ਭਾਰਤੀ ਆਮ ਜਨਤਾ ਪਾਰਟੀ ਨੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਸੀਟ ਤੋਂ ਕੁਲਦੀਪ ਨੂੰ ਐਲਾਨਿਆ ਉਮੀਦਵਾਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤੀ ਆਮ ਜਨਤਾ ਪਾਰਟੀ ਨੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਸੀਟ ਤੋਂ ਕੁਲਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਉਮੀਦਵਾਰ ਕੁਲਦੀਪ ਸਿੰਘ ਦੇ ਨਿਵਾਸ ਸਥਾਨ ਤੇ ਓਹਨਾ ਨੂੰ ਪਾਰਟੀ ਪ੍ਰਧਾਨ ਸਤੀਸ਼ ਨਾਹਰ ਅਤੇ ਪਾਰਟੀ ਦੇ ਬਾਕੀ ਅਹੁਦੇਦਾਰਾਂ ਨੇ ਫੁੱਲਾਂ ਦਾ ਹਾਰ ਪਹਿਨਾਕੇ ਸਨਮਾਨਿਤ ਕੀਤਾ ਤੇ ਓਹਨਾ ਦੇ ਲੋਕਸਭਾ ਚੋਣਾਂ ਚ ਜਲੰਧਰ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਉਸ ਤੋਂ ਪਹਿਲਾ ਕੁਲਦੀਪ ਸਿੰਘ ਨੂੰ ਪਾਰਟੀ ਦਾ ਬਲਾਕ ਇੰਚਾਰਜ ਤੋਂ ਜਿਲਾ ਇੰਚਾਰਜ ਜਲੰਧਰ ਨਿਯੁਕਤ ਕੀਤਾ। ਇਸ ਮੌਕੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਕਿਹਾ ਕਿ ਸਾਡੀ ਪਾਰਟੀ ਗਰੀਬ ਅਤੇ ਮੇਹਨਤਕਸ਼ ਲੋਕਾਂ ਦੀ ਪਾਰਟੀ ਹੈ ਸਾਡੀ ਲੜਾਈ ਜਿੱਤੇ ਹੋਏ ਐਮ ਪੀ, ਸਰਕਾਰਾਂ ਨਾਲ ਹੈ। ਜਿਸ ਲਈ ਸਾਨੂੰ ਆਮ ਜਨਤਾ ਹੀ ਸਹਿਯੋਗ ਦੇ ਦਵੇ ਅਸੀਂ ਇਹਨਾਂ ਨੂੰ ਜੜ੍ਹ ਤੋਂ ਪੁੱਟਕੇ ਬਾਹਰ ਸੁੱਟ ਦਿਆਂਗੇ।

Advertisements

ਇਸ ਲਈ ਉਨ੍ਹਾਂ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਪਿੰਡ ਦੇ ਵਾਸੀ ਕੁਲਦੀਪ ਸਿੰਘ ਨੂੰ ਤਨ ਮਨ ਅਤੇ ਧਨ ਨਾਲ ਸਹਿਯੋਗ ਕਰਕੇ ਲੋਕ ਸਭ ਚੋਣਾਂ ‘ਚ ਵੋਟਾਂ ਪਾਕੇ ਕਾਮਯਾਬ ਬਣਾਓ। ਇਸ ਮੌਕੇ ਕੁਲਦੀਪ ਸਿੰਘ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਲੋਕਾਂ ਦੀ ਪੁਰੀ ਤਨਦੇਹੀ ਨਾਲ ਸੇਵਾ ਕਰਨਗੇ ਇਸ ਮੌਕੇ ਚੇਅਰਮੈਨ ਪੰਜਾਬ ਡਾ ਦਲਬੀਰ ਸਿੰਘ, ਮੀਤ ਪ੍ਰਧਾਨ ਪੰਜਾਬ ਧਰਮਪਾਲ ਮੁੱਛ, ਬਲਬੀਰ ਸਿੰਘ, ਲਾਭ ਸਿੰਘ, ਨਿਰਮਲ ਸਿੰਘ, ਗੁਰਬਖਸ਼ ਸਿੰਘ, ਕਸ਼ਮੀਰ ਸਿੰਘ, ਗੁਰਨਾਮ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ, ਸੰਦੀਪ ਸਿੰਘ ਸਮੇਤ ਵੱਡੀ ਗਿਣਤੀ ਚ ਪਾਰਟੀ ਅਹੁਦੇਦਾਰ ਅਤੇ ਵਰਕਰ ਹਾਜ਼ਿਰ ਸਨ

LEAVE A REPLY

Please enter your comment!
Please enter your name here