ਕਪੂਰਥਲਾ ਵਿਖ ਇਕੱ-ਦੂਸਰੇ ਦੇ ਗੁਲਾਲ ਲਗਾ ਕੇ ਮਨਾਇਆ ਗਿਆ ਹੋਲੀ ਦਾ ਤਿਉਹਾਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ:ਗੌਰਵ ਮੜੀਆ। ਹੋਲੀ ਦਾ ਤਿਓਹਾਰ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਕਪੂਰਥਲਾ ਵਾਸੀਆਂ ਵਲੋਂ ਮਨਾਇਆ ਗਿਆ। ਤੜਕਸਾਰ ਤੋਂ ਹੀ ਲੋਕ ਇਕ ਦੂਜੇ ਦੇ ਗੁਲਾਲ ਲਗਾਕੇ ਹੋਲੀ ਦੀਆਂ ਵਧਾਈਆਂ ਦੇ ਰਹੇ ਸਨ। ਹੋਲੀ ਦੇ ਤਿਓਹਾਰ ਤੇ ਕਪੂਰਥਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਖੂਬ ਰੌਣਕ ਮੇਲਾ ਵੇਖਣ ਨੂੰ ਮਿਲਿਆ। ਲੋਕਾਂ ਨੇ ਡੀਜੇ ਲਗਾਕੇ ਖੂਬ ਭੰਗੜੇ ਪਾਏ ਤੇ ਖੂਬ ਮਨੋਰੰਜਨ ਕੀਤਾ। ਨੌਜਵਾਨਾਂ ਨੇ ਟੋਲੀਆਂ ਬਣਾਕੇ ਮੋਟਰਸਾਇਕਲਾਂ ਤੇ ਸ਼ਹਿਰ ਵਿੱਚ ਢੋਲ ਵਜਾਕੇ ਹੋਲੀ ਮਨਾਉਂਦੇ ਨਜ਼ਰ ਆਏ। ਲੋਕਾਂ ਵਲੋਂ ਕਈ ਥਾਵਾਂ ਤੇ ਲੰਗਰ ਵੀ ਲਗਾਏ ਗਏ।

Advertisements

ਆਮ ਜਨਤਾ ਤੋਂ ਇਲਾਵਾ ਸਿਆਸੀ ਗਲਿਆਰਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਵਾਸਤੇ ਹੋਲੀ ਦਾ ਤਿਓਹਾਰ ਡਬਲ ਖੁਸ਼ੀ ਲੈਕੇ ਆਇਆ। ਆਪ ਕਪੂਰਥਲਾ ਦੇ ਲੀਡਰਾਂ ਨੇ ਡੀਜੇ ਲਗਾਕੇ ਖੂਬ ਭੰਗੜੇ ਪਾਕੇ ਇਕ ਦੂਜੇ ਦੇ ਲਾਲ, ਪੀਲੇ, ਹਰੇ ਰੰਗ ਮਲਕੇ ਹੋਲੀ ਮਨਾਈ। ਆਪ ਤੋਂ ਅਲਾਵਾ ਬਾਕੀ ਪਾਰਟੀਆਂ ਦੀ ਹੋਲੀ ਇਸ ਵਾਰ ਫਿੱਕੀ ਰਹੀ ਜਿਲਾ ਪੁਲਿਸ ਵਲੋਂ ਵੀ ਬੜੀ ਮੁਸਤੈਦੀ ਨਾਲ ਡਿਊਟੀ ਨਿਭਾਈ ਗਈ ਜਗ੍ਹਾ ਪੁਲਿਸ ਕਰਮਚਾਰੀਆਂ ਨੇ ਤਨਦੇਹੀ ਨਾਲ ਡਿਊਟੀ ਨਿਭਾਈ ਤਾਂ ਜੋ ਕੋਈ ਸ਼ਰਾਰਤੀ ਅਨੂਸਰ ਰੰਗ ਚ ਭੰਗ ਨਾ ਪਾ ਸਕੇ।

LEAVE A REPLY

Please enter your comment!
Please enter your name here