ਪ੍ਰੀਖਿਆ ਦਾ ਡੀਜੀ ਐਨਸੀਸੀ ਅਤੇ ਪੰਜਾਬ ਡਾਇਰੈਕਟੋਰੇਟ ’ਚ ਹੋਇਆ ਲਾਈਵ ਪ੍ਰਸਾਰਣ

ਜਲੰਧਰ (ਦ ਸਟੈਲਰ ਨਿਊਜ਼): ਐਨ.ਸੀ.ਸੀ. ਹੈਡਕੁਆਰਟਰ ਜਲੰਧਰ ਵਲੋਂ ਆਰਮੀ ਅਤੇ ਏਅਰ ਵਿੰਗ ਦੇ ਸੀਨੀਅਰ ਡਵੀਜ਼ਨ ਕੈਡਿਟਸ ਦੀ ਜਲੰਧਰ ਵਿਖੇ ਕੱਲ੍ਹ ‘ਸੀ’ ਸਰਟੀਫਿਕੇਟ ਪ੍ਰੀਖਿਆ ਲਾਈਵ ਕਰਵਾਈ ਗਈ। ਜਲੰਧਰ ਐਨ.ਸੀ.ਸੀ. ਗਰੁੱਪ ਕਮਾਂਡਰ ਬ੍ਰਿਗੇਡੀਅਰ ਆਈ.ਐਸ.ਭੱਲਾ, ਵੀਐਸਐਮ ਨੇ ਦੱਸਿਆ ਕਿ ਜਲੰਧਰ, ਕਪੂਰਥਲਾ, ਹੁਸਿ਼ਆਰਪੁਰ ਅਤੇ ਸੈਨਿਕ ਸਕੂਲ ਕਪੂਰਥਲਾ ਤੋਂ ਕੁੱਲ 684 ਕੈਡਿਟਾਂ ਵਲੋਂ ਇਸ ਪ੍ਰੀਖਿਆ ਵਿੱਚ ਹਿੱਸਾ ਲਿਆ ਗਿਆ ਜਿਸ ਵਿਚੋਂ 38 ਏਅਰ ਵਿੰਗ ਦੇ ਅਤੇ ਬਾਕੀ ਆਰਮੀ ਵਿੰਗ  ਦੇ ਕੈਡਿਟਸ ਸਨ। ਬ੍ਰਿਗੇਡੀਅਰ ਭੱਲਾ ਇਸ ਪ੍ਰੀਖਿਆ ਦੇ ਪ੍ਰੀਜਾਇਡਿੰਗ ਅਫ਼ਸਰ ਸਨ ਅਤੇ ਉਨ੍ਹਾਂ ਵਲੋਂ ਪ੍ਰੀਖਿਆ ਦੌਰਾਨ ਸਾਰੇ ਕਲਾਸ ਰੂਮਾਂ ਦਾ ਨਿਰੀਖਣ ਕੀਤਾ ਗਿਆ। ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰੀਖਿਆ ਦੀ ਸਾਰੀ ਪ੍ਰਕਿਰਿਆ ਨੂੰ ਐਨ.ਸੀ.ਸੀ. ਡਾਇਰੈਕਟੋਰੇਟ ਨਵੀਂ ਦਿੱਲੀ ਅਤੇ ਪੰਜਾਬ ਡਾਇਰੈਕਟੋਰੇਟ ਵਿਖੇ ਲਾਈਵ ਕੀਤਾ ਗਿਆ ਤਾਂ ਜੋ ਪ੍ਰਖਿਆ ਦੌਰਾਨ ਹੋਰ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ।

Advertisements

ਬ੍ਰਿਗੇ.ਭੱਲਾ ਨੇ ਦੱਸਿਆ ਕਿ ‘ਸੀ’ ਸਰਟੀਫਿਕੇਟ ਦੀ ਪ੍ਰੀਖਿਆ ਪਹਿਲਾਂ ਕਦੇ ਵੀ ਲਾਈਵ ਨਹੀਂ ਕਰਵਾਈ ਗਈ ਸੀ।ਉਨ੍ਹਾਂ ਦੱਸਿਆ ਕਿ ‘ਸੀ’ ਸਰਟੀਫਿਕੇਟ ਐਨ.ਸੀ.ਸੀ. ਦੀ ਸਿਖਲਾਈ ਦੌਰਾਨ ਬਹੁਤ ਮਹੱਤਵਪੂਰਨ ਸਰਟੀਫਿਕੇਟ ਹੈ ਜੋ ਕੈਡਿਟਸ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਇਮਤਿਹਾਨ ਦੇਣ ਤੋਂ ਇਲਾਵਾ ਕੁਝ ਸਿਵਲ ਨੌਕਰੀਆਂ ਵਿੱਚ ਵੀ ਬਹੁਤ ਲਾਭਦਾਇਕ ਹੁੰਦਾ ਹੈ। ਪ੍ਰੀਖਿਆ ਤੋਂ ਬਾਅਦ 10 ਕੈਡਿਟਸ ਨੂੰ ਜਿਨਾਂ ਵਿੱਚ ਇਕ ਕੈਡਿਟ ਸੀਨੀਅਰ ਅੰਡਰ ਅਫ਼ਸਰ ਅਸ਼ੀਸ ਜਿਸ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਵਿਖੇ ਜਲੰਧਰ ਤੋਂ ਐਨ.ਸੀ.ਸੀ. ਗਰੁੱਪ ਦੀ ਨੁਮਾਇੰਦਗੀ ਕੀਤੀ ਨੂੰ ਬ੍ਰਿਗੇਡੀਅਰ ਭੱਲਾ ਵਲੋਂ ਸਨਮਾਨਿਤ ਕੀਤਾ ਗਿਆ। ਕੈਡਿਟ ਸੀਨੀਅਰ ਅੰਡਰ ਅਫ਼ਸਰ ਅਸ਼ੀਸ ਨੂੰ ਨਵੀਂ ਦਿੱਲੀ ਵਿਖੇ ਸੀਨੀਅਰ ਵਿੰਗ ਕੈਡਿਟਸ  ਦੇ 17 ਡਾਇਰੈਕਟੋਰੇਟ ਵਿਚੋਂ ਤੀਜਾ ਸਰਵਉਤੱਮ ਆਲ ਰਾਊਂਡ ਕੈਡਿਟਸ ਚੁਣਿਆ ਗਿਆ ਸੀ । ਇਸ ਵਾਰ ਗਣਤੰਤਰ ਦਿਵਸ ਮੌਕੇ ਪੰਜਾਬ ਡਾਇਰੈਕਟੋਰੇਟ ਜਿਸ ਵਿੱਚ ਪੰਜਾਬ,ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਕੁੱਲ 56 ਕੈਡਿਟਸ ਸਾਮਿਲ ਸਨ, ਵਲੋਂ ਸਿ਼ਰਕਤ ਕੀਤੀ ਗਈ।

LEAVE A REPLY

Please enter your comment!
Please enter your name here