ਕਾਂਗਰਸ ਦੀ ਗਲਤੀ ਕਾਰਣ ਬਿਨਾਂ ਚੋਣ ਲੜੇ ਹੀ ਸੂਰਤ ਦੀ ਸੀਟ ਜਿੱਤੀ ਭਾਜਪਾ

ਗੁਜਰਾਤ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਲੋਕ ਸਭਾ ਚੋਣਾਂ 2024 ਤਹਿਤ ਗੁਜਰਾਤ ਦੇ ਸੂਰਤ ਵਿਚ 7 ਮਈ ਨੂੰ ਵੋਟਿੰਗ ਹੋਣੀ ਹੈ। ਪਰ ਕਾਂਗਰਸ ਉਮੀਦਵਾਰ ਦੀ ‘ਗਲਤੀ’ ਕਾਰਨ ਪਾਰਟੀ ਬਿਨਾਂ ਮੁਕਾਬਲੇ ਇਹ ਸੀਟ ਹਾਰ ਗਈ ਅਤੇ ਭਾਜਪਾ ਦੇ ਮੁਕੇਸ਼ ਦਲਾਲ ਨਿਰਵਿਰੋਧ ਜਿੱਤ ਗਏ। ਦਰਅਸਲ, ਗੁਜਰਾਤ ਦੀ ਸੂਰਤ ਸੀਟ ਲਈ ਕਾਂਗਰਸ ਉਮੀਦਵਾਰ ਨੀਲੇਸ਼ ਕੁੰਭਾਨੀ ਦੀ ਦਾਅਵੇਦਾਰੀ ਰੱਦ ਕਰ ਦਿੱਤੀ ਗਈ ਹੈ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਜ਼ਿਲ੍ਹਾ ਰਿਟਰਨਿੰਗ ਅਫ਼ਸਰ ਨੂੰ ਉਨ੍ਹਾਂ ਦੀਆਂ ਨਾਮਜ਼ਦਗੀਆਂ ‘ਤੇ ਤਜਵੀਜ਼ਕਰਤਾਵਾਂ ਦੇ ਦਸਤਖਤਾਂ ‘ਚ ਕਥਿਤ ਗੜਬੜ ਪਾਈ ਗਈ ਸੀ।

Advertisements

ਇਸ ਫੈਸਲੇ ਕਾਰਨ ਇਸੇ ਸੀਟ ਲਈ ਕਾਂਗਰਸ ਦੇ ਬਦਲ ਉਮੀਦਵਾਰ ਸੁਰੇਸ਼ ਪਡਸਾਲਾ ਦਾ ਨਾਮਜ਼ਦਗੀ ਫਾਰਮ ਵੀ ਰੱਦ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਨੀਲੇਸ਼ ਕੁੰਭਾਨੀ ਦੇ ਚੋਣ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਚੋਣ ਲੜ ਰਹੇ ਹੋਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਅਜਿਹੇ ‘ਚ ਹੁਣ ਭਾਜਪਾ ਦੇ ਮੁਕੇਸ਼ ਦਲਾਲ ਦੇ ਖਿਲਾਫ ਚੋਣ ਲੜਨ ਵਾਲਾ ਇਕ ਵੀ ਉਮੀਦਵਾਰ ਨਹੀਂ ਹੈ। ਇਹੀ ਕਾਰਨ ਹੈ ਕਿ ਉਸ ਦਾ ਚੋਣ ਜਿੱਤਣਾ ਤੈਅ ਹੈ।

LEAVE A REPLY

Please enter your comment!
Please enter your name here