ਪ੍ਰਵਾਸੀ ਭਾਰਤੀ ਕਰਮਜੀਤ ਸਿੰਘ ਸ਼ਾਹੀ ਨੂੰ ਸਰਹਾਲਾ ਮੁੰਡੀਆਂ ਸਕੂਲ ਨੇ ਕੀਤਾ ਸਨਮਾਨਿਤ

ਹਰਿਆਣਾ (ਦ ਸਟੈਲਰ ਨਿਊਜ਼)। ਸਰਹਾਲਾ ਮੁੰਡੀਆਂ ਪਿੰਡ ਦੇ ਜੰਮਪਲ ਅਤੇ ਪਿੰਡ ਦੇ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਅਤੇ ਉੱਘੇ ਸਮਾਜ ਸੇਵੀ ਕਰਮਜੀਤ ਸਿੰਘ ਸ਼ਾਹੀ ਜੋ ਕਿ ਅੱਜ ਕੱਲ ਪਰਿਵਾਰ ਸਮੇਤ ਅਮਰੀਕਾ ਦੇਸ਼ ਦੇ ਵਸਨੀਕ ਹਨ, ਨੂੰ ਆਪਣੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮੂਹ ਸਟਾਫ ਮੈਂਬਰ ਵਿਦਿਆਰਥੀਆਂ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਇੱਕ ਨਿੱਘਾ ਯਾਦ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਅਮਨਦੀਪ ਸ਼ਰਮਾ ਨਾਲ ਦੱਸਿਆ ਕਿ ਪੰਜਾਬ ਦਾ ਇਹ ਇੱਕ ਨਿਵੇਕਲਾ ਸਕੂਲ ਹੈ ਜਿੱਥੇ ਛੇਵੀਂ ਸ਼੍ਰੇਣੀ ਤੋਂ ਬਾਰਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀ ਦੀ ਕੇਵਲ ਫੀਸ ਹੀ ਨਹੀਂ ਪ੍ਰਵਾਸੀ ਭਾਰਤੀ ਕਰਮਜੀਤ ਸਿੰਘ ਸ਼ਾਹੀ ਵੱਲੋਂ ਭਰੀ ਜਾਂਦੀ ਸਗੋਂ ਸਕੂਲ ਤੋਂ ਪੜ੍ਹ ਕੇ ਗਈਆਂ ਲੜਕੀਆਂ ਨੂੰ ਉਹਨਾਂ ਦੇ ਵਿਆਹ ਕਾਰਜ ਸਮੇਂ 5100 /-ਰੁਪਏ ਦਾ ਸ਼ਗਨ ਵੀ ਦਿੱਤਾ ਜਾਂਦਾ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਨਵੇਕਲੀ ਪਹਿਲ ਹੈ। ਉਹਨਾਂ ਨੇ ਦੱਸਿਆ ਕਿ ਫੀਸਾਂ ਜਾਂ ਹੋਰ ਅਨੇਕ ਪ੍ਰਕਾਰ ਦੀਆਂ ਸਹਾਇਤਾ ਤੋਂ ਇਲਾਵਾ ਸਕੂਲ ਦੇ ਸਮੂਹ ਨਰਸਰੀ ਤੋਂ ਬਾਰਵੀਂ ਸ਼੍ਰਣੀ ਦੇ ਵਿਦਿਆਰਥੀਆਂ ਨੂੰ ਹਰ ਸਾਲ ਸਟੇਸ਼ਨਰੀ, ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ, ਅਨੇਕਾਂ ਪ੍ਰਕਾਰ ਦੇ ਘਰਾਂ ਵਿੱਚ ਲਗਾਉਣ ਲਈ ਫਲਦਾਰ ਅਤੇ ਫੁੱਲਦਾਰ ਬੂਟੇ, ਖਾਣ ਲਈ ਅਨੇਕਾਂ ਮਠਿਆਈਆਂ ਅਤੇ ਖੇਡਾਂ ਦਾ ਸਮਾਨ ਵੀ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਸਕੂਲ ਦੀਆਂ ਦੋ ਵਿਦਿਆਰਥਣਾਂ ਜੋ ਇਸ ਸਾਲ ਸਟੇਟ ਪਧਰੀ ਹੈਂਡ ਵਾਲ ਅੰਡਰ 14 ਟੂਰਨਾਮੈਂਟ ਵਿੱਚ ਜੇਤੂ ਹੋ ਕੇ ਆਈਆਂ ਸਨ ਨੂੰ ਵੀ ਪੰਜ-ਪੰਜ ਹਜਾਰ ਦਾ ਨਗਦ ਇਨਾਮ ਕਰਮਜੀਤ ਵੱਲੋਂ ਦਿੱਤਾ ਗਿਆ। ਸਕੂਲ ਪ੍ਰਿੰਸੀਪਲ ਅਨੁਸਾਰ ਕਰਮਜੀਤ ਸਿੰਘ ਸ਼ਾਹੀ ਦਾ ਇਹ ਮੰਨਣਾ ਹੈ ਕਿ ਪਿੰਡ ਦੇ ਇਸ ਸਕੂਲ ਨੇ ਉਹਨਾਂ ਨੂੰ ਜਿੰਦਗੀ ਦੀ ਜਿੱਥੇ ਹਰ ਸੁੱਖ ਸਹੂਲਤ ਪ੍ਰਦਾਨ ਕੀਤੀ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਵੀ ਦੋਵੇਂ ਇਸ ਸਕੂਲ ਵਿੱਚ ਅਧਿਆਪਕ ਰਹੇ ਹਨ ਉਸ ਸਕੂਲ ਦਾ ਕਰਜ਼ ਸ਼ਾਇਦ ਮੈਂ ਇਸ ਜ਼ਿੰਦਗੀ ਵਿੱਚ ਕਦੇ ਵੀ ਨਾ ਲਾ ਸਕਾਂ। ਉਹ ਇਹ ਵੀ ਚਾਹੁੰਦੇ ਹਨ ਕਿ ਇਸ ਸਕੂਲ ਦੇ ਬੱਚੇ ਪੜ੍ਹ ਲਿਖ ਕੇ ਆਪਣੇ ਮਾਂ ਬਾਪ, ਅਧਿਆਪਕਾਂ ਅਤੇ ਆਪਣੇ ਇਲਾਕੇ ਦਾ ਨਾਮ ਉੱਚਾ ਕਰ ਸਕਣ।


ਇਸ ਸਨਮਾਨ ਮੌਕੇ ਉਹਨਾਂ ਨਾਲ ਜਿੱਥੇ ਪ੍ਰਵਾਸੀ ਭਾਰਤੀ ਪ੍ਰਕਾਸ਼ ਸਿੰਘ ਸ਼ਾਹੀ ਉਹਨਾਂ ਦੀ ਧਰਮ ਪਤਨੀ ਕਮਲਜੀਤ ਕੌਰ ਸ਼ਾਹੀ ਹਾਲਵਾਸੀ ਅਮਰੀਕਾ, ਮੈਡਮ ਜਸਵਿੰਦਰ ਕੌਰ ਜੱਸੀ ਕੈਨੇਡਾ ਵਾਸੀ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਨਜੋਤ ਸਿੰਘ, ਡਾਕਟਰ, ਅਤੇ ਵਿਸ਼ੇਸ਼ ਕਰਕੇ ਕਰਮਜੀਤ ਸਿੰਘ ਸ਼ਾਹੀ ਦੇ ਖਾਸ ਮਿੱਤਰ ਨਹਿਰੂ ਯੁਵਾ ਕੇਂਦਰ ਦੇ ਹਿਮਾਚਲ ਪ੍ਰਦੇਸ਼ ਦੇ ਸੇਵਾ ਮੁਕਤ ਸੂਬਾ ਡਾਇਰੈਕਟਰ ਸ਼੍ਰੀ ਸੈਮਸਨ ਮਸੀਹ ਵੀ ਹਾਜ਼ਰ ਸਨ। ਸਕੂਲ ਵੱਲੋਂ ਇਹਨਾਂ ਸਾਰੇ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪਿੰਡ ਦੇ ਵਸਨੀਕ ਅਤੇ ਪ੍ਰਵਾਸੀ ਭਾਰਤੀ ਜਸਵਿੰਦਰ ਕੌਰ ਜੱਸੀ ਵੱਲੋਂ ਵੀ ਸਕੂਲ ਨੂੰ 10 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਮੌਕੇ ਸਕੂਲ ਸਟਾਫ਼ ਮੈਂਬਰ ਮੈਡਮ ਰਜਨੀ ਅਰੋੜਾ, ਅਨੀਤਾ ਕੁਮਾਰੀ , ਸਰਬਜੀਤ ਸਿੰਘ, ਜਰਨੈਲ ਸਿੰਘ ,ਨਰੇਸ਼ ਕੁਮਾਰ, ਪਰਮਿੰਦਰ ਕੁਮਾਰ ,ਅਮਨਦੀਪ ਸਿੰਘ ,ਅੰਜੂ ਬਾਲਾ ,ਸ਼ਿਮਲਾ ਦੇਵੀ ,ਪ੍ਰੀਆ, ਗੁਰਦੇਵ ਕੌਰ ,ਮਨਜੀਤ ਕੌਰ ,ਸੁਖਵਿੰਦਰ ਸਿੰਘ, ਕਮਲਜੀਤ ਸਿੰਘ ,ਕਸ਼ਮੀਰ ਸਿੰਘ, ਹਰਜਿੰਦਰ ਸਿੰਘ ਅਤੇ ਸੁਨੀਲ ਕੁਮਾਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here