨ, ਮਲਕੀਤ ਸਿੰਘ ਸਿਕਰੀ ਐਡਵੋਕੇਟ ਅਤੇ ਸ਼੍ਰੀ ਦੇਸ਼ ਗੋਤਮ ਐਡਵੋਕੇਟ ਅਤੇ ਡਾ. ਵੀਧੀ ਭੱਲਾ ਪ੍ਰਿੰਸੀਪਲ, ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਹੁਸ਼ਿਆਰਪੁਰ ਨੇ ਉਨ੍ਹਾਂ ਦੇ ਕਾਨੂੰਨੀ ਹੱਕਾਂ ਅਤੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਇਸ ਮੌਕੇ ਤੇ ਡਾ. ਅਰਚਨਾ ਵਾਸੂਦੇਵਾ, ਡਾ. ਮੋਨਿਕਾ, ਡਾ. ਆਰਤੀ ਸੇਲਜਾ, ਡਾ. ਚੇਤਨਾ ਸ਼ਰਮਾ, ਮਨਦੀਪ ਕੌਰ, ਰੋਮਾ ਰਲਹਨ, ਸ਼੍ਰੀਮਤੀ ਸਰਬਜੀਤ, ਸ਼੍ਰੀਮਤੀ ਜੋਤਸ਼ਨਾ ਸੈਣੀ, ਸ਼੍ਰੀਮਤੀ ਇੰਦੂ ਸ਼ਰਮਾ, ਸ਼੍ਰੀਮਤੀ ਪੂਨਮ ਮਹਿਤਾ ਅਤੇ ਸ਼੍ਰੀ ਪਵਨ ਕੁਮਾਰ ਅਤੇ ਸਮੂਹ ਸਟਾਫ ਪ੍ਰੋਗਰਾਮ ਵਿੱਚ ਹਾਜ਼ਰ ਸਨ। ਉਪਰੋਕਤ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਬੈਨਰ, ਪਰਚੇ ਅਤੇ ਮਹਿਲਾ ਸਸ਼ਕਤੀਕਰਨ ਕਾਨੂੰਨੀ ਐਕਟਸ ਦੀਆਂ ਕਿਤਾਬਾਂ ਮੁਹੱਈਆਂ ਕਰਵਾਈਆਂ ਗਈ।

Advertisements

ਜਿਸ ਵਿੱਚ ਸ਼ਾਮਿਲ ਹੋਈਆਂ ਮਹਿਲਾਵਾਂ ਨੂੰ ਸ਼੍ਰੀਮਤੀ ਅਪਰਾਜਿਤਾ ਜੋਸ਼ੀ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਜੀ ਵਲੋਂ ਪ੍ਰਸ਼ੰਸਾ—ਪੱਤਰ ਦਿੱਤੇ ਗਏ ਅਤੇ ਉਨ੍ਹਾਂ ਦੇ ਕਾਨੂੰਨੀ ਹੱਕਾਂ ਅਤੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਿਮਨਹਸਤਾਖਰ ਵਲੋਂ ਮਿਤੀ 11.12.2021 ਨੂੰ ਆਉਣ ਵਾਲੀ ਨੈਸ਼ਨਲ ਲੋਕ ਅਦਾਲਤ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਲੋਕ ਅਦਾਲਤ ਵਿੱਚ ਵੱਧ—ਤੋਂ—ਵੱਧ ਪ੍ਰੀ—ਲੀਟੀਗੇਟੀਵ ਕੇਸਾਂ ਅਤੇ ਜਿਹੜੇ ਕੇਸ ਕੋਰਟਾਂ ਵਿੱਚ ਪੈਡਿੰਗ ਚੱਲ ਰਹੇ ਹਨ ਉਨ੍ਹਾਂ ਕੇਸਾਂ ਨੂੰ ਵੀ ਲੋਕ ਅਦਾਲਤ ਵਿੱਚ ਲਗਾਇਆ ਜਾ ਸਕਦਾ ਹਨ, ਜਿਵੇਂ ਕਿ ਘਰੈਲੂ ਝਗੜੇ, ਜ਼ਮੀਨ-ਜਾਈਦਾਦ ਦੇ ਝਗੜੇ, ਸਿਵਲ ਕੇਸ, ਇੰਜਕਸ਼ਨ ਮੈਟਰ, ਲੈਂਡ ਐਕੋਜ਼ੇਸ਼ਨ ਕੇਸ, ਟ੍ਰੈਫਿਕ ਚਲਾਣ, ਚੈਕ ਬੋਨਸ ਕੇਸ ਅਤੇ ਫੋਜ਼ਦਾਰੀ ਕੰਮਪੋਂਡੇਬਲ ਕੇਸ ਲਗਾਉਣ ਲਈ ਲੋਕਾਂ ਨੂੰ ਵੱਧ-ਤੋ-ਵੱਧ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਲੋਕ ਅਦਾਲਤ ਦਾ ਫੈਸਲਾ ਅੰਤਿਮ ਹੁੰਦਾ ਹੈ, ਇਸ ਫੈਸਲੇ ਦੀ ਕੋਈ ਅਪੀਲ ਨਹੀਂ ਹੁੰਦੀ। ਵੱਧ ਤੋਂ ਵੱਧ ਲੋਕ, ਇਸ ਲੋਕ ਅਦਾਲਤ ਵਿੱਚ ਕੇਸ ਲਗਾ ਕੇੇ ਇਸ ਦਾ ਲਾਭ ਪ੍ਰਾਪਤ ਕਰ ਸਕਣ। ਇਸ ਤੋਂ ਇਲਾਵਾ ਰਿਆਤ ਬਹਾਰਾ ਲਾਅ ਕਾਲਜ ਦੇ ਵਿਦਿਆਰਥੀਆਂ ਦੁਆਰਾ ਮੁਫਤ ਕਾਨੂੰਨੀ ਸਹਾਇਤਾ ਅਤੇ ਮਿਤੀ 11.12.2021 ਨੂੰ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਵੱਖ—ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

LEAVE A REPLY

Please enter your comment!
Please enter your name here