ਟਰਾਂਸਪੋਰਟ ਮੰਤਰੀ ਨੇ ਅਚਨਚੇਤ ਚੈਕਿੰਗ ਦੌਰਾਨ ਚਾਰ ਬੱਸਾਂ ਕੀਤੀਆਂ ਜਬਤ, ਦੋ ਦੀ ਆਰ.ਸੀ. ਕਬਜ਼ੇ ‘ਚ ਲਈ ਤੇ ਚਾਰ ਹੋਰ ਬੱਸਾਂ ਨੂੰ ਕੀਤਾ ਜੁਰਮਾਨਾ

ਜਲੰਧਰ, (ਦ ਸਟੈਲਰ ਨਿਊਜ਼): ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਸ਼ੁੱਕਰਵਾਰ ਸ਼ਾਮ ਨੂੰ ਇੱਥੇ ਬੱਸਾਂ ਦੀ ਅਚਨਚੇਤ ਚੈਕਿੰਗ ਦੌਰਾਨ ਉਨ੍ਹਾਂ ਦੇ ਪਰਮਿਟਾਂ ਅਤੇ ਹੋਰ ਲੋੜੀਂਦੇ ਦਸਤਾਵੇਜ ਚੈਕ ਕੀਤੇ ਗਏ । ਟਰਾਂਸਪੋਰਟ ਮੰਤਰੀ ਨੇ ਜਿਲਾ ਪ੍ਰਸ਼ਾਸਨ ਦੇ ਆਧਿਕਾਰੀਆਂ ਸਮੇਤ ਚੈਕਿੰਗ ਦੌਰਾਨ ਚਾਰ ਬੱਸਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ’ਤੇ ਜਬਤ ਕੀਤਾ ਅਤੇ ਚਾਰ ਹੋਰ ਬੱਸਾਂ ਨੂੰ ਜੁਰਮਾਨਾਂ ਕਰਨ ਤੋਂ ਇਲਾਵਾ ਦੋ ਬੱਸਾਂ ਦੇ ਰਜਿਸਟਰੇਸ਼ਨ ਸਰਟੀਫਿਕੇਟ ਵੀ ਜਬਤ ਕੀਤੇ ਗਏ।

Advertisements

ਸਥਾਨਕ ਬਿਧੀਪੁਰ ਰੇਲਵੇ ਫਾਟਕ ਅਤੇ ਰਾਮਾ ਮੰਡੀ ਚੌਕ ਵਿਖੇ ਚੈਕਿੰਗ ਵਿੱਚ ਜਿਥੇ ਚਾਰ ਬੱਸਾਂ ਪਰਮਿਟ ਦੇ ਨਿਯਮਾਂ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ ਜਿਨਾਂ ਵਿੱਚ ਤਿੰਨ ਬੱਸਾਂ ਕਰਤਾਰ ਬੱਸ ਸਰਵਿਸ ਅਤੇ ਇਕ ਪੱਡਾ ਟਰਾਂਸਪੋਰਟ ਕੰਪਨੀ ਗੁਰਦਾਸਪੁਰ ਦੀ ਬੱਸ ਸੀ। ਇਸੇ ਤਰ੍ਹਾਂ ਸਹਿਗਲ-ਵਸ਼ਿਸਟ ਬੱਸ ਸਰਵਿਸ ਪਟਿਆਲਾ ਨੂੰ 54000 ਰੁਪਏ, ਕਪੂਰਥਲਾ ਅਧਾਰਿਤ ਬੱਸ ਕੰਪਨੀ ਨੂੰ 10000 ਰੁਪਏ ਅਤੇ 2000 ਹਜ਼ਾਰ ਰੁਪਏ ਰਾਜਧਾਨੀ ਬੱਸ ਹੁਸ਼ਿਆਰਪੁਰ ਅਤੇ 2000 ਰੁਪਏ ਪਾਪੂਲਰ ਰੋਡਵੇਜ਼ ਨੂੰ ਜੁਰਮਾਨਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਦੋ ਬੱਸਾਂ ਦੁਆਬਾ ਰੋਡਵੇਜ਼ ਅਤੇ ਪਟਿਆਲਾ ਬੱਸ ਹਾਈਵੇਜ਼ ਦੇ ਰਜਿਸਟਰੇਸ਼ਨ ਸਰਟੀਫਿਕੇਟ ਵੀ ਜਬਤ ਕੀਤੇ ਗਏ।

ਟੈਕਸ ਚੋਰੀ ਕਰਨ ਜਾਂ ਲੋੜੀਂਦੇ ਦਸਤਾਵੇਜਾਂ ਤੋਂ ਬਿਨਾ ਬੱਸਾਂ ਚਲਾਉਣ ਵਾਲਿਆਂ ਨੂੰ ਸ਼ਖਤ ਚਿਤਾਵਨੀ ਦਿੰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਰੁਝਾਨ ਹੁਣ ਨਹੀਂ ਦਿੱਤਾ ਜਾਵੇਗਾ  ਅਤੇ ਆਉਣ ਵਾਲੇ ਦਿਨਾਂ ਵਿੱਚ ਜਾਂਚ  ਨੂੰ ਹੋਰ ਤੇਜ਼ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

LEAVE A REPLY

Please enter your comment!
Please enter your name here