ਜੀਐਨਏ ਯੂਨੀਵਰਸਿਟੀ ਵਲੋਂ ਕਰਵਾਏ ਕੈਰੀਅਰ ਕਾਉਂਸਲਿੰਗ ਸੈਸ਼ਨ ਵਿੱਚ ਜੇਐਸ ਕਮਰਸ ਇੰਸਟੀਚਿਉਟ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੀਐਨਏ ਯੂਨੀਵਰਸਿਟੀ ਵਲੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਕੈਰੀਅਰ ਕਾਉਂਸਲਿੰਗ ਸੈਸ਼ਨ ਕਰਵਾਇਆ ਗਿਆ। ਇਸ ਵਿੱਚ ਹੁਸ਼ਿਆਰਪੁਰ ਦੇ ਜੇਐਸ ਕਮਰਸ ਇੰਸਟੀਚਿਉਟ ਦੇ ਨਾੱਨ ਮੈਡੀਕਲ ਤੇ ਕਮਰਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਯੂਨੀਵਰਸਿਟੀ ਵਲੋਂ ਬੱਚਿਆ ਨਾਲ ਕੈਰੀਅਰ ਕਾਉਂਸਲਿੰਗ ਦੌਰਾਨ ਉਨ੍ਹਾਂ ਦੇ ਭਵਿੱਖ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਚੱਲ ਰਹੇ ਯੂਨਿਕ ਕੈਰੀਅਰ ਬਾਰੇ ਦੱਸਿਆ ਗਿਆ ਕਿ ਕਿਵੇਂ ਬੱਚੇ ਆਪਣਾ ਭਵਿੱਖ ਵੱਖ-ਵੱਖ ਕੰਪਨੀਆਂ ‘ਚ ਸ਼ੁਰੂ ਕਰ ਰਹੇ ਹਨ। ਯੂਨੀਵਰਸਿਟੀ ਤੋ ਪੜਾਈ ਪੂਰੀ ਕਰਨ ਤੋ ਬਾਅਦ ਬੱਚਿਆਂ ਵੱਲੋਂ ਜੀਐਨਏ ਯੂਨੀਵਰਸਿਟੀ ਦੇ ਵਾਤਾਵਰਣ ਤੇ ਪੜਾਈ ਦੇ ਮਾਹੋਲ ਨੂੰ ਖੂਬ ਪਸੰਦ ਕੀਤਾ ਗਿਆ।

Advertisements

ਜੇਐਸ ਇੰਸਟੀਚਿਉਟ ਦੇ ਡਾਰੈਕਟਰ ਬਲਵੀਰ ਸਿੰਘ ਨੇ ਵੀ ਯੂਨੀਵਰਸਿਟੀ ਦੇ ਪੜਾਈ ਦੇ ਸੱਤਰ ਅਤੇ ਮਿਲਣ ਵਾਲੀਆਂ ਸੁਵਿਧਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਪ੍ਰੋ.ਚਾਂਸਲਰ ਗੁਰਦੀਪ ਸਿੰਘ ਸਿਹਰਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਸੋਚ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਇੰਜ.ਗੁਰਮੀਤ ਸਿੰਘ ਨੇ ਬਲਵੀਰ ਸਿੰਘ ਦਾ ਯੂਨੀਵਰਸਿਟੀ ਆਉਣ ਤੇ ਅਤੇ ਬੱਚਿਆਂ ਨੂੰ ਕੈਰੀਅਰ ਕਾਉਂਸਲਿੰਗ ਦਵਾਉਣ ਤੇ ਵਿਸ਼ੇਸ਼ ਧੰਨਵਾਦ ਕੀਤਾ।

LEAVE A REPLY

Please enter your comment!
Please enter your name here