ਸਟਾਈਲਿਸ਼ ਮੁੱਛਾਂ ਰੱਖਣ ਤੇ ਪੁਲਿਸ ਕਾਂਸਟੇਬਲ ਨੂੰ ਕੀਤਾ ਸਸਪੈਂਡ

ਭੋਪਾਲ ( ਦ ਸਟੈਲਰ ਨਿਊਜ਼ ), ਰਿਪੋਰਟ: ਜੋਤੀ ਗੰਗੜ੍ਹ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਤਾਇਨਾਤ ਇਕ ਪੁਲਿਸ ਕਾਂਸਟੇਬਲ ਨੂੰ ਉਸ ਦੀਆਂ ਸਟਾਈਲਿਸ਼ ਮੁੱਛਾਂ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਵਲੇਦਾਰ ਮੁੱਛਾਂ ਰੱਖਣ ਦੇ ਉਸ ਦੇ ਸ਼ੌਕ ਨੂੰ ਪੁਲਿਸ ਵਿਭਾਗ ਦੇ ਨਿਯਮਾਂ ਅਨੁਸਾਰ ਅਨੁਸ਼ਾਸਨਹੀਣ ਮੰਨਿਆ ਗਿਆ। ਦਿਲਚਸਪ ਗੱਲ ਇਹ ਹੈ ਕਿ ਜਦੋਂ ਮੱਧ ਪ੍ਰਦੇਸ਼ ਪੁਲਿਸ ਦੇ ਇਸ ਕਾਂਸਟੇਬਲ ਨੂੰ ਮੁੱਛਾਂ ਕਟਵਾਉਣ ਦੀ ਸਲਾਹ ਦਿੱਤੀ ਗਈ ਤਾਂ ਉਸ ਨੇ ਇਸ ਨੂੰ ਆਪਣੇ ਸੱਭਿਆਚਾਰ ਅਤੇ ਮਾਣ-ਸਤਿਕਾਰ ਨਾਲ ਜੋੜਦਿਆਂ ਕਿਹਾ ਕਿ ਭਾਵੇਂ ਕੁਝ ਵੀ ਹੋ ਜਾਵੇ, ਉਹ ਆਪਣੀਆਂ ਮੁੱਛਾਂ ਨਹੀਂ ਕੱਟੇਗਾ। ਕਾਂਸਟੇਬਲ ਰਾਕੇਸ਼ ਰਾਣਾ ਦੇ ਮੁਅੱਤਲੀ ਹੁਕਮ ਵਿੱਚ ਲਿਖਿਆ ਗਿਆ ਹੈ ਕਿ ਇਸ ਦੀ ਟਰਨ ਆਉਟ ਚੈੱਕ ਕਰਨ ‘ਤੇ ਇਹ ਪਾਇਆ ਗਿਆ ਕਿ ਉਸ ਨੇ ਦਾੜ੍ਹੀ ਦੇ ਵਾਲ ਵਧਾਏ ਹੋਏ ਹਨ ਅਤੇ ਮੁੱਛਾਂ ਨੂੰ ਇੱਕ ਕਰਵ ਡਿਜ਼ਾਈਨ ਵਿੱਚ ਰੱਖਿਆ ਗਿਆ ਹੈ, ਜਿਸ ਨਾਲ ਟਰਨ ਆਊਟ ਭੱਦੀ ਦਿਖਾਈ ਦਿੰਦੀ ਹੈ।

Advertisements

ਕਾਂਸਟੇਬਲ ਰਾਕੇਸ਼ ਰਾਣਾ ਨੂੰ ਟਰਨ ਆਊਟ ਚੈੱਕ ਕਰਨ ਤੋਂ ਬਾਅਦ ਵਿਭਾਗ ਵੱਲੋਂ ਉਸ ਨੂੰ ਆਪਣਾ ਗੈਟਅੱਪ ਸੁਧਾਰਨ ਦੇ ਹੁਕਮ ਦਿੱਤੇ ਗਏ। ਪਰ ਕਾਂਸਟੇਬਲ ਨੇ ਮੁੱਛਾਂ ਕਟਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ‘ਤੇ ਵਿਭਾਗ ਨੇ ਕਾਂਸਟੇਬਲ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਕਾਂਸਟੇਬਲ ਰਾਕੇਸ਼ ਰਾਣਾ ਨੇ ਮੁਅੱਤਲੀ ਤੋਂ ਬਾਅਦ ਇਸ ਵਿਭਾਗੀ ਫੈਸਲੇ ‘ਤੇ ਸਵਾਲ ਚੁੱਕੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਆਈਪੀਐਸ ਜਾਂ ਹੋਰ ਸੀਨੀਅਰ ਅਫਸਰਾਂ ਦੀਆਂ ਲੰਮੀਆਂ ਅਤੇ ਸਟਾਈਲਿਸ਼ ਮੁੱਛਾਂ ਹੋ ਸਕਦੀਆਂ ਹਨ ਤਾਂ ਸਿਪਾਹੀ ਦੀਆਂ ਕਿਉਂ ਨਹੀਂ ਹੋ ਸਕਦੀਆਂ। ਰਾਕੇਸ਼ ਨੇ ਕਿਹਾ ਕਿ ਉਹ ਇੱਕ ਰਾਜਪੂਤ ਪਰਿਵਾਰ ਤੋਂ ਹੈ, ਜਿਸ ਵਿੱਚ ਮੁੱਛਾਂ ਨੂੰ ਸਵੈ-ਮਾਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਲਈ ਉਹ ਕਿਸੇ ਵੀ ਹਾਲਤ ਵਿੱਚ ਮੁੱਛਾਂ ਨੂੰ ਨਹੀਂ ਕੱਟੇਗਾ। ਰਾਕੇਸ਼ ਨੇ ਕਿਹਾ ਕਿ ਉਹ ਮੁਅੱਤਲੀ ਸਵੀਕਾਰ ਕਰ ਲਵੇਗਾ, ਪਰ ਮੁੱਛਾਂ ਨਹੀਂ ਕੱਟੇਗਾ।

LEAVE A REPLY

Please enter your comment!
Please enter your name here