ਆਮ ਆਦਮੀ ਪਾਰਟੀ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ : ਕਪੂਰ/ਢੋਟ, ਕੰਵਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਐਤਵਾਰ ਨੂੰ ਹੈਰੀਟੇਜ ਸਿਟੀ ਕਪੂਰਥਲਾ ਵਿਖੇ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰ ਅਤੇ ਵਲੰਟੀਅਰਜ਼ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਦਾ ਮੁੱਖ ਮਕਸਦ ਵਿਧਾਨ ਸਭਾ ਚੋਣਾਂ ਵਿਚ ਅਹੁਦੇਦਾਰ ਅਤੇ ਵਲੰਟੀਅਰਜ਼ ਵਲੋਂ ਕੀਤੀ ਗਈ ਜੀ ਤੋੜ ਮਿਹਨਤ ਅਤੇ ਪਾਰਟੀ ਦਾ ਦਿਨ ਰਾਤ ਸਾਥ ਦੇਣ ਲਈ ਵਲੰਟੀਅਰਾਂ ਦਾ ਧੰਨਵਾਦ ਕਰਨਾ ਸੀ। ਮੀਟਿੰਗ ਵਿੱਚ ਹਲਕੇ ਦੇ ਸਾਰੇ ਵਲੰਟੀਅਰ ਦਾ ਵੱਡੀ ਗਿਣਤੀ ਵਿੱਚ ਵੋਟਾਂ ਪਵਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸਮੁੱਚੀ ਆਮ ਆਦਮੀ ਪਾਰਟੀ ਟੀਮ ਵੱਲੋਂ ਅਰਵਿੰਦ ਕੇਜਰੀਵਾਲ ਵੱਲੋਂ ਮੁੱਖਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਤੇ ਪੂਰੀ ਪੰਜਾਬ ਦੀ ਟੀਮ ਵੱਲੋਂ ਜਿਲ੍ਹਾਂ ਟੀਮ ਵੱਲੋਂ ਧੰਨਵਾਦ ਕੀਤਾ ਗਿਆ। ਮੀਟਿੰਗ ਵਿਚ ਸੂਬਾ ਸਕੱਤਰ ਗੁਰਸ਼ਰਨ ਸਿੰਘ ਕਪੂਰ,ਸੀਨੀਅਰ ਆਗੂ ਪਰਮਿੰਦਰ ਸਿੰਘ ਢੋਟ,ਜ਼ਿਲ੍ਹਾ ਪ੍ਰਧਾਨ ਵਪਾਰ ਵਿੰਗ ਕੰਵਰ ਇਕਬਾਲ ਸਿੰਘ,ਮੀਤ ਪ੍ਰਧਾਨ ਪੰਜਾਬ ਮਨਿਓਰਟੀ ਵਿੰਗ ਬਲਵਿੰਦਰ ਸਿੰਘ,ਬੀਬੀ ਰਜਿੰਦਰ ਸਿੰਘ ਧੰਨਾ,ਸੀਨੀਅਰ ਲੀਡਰ, ਯਸ਼ਪਾਲ ਆਜ਼ਾਦ,ਹਲਕਾ ਪ੍ਰਧਾਨ ਵਪਾਰ ਵਿੰਗ ਅਵਤਾਰ ਸਿੰਘ ਥਿੰਦ ਸੋਸ਼ਲ ਮੀਡੀਆ ਇੰਚਾਰਜ ਸੰਦੀਪ ਕੁਮਾਰ ਬਲਦੇਵ ਸਿੰਘ ਸਰਪੰਚ ਪਿੰਡ ਬੂਟਾ ਆਦਿ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ।

Advertisements

ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਗੁਰਸ਼ਰਨ ਸਿੰਘ ਕਪੂਰ, ਪਰਵਿੰਦਰ ਸਿੰਘ ਢੋਟ, ਕੰਵਰ ਇਕਬਾਲ ਸਿੰਘ ਨੇ ਅਹੁਦੇਦਾਰ ਅਤੇ ਵਲੰਟੀਅਰਜ਼ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪ੍ਰਚੰਡ ਬਹੁਮਤ ਦੇਕੇ ਜੋ ਵਿਸ਼ਵਾਸ਼ ਤੇ ਭਰੋਸਾ ਕੀਤਾ ਹੈ ਉਸ ਤੇ ਖਰਾ ਉਤਰਨਾ ਸਾਡੀ ਸਬ ਦੀ ਜਿੰਮੇਵਾਰੀ ਬਣਦੀ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਧਰਮ,ਜਾਤੀ ਅਤੇ ਵਰਗ ਤੋਂ ਉੱਪਰ ਉੱਠਕੇ ਹਰੇਕ ਵਰਗ ਲਈ ਬਰਾਬਰਤਾ ਦਾ ਕੰਮ ਕਰਨ ਚ ਵਿਸ਼ਵਾਸ ਰੱਖਦੀ ਹੈ। ਦਿੱਲੀ ਦੇ ਵਿੱਚ ਕੇਜਰੀਵਾਲ ਨੇ ਇਹ ਸਾਬਿਤ ਕਰ ਦਿੱਤਾ।ਦਿੱਲੀ ਦੇ ਵਿੱਚ ਜਿਹੜੀਆਂ ਸਹੂਲਤਾਂ ਕੇਜਰੀਵਾਲ ਨੇ ਦਿੱਲੀ ਵਾਸੀਆ ਨੂੰ ਦਿਤੀਆਂ ਉਹ ਕਿਸੇ ਇੱਕ ਜਾਤ,ਧਰਮ ਜਾ ਵਰਗ ਨੂੰ ਨਹੀਂ ਬਲਕੇ ਹਰੇਕ ਦਿੱਲੀ ਵਾਸੀ ਨੂੰ ਇੱਕ ਸਮਾਨ ਸਹੂਲਤਾਂ ਦਿੱਤੀਆਂ ਚਾਹੇ ਉਹ 200 ਯੂਨਿਟ ਮੁਫ਼ਤ ਬਿਜਲੀ,ਫਰੀ ਇਲਾਜ, ਵਧੀਆ ਅਤੇ ਮੁਫ਼ਤ ਸਿੱਖਿਆ ਅਤੇ ਡੋਰ ਸਟੇਪ ਵਰਗੀਆਂ ਸਹੂਲਤਾਂ ਕਿਸੇ ਵੀ ਵਰਗ,ਜਾਤ ਅਤੇ ਧਰਮ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਲਈ ਬਰਾਬਰ ਹਨ।ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾ ਨੇ ਅਕਾਲੀ, ਭਾਜਪਾ,ਕਾਂਗਰਸੀਆਂ ਤੋਂ ਦੁਖੀ ਹੋਕੇ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਇਆ ਹੈ।ਉਨ੍ਹਾਂ ਕਿਹਾ ਕਿ ਅੱਜ ਵੀ ਲੋਕ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ,ਤੇ ਹੁਣ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇਗਾ।ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਨੇ ਪੰਜਾਬ ਦੀ ਗੰਦਲੀ ਰਾਜਨੀਤੀ ਦਾ ਸਫ਼ਾਇਆ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਧਰਮ,ਵਰਗ,ਜਾ ਜਾਤੀ ਦੀ ਰਾਜਨੀਤੀ ਨਹੀਂ ਕਰੇਗੀ ਅਤੇ ਸਰਬਪੱਖੀ ਅਤੇ ਸਰਬਹਿਤ ਚ ਵਿਕਾਸ ਕਰੇਗੀ। ਪਾਰਟੀ ਦਾ ਮੱਕਸਦ ਪੰਜਾਬ ਨੂੰ ਖੁਸ਼ਹਾਲ ਬਣਾਉਣਾ,ਪੰਜਾਬ ਨੂੰ ਮੁੜ ਤੋਂ ਪੰਜਾਬ ਬਣਾਉਣਾ ਹੈ। ਇਸ ਮੌਕੇ ਤੇ ਕਮਾਲਦੀਨ ਵਰਿਆ ਦੋਨਾਂ,ਮੱਖਣ ਲਾਲ ਵਰਿਆ ਦੋਨਾਂ,ਰਤਨ ਕੁਮਾਰ ਵਰਿਆ ਦੋਨਾਂ,ਗੁਲਜਾਰ ਸਿੰਘ ਵਰਿਆ ਦੋਨਾਂ, ਡਾ.ਜਗਦੀਸ਼ ਕੁਮਾਰ ਵਰਿਆ ਦੋਨਾਂ,ਇੰਦਰ ਜੀਤ ਸਿੰਘ,ਬਲਬੀਰ ਸਿੰਘ ਵਰਿਆ ਦੋਨਾਂ,ਪਵਨ ਕੁਮਾਰ,ਬਹਾਦਰ ਲਾਲ ਵਰਿਆ ਦੋਨਾਂ,ਅਮਰਜੀਤ ਬਿੱਟੂ ਪਗੜੀ ਪੁਰ,ਕਸ਼ਮੀਰ ਸਿੰਘ ਵਿਜੋਲਾ,ਤਰਸੇਮ ਸਿੰਘ ਪਗੜੀ ਪੁਰ,ਜਸਵਿੰਦਰ ਭੋਲਾ ਵਰਿਆ ਦੋਨਾਂ,ਡਾ.ਜੋਗਾ ਸਿੰਘ ਪਿੰਡ ਬੂਟ,ਡਾ ਕੁਲਦੀਪ ਸਿੰਘ ਪਿੰਡ ਬੂਟ,ਗੁਰਸਾਧ ਸਿੰਘ ਪਿੰਡ ਬੂਟ,ਜਗਜੀਤ ਸਿੰਘ ਪਿੰਡ ਬੂਟ,ਸੁਰਜੀਤ ਸਿੰਘ ਬੂਟਾ,ਬਲਦੇਵ ਸਿੰਘ,ਹਰਜਿੰਦਰ ਸਿੰਘ,ਸੇਵਾ ਸਿੰਘ,ਜਗਜੀਤ ਸਿੰਘ,ਜ਼ੋਰਾਵਰ ਸਿੰਘ,ਬਲਵੀਰ ਸਿੰਘ,ਅਮਰਜੀਤ ਸਿੰਘ,ਜਸਵਿੰਦਰ ਕੁਲਜਿੰਦਰ ਸਿੰਘ,ਨਿਸ਼ਾਨ ਸਿੰਘ,ਕਰਨੈਲ ਸਿੰਘ ਅਲੋਦੀਪੁਰ,ਰਣਜੀਤ ਸਿੰਘ ਅਲੋਦੀਪੁਰ,ਬਲਵਿੰਦਰ ਸਿੰਘ ਅਲੋਦੀਪੁਰ,ਲਖਵੀਰ ਸਿੰਘ ਢਪਈ,ਸਵਿੰਦਰ ਸਿੰਘ,ਸਤਨਾਮ ਸਿੰਘ,ਜੀਤਰਾਮ ਢਪਈ,ਤਰਸੇਮ ਸਿੰਘ ਢਪਈ,ਗੁਰਪ੍ਰੀਤ ਸਿੰਘ ਗੋਰੇ,ਸੁਖਵਿੰਦਰ ਸਿੰਘ ਸੋਖਾ,ਪੁਰਾਮਜੀਤ ਸਿੰਘ ਲਖਵਿੰਦਰ ਸਿੰਘ ਗੋਰੇ, ਗੁਰਮੇਜ ਸਿੰਘ ਗੋਰੇ,ਬਲਵੀਰ ਸਿੰਘ ਗੋਰੇ,ਲਵਪ੍ਰੀਤ ਸਿੰਘ ਗੋਰੇ,ਬਲਦੇਵ ਸਿੰਘ,ਸੁਖਦੀਪ ਸਿੰਘ ਜਸਵਿੰਦਰ ਸਿੰਘ ਜਸਿੰਦਰ ਸਿੰਘ,ਮਨਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here