ਦਸਮੇਸ਼ ਯੂਥ ਕਲੱਬ ਮਖੂ ਬਰਾਂਚ ਵਿਖੇ ਸਟਿਚਿੰਗ ਕੋਰਸ ਦੇ ਸਬੰਧ ਵਿੱਚ ਸੈਮੀਨਾਰ ਦਾ ਆਯੋਜਨ

????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ ਏ ਐੱਸ ਨਗਰ ਮੋਹਾਲੀ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਦਸਮੇਸ਼ ਯੂਥ ਕਲੱਬ ਮਖੂ ਬਰਾਂਚ ਵਿਖੇ ਸਟਿਚਿੰਗ ਕੋਰਸ ਦੇ ਸਬੰਧ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਏਕਤਾ ਉੱਪਲ ਤੋਂ ਇਲਾਵਾ ਇਸ ਕਲੱਬ ਦੇ ਪ੍ਰਾਜੈਕਟ ਡਾਇਰੈਕਟਰ ਸ਼੍ਰੀ ਹਰਦਵਿੰਦਰ ਸਿੰਘ, ਸ਼੍ਰੀ ਰਮੇਸ਼ ਬਜਾਜ ਪ੍ਰਧਾਨ, ਡਾਕਟਰ ਬਲਜਿੰਦਰ ਸਿੰਘ, ਸ਼੍ਰੀ ਕੁਲਵਿੰਦਰ ਸਿੰਘ ਮੀਤ ਪ੍ਰਧਾਨ ਸ਼੍ਰੀਮਤੀ ਕੁਲਵਿੰਦਰ ਕੌਰ ਸਟਿਚਿੰਗ ਕੋਰਸ ਦੇ ਟ੍ਰੇਨਰ ਆਦਿ ਹਾਜ਼ਰ ਸਨ।

Advertisements

ਇਸ ਮੌਕੇ ਸ਼੍ਰੀ ਹਰਦਵਿੰਦਰ ਸਿੰਘ ਪ੍ਰਾਜੈਕਟ ਡਾਇਰੈਕਟਰ ਨੇ ਬੋਲਦਿਆਂ ਦੱਸਿਆ ਕਿ ਇਹ ਦਸਮੇਸ਼ ਯੂਥ ਕਲੱਬ ਸੋਸਵਾ ਨਾਰਥ ਚੰਡੀਗੜ੍ਹ ਦੇ ਅਧੀਨ ਚੱਲਦਾ ਹੈ। ਇਸ ਕਲੱਬ ਅਧੀਨ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਹ ਸਿਲਾਈ ਕੋਰਸ ਵੀ ਇਸੇ ਅਧੀਨ ਚੱਲਦਾ ਹੈ। ਇਸ ਮੌਕੇ ਜੱਜ ਸਾਹਿਬ ਵੱਲੋਂ ਇਸ ਕਲੱਬ ਦੇ ਸਹਿਯੋਗ ਨਾਲ ਇਸ ਸਿਲਾਈ ਕੋਰਸ ਅਧੀਨ ਕੋਰਸ ਕਰ ਰਹੀਆਂ 25 ਲੜਕੀਆਂ ਨੂੰ ਇਸ ਕਲੱਬ ਵੱਲੋਂ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਜੱਜ ਸਾਹਿਬ ਨੇ ਹਾਜ਼ਰ ਸਟਾਫ ਮੈਂਬਰਾਂ ਨੂੰ ਅਤੇ ਹਾਜ਼ਰ ਹੋਈਆਂ ਸਿਖਿਆਰਥਣਾਂ ਮੁਫ਼ਤ ਕਾਨੂੰਨੀ ਸੇਵਾਵਾਂ, ਮਿਡੀਏਸ਼ਨ ਸੈਂਟਰ, ਵਿਕਟਮ ਕੰਪਨਸੇਸ਼ਨ ਸਕੀਮ, ਲੋਕ ਅਦਾਲਤਾਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ। ਇਸ ਤੋਂ ਬਾਅਦ ਵਕੀਲ ਸਾਹਿਬ ਨੇ ਸਥਾਈ ਲੋਕ ਅਦਾਲਤ ਅਤੇ ਮਿਤੀ 14 ਮਈ 2022 ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਬਾਰੇ ਵਿਸਥਾਰ ਸਹਿਤ ਦੱਸਿਆ ਕਿ ਕਿਸ ਤਰ੍ਹਾਂ ਆਮ ਜਨਤਾ ਇਸ ਦਫ਼ਤਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦਾ ਫਾਇਦਾ ਉਠਾ ਸਕਦੇ ਹਨ।

ਇਸ ਤੋਂ ਇਲਾਵਾ ਜੱਜ ਸਾਹਿਬ ਵੱਲੋਂ ਪੰਜਾਬ ਲੀਗਲ ਸਰਵਿਸਜ਼ ਅਥਾਰਟੀ, ਐੱਸ ਏ ਐੱਸ ਦਾ ਟੋਲ ਫਰੀ ਨੰਬਰ 1968, ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਲੈਂਡ ਲਾਈਨ ਨੰਬਰ 01632-235034 ਅਤੇ ਨਾਲਸਾ ਦਾ ਟੋਲ ਫਰੀ ਨੰਬਰ 15100 ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਗਿਆ। ਜਿਸ ਤੋਂ ਕਿਸੇ ਵੀ ਪ੍ਰਕਾਰ ਦੀ ਮੁਫ਼ਤ ਕਾਨੂੰਨੀ ਜਾਣਕਾਰੀ ਲਈ ਜਾ ਸਕਦੀ ਹੈ।  ਅੰਤ ਵਿੱਚ ਕਲੱਬ ਦੇ ਪ੍ਰਾਜੈਕਟ ਡਾਇਰੈਕਟਰ ਅਤੇ ਸਾਰੇ ਸਟਾਫ ਵੱਲੋਂ ਜੱਜ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here