ਸਿਹਤ ਵਿਭਾਗ ਦੀ ਟੀਮ ਨੇ ਬੂਟਾਂ ਮੰਡੀ, ਲਾਂਬੜਾ ਤੇ ਜਲੰਧਰ ‘ਚ ਖਾਣ ਵਾਲੇ 12 ਪਦਾਰਥਾਂ ਦੇ ਲਏ ਸੈਂਪਲ

ਜਲੰਧਰ, (ਦ ਸਟੈਲਰ ਨਿਊਜ਼): ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੇ ਨਿਰਦੇਸ਼ਾਂ ‘ਤੇ ਸੂਬੇ ਭਰ ਵਿੱਚ ਮਿਲਾਵਟਖੋਰੀ ਖਿਲਾਫ ਸ਼ੁਰੂ ਚੱਲ ਰਹੀ ਚੈਕਿੰਗ ਅਤੇ ਸੈਂਪਲਿੰਗ ਮੁਹਿੰਮ ਤਹਿਤ ਅੱਜ ਹੁਸ਼ਿਆਰਪੁਰ ਦੇ ਜਿਲਾ ਸਿਹਤ ਅਫਸਰ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕਰਕੇ ਖਾਣ ਵਾਲੀਆਂ ਵਸਤਾਂ ਦੇ 12 ਸੈਂਪਲ ਭਰੇ। ਹੁਸ਼ਿਆਰਪੁਰ ਦੇ ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਦੀ ਅਗਵਾਈ ਵਿੱਚ ਪਹੁੰਚੀ ਟੀਮ ਨੇ ਲਾਂਬੜਾ, ਬੂਟਾਂ ਮੰਡੀ ਅਤੇ ਜਲੰਧਰ-ਫਗਵਾੜਾ ਹਾਈਵੇ ‘ਤੇ ਸਥਿਤ ਇਕ ਢਾਬੇ ਤੋਂ ਖੀਰ, ਲੱਸੀ, ਦੇਸੀ ਘਿਓ, ਬਟਰ ਆਦਿ ਦੇ ਸੈਂਪਲ ਲਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਲ਼ਖਬੀਰ ਸਿੰਘ ਨੇ ਦੱਸਿਆ ਕਿ ਪਟਵਾਰੀ ਢਾਬੇ ਤੋਂ ਟੀਮ ਵੱਲੋਂ ਪਨੀਰ, ਲੱਸੀ ਤੇ ਖੀਰ ਦਾ ਸੈਂਪਲ ਲਿਆ ਗਿਆ ਜਦਕਿ ਬੂਟਾਂ ਮੰਡੀ ਸਥਿਤ ਭੁਪਿੰਦਰ ਡੇਅਰੀ ਤੋਂ ਪਨੀਰ, ਦਹੀ, ਦੇਸੀ ਘਿਓ ਅਤੇ ਬਟਰ ਦਾ ਸੈਂਪਲ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲਾਂਬੜਾ ਵਿਖੇ ਘਈ ਬਿਸਕਿਟਸ ਅਤੇ ਨੋਵਲਟੀ ਟਰੇਡਿੰਗ ਤੋਂ ਪੇਸਟਰੀਆਂ ਅਤੇ ਕਬੋਲਾਂ ਤੇਲ, ਨਮਕੀਨ ਤੇ ਦੇਸੀ ਘਿਓ ਦੇ ਸੈਂਪਲ ਲਏ ਗਏ ।

Advertisements

ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਅਤੇ ਇਹ ਪਦਾਰਥ ਤਿਆਰ ਕਰਨ ਵਾਲੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਡਾ. ਲਖਵੀਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਪਣੀ ਰੋਜ਼ਾਨਾਂ ਦੀ ਵਿਕਰੀ ਮੁਤਾਬਕ ਆਪਣੀ ਰਜਿਸਟਰੇਸ਼ਨ ਕਰਵਾ ਕੇ ਲ਼ੋੜੀਂਦਾ ਲਾਇਸੰਸ ਹਾਸਲ ਕਰਨ । ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ੁੱਧ ਤੇ ਮਿਆਰੀ ਪਦਾਰਥਾਂ ਦੀ ਵਿਕਰੀ ਹੀ ਕੀਤੀ ਜ਼ਾਬਤੇ ਤਾਂ ਜੋ ਮਿਲਾਵਟਖੋਰੀ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਲੋਕਾਂ ਨੂੰ ਮਿਲਾਵਟਖੋਰੀ ਖਿਲਾਫ ਸ਼ੁਰੂ ਮੁਹਿੰਮ ਦਾ ਸਰਗਰਮ ਭਾਈਵਾਲ਼ ਬਨਣ ਦਾ ਸੱਦਾ ਦਿੰਦਿਆਂ ਉਨ੍ਹਾ ਕਿਹਾ ਕਿ ਇਸ ਅਲਾਮਤ ਖਿਲਾਫ ਸਾਰਿਆਂ ਨੂੰ ਇਕਜੁਟ ਹੋਣਾ ਚਾਹੀਦਾ ਹੈ ਤਾਂ ਜੋ ਨਿੱਗਰ ਤੇ ਨਰੋਏ ਪੰਜਾਬ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੈਂਪਲਿੰਗ ਦਾ ਇੱਕੋ-ਇੱਕ ਮਕਸਦ ਲੋਕਾਂ ਲਈ ਮਾਰਕੀਟ ਵਿੱਚ ਸ਼ੁੱਧ ਤੇ ਮਿਆਰੀ ਵਸਤਾਂ ਦੀ ਉਪਲਬਧਤਾ ਨੂੰ ਹੀ ਯਕੀਨੀ ਬਣਾਉਣਾ ਹੈ ।

ਡਾ. ਲ਼ਖਬੀਰ ਸਿੰਘ ਨੇ ਦੱਸਿਆ ਕਿ ਅੱਜ ਲਏ ਗਏ ਸੈਂਪਲ ਸੀਲਬੰਦ ਕਰਕੇ ਅਗਲੇਰੀ ਕਾਰਵਾਈ ਲਈ ਸਟੇਟ ਫੂਡ ਲੈਬ, ਖਰੜ ਭੇਜੇ ਜਾ ਰਹੇ ਤਾਂ ਜੋ ਇਨ੍ਹਾਂ ਦੀ ਜਾਂਚ ਹੋ ਸਕੇ ਅਤੇ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟੀਮ ਵੱਲੋਂ ਬੀਤੇ ਕੱਲ ਰਾਮਾਂ ਮੰਡੀ ਅਤੇ ਉਸ ਤੋਂ ਪਹਿਲਾਂ ਕਰਤਾਰਪੁਰ, ਕਿਸ਼ਨਗੜ੍ਹ ਤੇ ਭੋਗਪੁਰ ‘ਚ ਵੀ ਚੈਕਿੰਗ ਕੀਤੀ ਜਾ ਚੁੱਕੀ ਹੈ।

LEAVE A REPLY

Please enter your comment!
Please enter your name here