ਭਗਵੰਤ ਮਾਨ ਬਣੇਂ ਪੰਜਾਬ ਦੇ 17ਵੇਂ ਮੁੱਖ ਮੰਤਰੀ, ਰਾਜਪਾਲ ਪੁਰੋਹਿਤ ਨੇ ਚੁਕਾਈ ਸਹੁੰ

ਨਵਾਸ਼ਹਿਰ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਭਗਵੰਤ ਮਾਨ ਵੱਲੋਂ ਅੱਜ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਗਈ ਹੈ। ਭਗਵੰਤ ਮਾਨ ਨੇ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖ-ਮੰਤਰੀ ਬਣੇ ਹਨ। ਇਸ ਮੌਕੇ ਉਹਨਾਂ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਹੁੰ ਚੁਕਾਈ ਹੈ। ਸਹੁੰ ਚੁੱਕ ਸਮਾਗਮ ਮੌਕੇ ਪੂਰਾ ਖਟਕੜ ਕਲਾਂ ਬਸੰਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਸੀ।

Advertisements

ਇਸ ਮੌਕੇ ਆਪ ਦੇ ਵਿਧਾਇਕ ਆਪੋ ਆਪਣੇ ਪਰਿਵਾਰਾਂ ਨਾਲ ਬਸੰਤੀ ਰੰਗ `ਚ ਰੰਗੇ ਦਿਖਾਈ ਦਿੱਤੇ। ਮਾਨ ਨੇ ਸਮਾਗਮ ਵਿਚ ਪੰਜਾਬੀਆਂ ਨੂੰ ਖੁੱਲ੍ਹ ਕੇ ਸੱਦਾ ਦਿੱਤਾ ਸੀ। ਇਸ ਮੌਕੇ ਮਾਨ ਨੇ ਆਪਣੇ ਵਰਕਰਾਂ ਤੇ ਵਿਧਾਇਕਾਂ ਨੂੰ ਕਿਹਾ ਕਿ ਇਹ ਸੱਭ ਤੁਹਾਡੇ ਸਹਿਯੋਗ ਨਾਲ ਹੋਇਆਂ ਹੈ ਅਤੇ ਅੱਗੇ ਵੀ ਇਸ ਤਰਾਂ ਹੀ ਸਹਿਯੋਗ ਕਰਕੇ ਚੱਲ਼ਣਾ ਹੈ। ਕਿਸੇ ਨੇ ਵੋਟ ਦਿੱਤੀ ਹੈ ਜਾਂ ਨਹੀਂ, ਸਭ ਲਈ ਬਰਾਬਰ ਕੰਮ ਹੋਣ। ਉਨ੍ਹਾਂ ਆਖਿਆ ਕਿ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਹੈ ਤੇ ਅਸੀਂ ਉਨ੍ਹਾਂ ਦੀਆਂ ਉਮੀਦਾਂ ਉਤੇ ਖਰੇ ਉਤਰਾਂਗੇ। ਉਨ੍ਹਾਂ ਕਿਹਾ ਕਿ ਅੱਜ ਤੋਂ ਹੀ ਕੰਮ ਸ਼ੁਰੂ ਹੋਵੇਗਾ। ਪੰਜਾਬ ਨੂੰ ਅੱਗੇ ਲਿਜਾਵਾਂਗੇ, ਰੰਗਲਾ ਪੰਜਾਬ ਬਣਾਵਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਰਕਾਰ ਬਣੀ ਹੈ, ਸਭ ਦੇ ਕੰਮ ਹੋਣਗੇ। ਉਨ੍ਹਾਂ ਆਖਿਆ ਹੈ ਉਹ ਕੇਜਰੀਵਾਲ ਦਾ ਧੰਨਵਾਦ ਕਰਨਗੇ, ਜਿਨ੍ਹਾਂ ਨੇ 20-20 ਦਿਨ ਭੁੱਖੇ ਰਹੇ ਕੇ ਪਾਰਟੀ ਬਣਾਈ।

LEAVE A REPLY

Please enter your comment!
Please enter your name here