ਸਿਵਲ ਹਸਪਤਾਲ ਵਿੱਚ ਇੱਕ ਔਰਤ ਨੇ ਬਾਥਰੂਮ ਵਿਚ ਬੱਚੇ ਨੂੰ ਦਿੱਤਾ ਜਨਮ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਰਸ ਸਟਾਫ ਦੀ ਚੱਲ ਰਹੀ ਹੜਤਾਲ ਕਾਰਨ ਸਿਵਲ ਹਸਪਤਾਲ ਵਿਚ ਆਏ ਮਰੀਜ਼ਾਂ ਨੂੰ ਜਿੱਥੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਇੱਕ ਔਰਤ ਪੂਨਮ ਨੇ ਬਾਥਰੂਮ ਵਿੱਚ ਜਾ ਕੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਪੂਨਮ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕੇ ਇਸ ਦੀ ਡਿਲਿਵਰੀ ਸਟਾਫ ਨਾ ਹੋਣ ਕਾਰਨ ਬਾਥਰੂਮ ਵਿਚ ਹੋਈ ਹੈ। ਇਸ ਸਬੰਧੀ ਜਦੋਂ ਐੱਸ ਐੱਮ ਓ ਡਾ ਸੰਦੀਪ ਧਵਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਨਰਸਾਂ ਦੀ ਹਡ਼ਤਾਲ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਤਾਂ ਪੈ ਰਿਹਾ ਹੈ ਪਰ ਸਿਵਲ ਹਸਪਤਾਲ ਵਿੱਚ ਆਈ ਉਕਤ ਔਰਤ ਪੂਨਮ ਨੂੰ ਹਸਪਤਾਲ ਵੱਲੋਂ ਰੈਫਰ ਕਰ ਦਿੱਤਾ ਗਿਆ ਸੀ ।

Advertisements

ਪਰ ਇਸਦੇ ਬਾਵਜੂਦ ਵੀ ਇਹ ਮਰੀਜ਼ ਦੋ ਢਾਈ ਘੰਟੇ ਇਥੋਂ ਗਾਇਬ ਸੀ ਤੇ ਸਰਕਾਰੀ ਐਂਬੂਲੈਂਸ ਦਾ ਡਰਾਈਵਰ ਇਨਾਂ ਨੂੰ ਲੱਭਦਾ ਰਿਹਾ। ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਕਤ ਔਰਤ ਪਰਿਵਾਰਕ ਮੈਂਬਰਾਂ ਨਾਲ ਬਾਥਰੂਮ ਵਿੱਚ ਛੁਪਿਆ ਹੈ ਤੇ ਬੱਚਾ ਵੀ ਬਾਹਰ ਆ ਰਿਹਾ ਸੀ ਤਾਂ ਡਾਕਟਰਾਂ ਨੇ ਮੌਕੇ ਤੇ ਪਹੁੰਚ ਕੇ ਬੱਚੇ ਦੀ ਡਿਲੀਵਰੀ ਐਮਰਜੈਂਸੀ ਲੇਬਰ ਰੂਮ ਵਿਚ ਕਰਵਾਈ ਡਾ ਸੰਦੀਪ ਦਾ ਕਹਿਣਾ ਹੈ ਕਿ ਹੁਣ ਜੱਚਾ ਬੱਚਾ ਦੋਵੇਂ ਠੀਕ ਹਨ ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here