ਲਾਡੀ ਭੁੱਲਰ ਨੂੰ ਐਵਾਰਡ ਮਿਲਨ ‘ਤੇ ਸਾਹਿਤ ਸਭਾ ਵੱਲੋਂ ਵਧਾਈ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬਹੁਪੱਖੀ ਲੇਖਕ ਲਾਡੀ ਸੁਖਜਿੰਦਰ ਕੌਰ ਭੁੱਲਰ ਦਾ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਸਵਰਗਵਾਸੀ ਸਰਦਾਰ ਗੁਰਚਰਨ ਸਿੰਘ ਲੰਬੜਦਾਰ ਭੋਰਛੀ ਰਾਜਪੂਤਾ ਐਵਾਰਡ ਨਾਲ ਸਨਮਾਨਿਤ ਕੀਤਾ । ਸਨਮਾਨ ਦੀ ਰਸਮ ਬਾਬਾ ਬਕਾਲਾ ਸਾਹਿਤ ਸਭਾ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ , ਸਕੱਤਰ ਦਿਲਰਾਜ ਸਿੰਘ ਦਰਦੀ, ਹਰਜਿੰਦਰ ਕੌਰ ਮਠਾਰੂ, ਸੁਰਿੰਦਰ ਕੋਰ ਖਰਚੀਆਂ ਆਦਿ ਨੇ ਅਦਾ ਕੀਤੀ , ਇਸ ਮੌਕੇ ਦਿਲਰਾਜ ਸਿੰਘ ਦਰਦੀ ਨੇ ਸ਼ਲਾਘਾ ਕਰ ਦਿਆਂ ਕਿਹਾ ਲਾਡੀ ਭੁੱਲਰ ਨੇ ਛੇ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਤੇ ਇਹਨਾ ਦੀਆਂ ਰਚਨਾਵਾਂ ਵੱਖ ਵੱਖ ਅਖ਼ਬਾਰਾਂ ਵਿਚ ਵੀ ਛੱਪ ਰਹੀਆਂ ਹਨ। ਲਾਡੀ ਦੀ ਕਲਮ ਸਮਾਜਿਕ ਬੁਰਾਈਆਂ ਦੇ ਖਿਲਾਫ ਚੱਲਦੀ ਹੈ ਅਸੀਂ ਲਾਡੀ ਭੁੱਲਰ ‘ਤੇ ਮਾਣ ਮਹਿਸੂਸ ਕਰਦੇ ਹਾਂ ਇਸ ਮੌਕੇ ਡਾ. ਗੋਪਾਲ ਸਿੰਘ ਬੁੱਟਰ, ਕੁਲਵਿੰਦਰ ਬੁੱਟਰ, ਬਿਕਰਮਜੀਤ ਸਿੰਘ ਮੱਲੀ, ਤੇਜ਼ਵੰਤ ਬੱਲ, ਤਰਸੇਮ ਸਿੰਘ ਭੰਗੂ, ਰਾਜਵਿੰਦਰ ਕੌਰ ਰਾਜ, ਪ੍ਰਤਾਪ ਪਰਸ, ਗੀਤਕਾਰ ਮੱਖਣ ਭੈਣੀ ਵਾਲ ਆਦਿ ਹਾਜ਼ਰ ਸਨ।

Advertisements

ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ ਨੇ ਲਾਡੀ ਭੁੱਲਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਤ ਸਭਾ ਸੁਲਤਾਨਪੁਰ ਲੋਧੀ ਦਾ ਮਾਣ ਵਧਾਇਆ ਹੈ ਸਾਡੇ ਲਈ ਬੜੀ ਖ਼ਸ਼ੀ ਦੀ ਗੱਲ ਹੈ। ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ,ਮੁਖਤਿਆਰ ਸਿੰਘ ਚੰਦੀ ਸਕੱਤਰ, ਮਾਸਟਰ ਦੇਸ ਰਾਜ, ਐਡਵੋਕੇਟ ਰਜਿੰਦਰ ਸਿੰਘ ਰਾਣਾ , ਅਜੀਤ ਸਿੰਘ ਸਤਾਪਗੜ, ਗੁਰਮੇਲ ਸਿੰਘ, ਮੈਡਮ ਪੰਛੀ, ਮਾਸਟਰ ਮੋਹਨ ਲਾਲ, ਮਾਸਟਰ ਗੁਰਚਰਨ ਦਾਸ ,ਪਰਮਿੰਦਰ ਸਿੰਘ ਗੁਗ ਆਦਿ ਨੇ ਲਾਡੀ ਭੁੱਲਰ ਨੂੰ ਐਵਾਰਡ ਮਿਲਣ ਤੇ ਵਧਾਈ ਦਿੱਤੀ।

1 COMMENT

LEAVE A REPLY

Please enter your comment!
Please enter your name here