ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਸ਼ੋਕ ਮਿੱਤਲ ਨੂੰ ਮਿਲ ਸਕਦੀ ਹੈ ਰਾਜ ਸਭਾ ਦੀ ਸੀਟ

ਚੰਡੀਗੜ੍ਹ : (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਸ਼ੋਕ ਮਿੱਤਲ ਰਾਜ ਸਭਾ ਵਿੱਚ ਜਾ ਸਕਦੇ ਹਨ। ਉਹ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਇੱਕ ਸਾਧਾਰਨ ਪਰਿਵਾਰ ਵਿੱਚੋਂ ਆ ਕੇ ਅਸ਼ੋਕ ਮਿੱਤਲ ਨੇ ਆਪਣੇ ਦਮ ‘ਤੇ ਕਾਮਯਾਬੀ ਹਾਸਲ ਕੀਤੀ। ਐਲਪੀਯੂ ਇੱਕ ਸਭ ਤੋਂ ਵਧੀਆਂ ਸਿੱਖਿਆਂ ਪ੍ਰਦਾਨ ਕਰਨ ਵਾਲੀ ਯੂਨੀਵਰਸਿਟੀ ਮੰਨੀ ਜਾਂਦੀ ਹੈ। ਦੱਸ ਦਈਏ ਕਿ 50 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀਆਂ ਪੜ੍ਹਣ ਆਉਂਦੇ ਹਨ। ਐਲਪੀਯੂ ਨੂੰ ਵਿਸ਼ਵ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

Advertisements

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਰਾਜਸਭਾ ਭੇਜਣ ਲਈ ਇੱਕ ਨਾਮ ਦਾ ਐਲਾਨ ਕੀਤਾ ਹੈ। ਜਿਸ ਮੁਤਾਬਿਕ ਆਪ ਸੰਦੀਪ ਪਾਠਕ ਨੂੰ ਰਾਜਸਭਾ ਭੇਜੇਗੀ। ਸੰਦੀਪ ਪਾਠਕ ਪੰਜਾਬ AAP ਦੇ ਰਣਨੀਤੀਕਾਰ ਹਨ। ਪੰਜਾਬ ‘ਚ ਜਿੱਤ ‘ਚ ਵੱਡੀ ਭੂਮਿਕਾ ਅਦਾ ਕੀਤੀ। ਸੰਦੀਪ ਪਾਠਕ ਆਈ.ਆਈ.ਟੀ ਦੇ ਪ੍ਰੋਫ਼ੈਸਰ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਤੇ ਕ੍ਰਿਕਟਰ ਹਰਭਜਨ ਸਿੰਘ ਦੇ ਨਾਵਾਂ ਦੀ ਚਰਚਾ ਹੈ।

LEAVE A REPLY

Please enter your comment!
Please enter your name here