ਗੁਰਦਾਸਪੁਰ ਵਿੱਚ ਵਿਸਾਖੀ ਦੇਖਣ ਗਏ ਦੋ ਨੌਜ਼ਵਾਨ ਬਿਆਸ ਦਰਿਆ ਵਿੱਚ ਡੁੱਬੇ, ਭਾਲ ਜਾਰੀ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਜ਼ਿਲਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਦੋ ਨੋਜਵਾਨ ਨਵਜੋਤ ਸਿੰਘ ਵਾਸੀ ਪਿੰਡ ਮੰਡ ਅਤੇ ਅੰਗਰੇਜ਼ ਸਿੰਘ ਪਿੰਡ ਮੰਡਿਆਲਾ ਸੰਗਤਾਂ ਨਾਲ ਵਿਸਾਖੀ ਮਨਾਉਣ ਚਿੱਟੇ ਸੇਰ ਅਤੇ ਪਿੰਡ ਸੇਰੋਂ ਵਿਖੇ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੋਹਾਂ ਨੋਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੇਂ ਦੱਸਿਆ ਕਿ ਉਕਿਤ ਦੋਵੇਂ ਨੋਜਵਾਨ ਦੋ ਵੱਖ-ਵੱਖ ਜਗ੍ਹਾ ਤੇ ਨਹਾਉਣ ਲਈ ਗਏ ਸਨ। ਪਰ ਬਿਆਸ ਦਰਿਆ ਵਿੱਚ ਪਾਣੀ ਡੂੰਘਾ ਹੋਣ ਕਰਕੇ ਦੋਂਵੇਂ ਨੋਜਵਾਨ ਪਾਣੀ ਤੇਜ਼ ਵਹਾ ਵਿੱਚ ਰੁੜ ਗਏ। ਗੋਤਾਖੋਰਾਂ ਵੱਲੋਂ ਦੋਵਾਂ ਨੌਜ਼ਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ।

Advertisements

ਦੂਜੇ ਪਾਸੇ ਨੋਜਵਾਨ ਨਵਜੋਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੇ ਦੋਸ਼ ਲਾਉਂਦਿਆ ਆਖਿਆ ਕਿ ਇੱਕ ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪ੍ਰਸ਼ਾਸਨ ਨੂੰ ਬਾਰ-ਬਾਰ ਫੋਨ ਕਰਨ ਤੇ ਵੀ ਪ੍ਰਸ਼ਾਸਨ ਨਵਜੋਤ ਸਿੰਘ ਦੀ ਭਾਲ ਕਰਨ ਲਈ ਨਹੀਂ ਪਹੁੰਚਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਅਣਗਿਹਲੀ ਕਰਨ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here