ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ, ਗਊ ਹੱਤਿਆ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ

ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਗਊਆਂ ਦੀ ਹੱਤਿਆ ਅਤੇ ਬੇਅਦਬੀ ਕਰਨ ਵਾਲਿਆਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਦਿੱਤਾ, ਜਿਸ ਉਤੇ ਰਾਜਪਾਲ ਨੇ ਇਸ ਸੰਵੇਦਨਸ਼ੀਲ ਮਸਲੇ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਸ਼ਰਮਾ ਨੇ ਦੱਸਿਆ ਕਿ ਸੂਬੇ ਵਿੱਚ ਗਊ ਮਾਤਾ ਅਤੇ ਗਊ ਵੰਸ਼ ਦੀ ਬੇਅਦਬੀ, ਹੱਤਿਆ, ਕਰੂਰਤਾ ਅਤੇ ਤਸਕਰੀ ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਨਾਲ ਆਮ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਇਸ ਨਾਲ ਕਰੋੜਾਂ ਹਿੰਦੂ ਸਨਾਤਨੀ ਧਰਮ ਦੇ ਪੈਰੋਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗੀ ਹੈ, ਜੋ ਕਿ ਸੂਬੇ ਵਿੱਚ ਅਸਿਥਰਤਾ ਦਾ ਕਾਰਣ ਬਣਕੇ ਆਪਸੀ ਭਾਈਚਾਰਕ ਸਾਂਝ ਨੂੰ ਢਾਹ ਲਾ ਸਕਦੀ ਹੈ। ਸ਼ਰਮਾ ਨੇ ਅੱਗੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿਸ ਦੀ ਹੱਦ ਜੰਮੂ ਕਸ਼ਮੀਰ , ਰਾਜਸਥਾਨ, ਹਰਿਆਣਾ ਅਤੇ ਨੈਸ਼ਨਲ ਹਾਈਵੇਅ ਤੋਂ ਗੁਜ਼ਰਦੇ ਹੋਏ ਸਹਾਰਨਪੁਰ ਦੇ ਰਸਤੇ ਉੱਤਰ ਪ੍ਰਦੇਸ਼ ਨੂੰ ਜਾਂਦੀ ਹੈ ਅਤੇ ਸਰਦੀ ਦੇ ਮੌਸਮ ਵਿੱਚ ਧੁੰਦ ਹੋਣ ਕਰਕੇ ਅਜਿਹੇ ਸ਼ਰਾਰਤੀ ਅਨਸਰ ਗਊਆਂ ਦੀ ਤਸਕਰੀ ਕਰਨ ਵਿੱਚ ਸਫਲ ਹੋ ਜਾਂਦੇ ਹਨ।

Advertisements

ਪੰਜਾਬ ਵਿੱਚ ਅਜਿਹੇ ਗੈਰ ਸਮਾਜਿਕ ਤੱਤਾਂ ਨੂੰ ਠੱਲ ਪਾਉਣ ਲਈ ਸਮੇਂ ਸਮੇਂ ’ਤੇ ਇਸ ਦਾ ਨੋਟਿਸ ਲਿਆ ਗਿਆ ਪਰ ਕੋਈ ਸਖ਼ਤ ਕਾਨੂੰਨ ਦੀ ਅਣਹੋਂਦ ਕਾਰਨ ਇਹ ਸ਼ਰਾਰਤ ਅਨਸਰ ਸਮਾਜ ਵਿੱਚ ਅਜਿਹੇ ਜੁਰਮ ਨੂੰ ਅੰਜ਼ਾਮ ਦੇ ਰਹੇ ਹਨ। ਇਨਾਂ ਨੂੰ ਕਾਬੂ ਕਰਨ ਲਈ ਸਖਤ ਕਾਨੂੰਨੀ ਕਾਰਵਾਈ ਲੋੜੀਂਦੀ ਹੈ ਤਾਂ ਜੋ ਫਿਰ ਅਜਿਹੀਆਂ ਘਟਨਾਵਾਂ ਨਾ ਵਾਪਰਨ।

LEAVE A REPLY

Please enter your comment!
Please enter your name here