ਪਲਸ ਪੋਲੀਓ ਦੇ ਦੂਜੇ ਦਿਨ ਪਿਲਾਈਆ ਗਈਆਂ 34355 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼): ਸਿਵਲ ਸਰਜਨ ਹੁਸਿ਼ਆਰਪੁਰ ਡਾ. ਪਰਮਿੰਦਰ ਕੌਰ ਦੀ ਅਗਵਾਈ ਹੇਠ ਜਿਲਾ ਟੀਕਾਕਰਨ ਅਫਸਰ ਡਾ. ਸੀਮਾ ਗਰਗ ਵੱਲੋ ਵੱਖ ਵੱਖ ਥਾਵਾਂ ਤੇ ਜਾ ਕੇ ਪਲਸ ਪੋਲੀਓ ‘ਚ ਕੰਮ ਕਰ ਰਹੀਆ ਟੀਮਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜਿਲਾ ਟੀਕਾਕਰਨ ਅਫਸਰ ਡਾ. ਸੀਮਾਂ ਗਰਗ ਨੇ ਦੱਸਿਆ ਕਿ ਅੱਜ ਪਲਸ ਪੋਲੀਓ ਦੇ ਦੂਜੇ ਦਿਨ 34355 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆ ਗਈਆ।

Advertisements

ਉਨਾ ਦੱਸਿਆ ਕਿ ਜਿਲਾ ਹੁਸਿ਼ਆਰਪੁਰ ਵਿਚ ਪਲਸ ਪੋਲੀਓ ਮੁਹਿੰਮ ਮਿਤੀ 27 ਫਰਵਰੀ ਤੋ ਸ਼ੁਰੂ ਹੋਈ ਹੈ ਅਤੇ 1 ਮਾਰਚ ਮਾਰਚ 2022 ਤੱਕ ਚੱਲੇਗੀ। ਇਸ ਮੁਹਿੰਮ ਦੌਰਾਨ ਜਿਲਾ ਹੁਸਿ਼ਆਰਪੁਰ ਦੇ ਵਿਚ 0 ਤੋ 5 ਸਾਲ ਤੱਕ ਦੀ ਉਮਰ ਦੇ 1,52,552 ਬੱਚਿਆ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ। ਪਹਿਲੇ ਦਿਨ ਵਿਭਾਗ ਵੱਲੋ ਬਣਾਈਆ ਗਈਆ 795 ਟੀਮਾਂ ਵੱਲੋ ਬੂਥ ਲਗਾਕੇ ਪੋਲੀਓ ਰੋਕੂ ਬੂੰਦਾਂ ਪਿਲਾਈਆ ਗਈਆ ਅਤੇ ਦੂਸਰੇ ਤੇ ਤੀਸਰੇ ਦਿਨ ਟੀਮਾਂ ਵੱਲੋ ਘਰ ਘਰ ਜਾਕੇ ਨੰਨੇ ਮੁੰਨੇ ਬੱਚਿਆ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆ ਜਾਣਗੀਆ।

LEAVE A REPLY

Please enter your comment!
Please enter your name here