‘ਵਿਸ਼ਵ ਥੈਲਾਸੀਮੀਆ ਦਿਵਸ`ਮੌਕੇ ਸਿਵਲ ਹਸਪਤਾਲ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼), ‘‘ਵਿਸ਼ਵ ਥੈਲਾਸੀਮੀਆ ਦਿਵਸ` ਮੌਕੇ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ-119 ਵਲੋਂ ਸ਼ਹਿਰ ਦੀਆਂ ਵੱਖ-ਵੱਖ ਖੂਨਦਾਨੀ ਸ਼ਖਸੀਅਤਾਂ ਅਤੇ ਸੰਸਥਾਵਾਂ ਵਲੋਂ ਬਲੱਡ ਬੈਂਕ, ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾ:ਲਖਵੀਰ ਸਿੰਘ ਸਿਵਲ ਸਰਜਨ ਹੁਸ਼ਿਆਰਪੁਰ ਬਤੌਰ ਮੁੱਖ ਮਹਿਮਾਨ ਅਤੇ ਡਾੱ:ਸਵਾਤੀ ਐਸ.ਐਮ.ਓ. ਇੰਚਾਰਜ ਸਿਵਲ ਹਸਪਤਾਲ, ਐਲੀ ਡਾ:ਐਮ.ਜਮੀਲ ਬਾਲੀ, ਐਲੀ ਐਡਵੋਕੇਟ ਐਸ.ਪੀ.ਰਾਣਾ, ਐਲੀ ਅਸ਼ੋਕਪੁਰੀ, ਐਲੀ ਪੁਸ਼ਪਿੰਦਰ ਸ਼ਰਮ ਡਿਸਟ੍ਰਿਕ ਗਵਰਨਰ-119 ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਹ ਕੈਂਪ ਬਲੱਡ ਬੈਂਕ ਇੰਚਾਰਜ ਡਾਕਟਰ ਵੈਸ਼ਾਲੀ ਦੀ ਦੇਖਰੇਖ ਹੇਠ ਲਗਾਇਆ ਗਿਆ, ਇਸ ਦੇ ਪ੍ਰੋਜੈਕਟ ਚੇਅਰਮੈਨ ਐਲੀ ਲਵਦੀਪ ਕਪਾਟੀਆ ਸਨ। 

Advertisements

‘‘ਵਿਸ਼ਵ ਥੈਲਾਸੀਮੀਆ ਦਿਵਸ` ਮੌਕੇ ਸਮੁੱਚੇ ਸੰਸਾਰ ਵਿੱਚ ਥੈਲਾਸੀਮੀਆ ਵਰਗੀ ਭਿਆਨਕ ਬਿਮਾਰੀ ਉਪਰ ਵਿਚਾਰ ਚਰਚਾ ਕੀਤੀ ਜਾਂਦੀ ਹੈ ਤੇ ਇਸ ਮੌਕੇ ਤੇ ਥੈਲਾਸੀਮੀਆ ਦੇ ਮਰੀਜ਼ਾਂ ਨੂੰ ਚੰਗਾ ਜੀਵਨ ਪ੍ਰਬੰਧ ਦੇਣ ਲਈ ਖੂਨਦਾਨੀਆਂ ਦਾ ਵਿਸ਼ੇਸ਼ ਮਹੱਤਵ ਰਹਿੰਦਾ ਹੈ। ਕੈਂਪ ਦੀ ਸ਼ੁਰੂਆਤ ਕਰਨ ਮੌਕੇ ਸਿਵਲ ਸਰਜਨ ਡਾ:ਲਖਵੀਰ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਨਾਲ-ਨਾਲ ਐਨ.ਜੀ.ਓਜ਼ ਵਲੋਂ ਖੂਨਦਾਨ ਕਰਨ ਲਈ ਵੱਧ ਤੋਂ ਵੱਧ ਉਪਰਾਲਿਆਂ ਲਈ ਉਨਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਕੋਈ ਵੀ ਮਰੀਜ਼ ਖੂਨ ਦੀ ਕਮੀ ਕਾਰਨ ਅਣਗੌਲਿਆ ਨਾ ਰਹੇ,ਦਾ ਵਿਸ਼ਵਾਸ਼ ਦਿਵਾਇਆ। ਉਨਾਂ ਕਿਹਾ ਕਿ ਮਨੁੱਖ ਦਾ ਖੂਨ ਮਸ਼ੀਨਾ ਵਿੱਚ ਨਹੀਂ ਬਣਾਇਆ ਜਾ ਸਕਦਾ। ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਮਨੁੱਖਾਂ ਵਲੋਂ ਖੂਨਦਾਨ ਕਰਨਾ ਵੀ ਇਕੋਂ ਇਕ ਉਪਾਅ ਹੈ ਜਿਸ ਲਈ ਹੁਸ਼ਿਆਰਪੁਰ ਦੇ ਖੂਨਦਾਨੀ ਵਧਾਈ ਦੇ ਪਾਤਰ ਹਨ।

ਇਸ ਮੌਕੇ ਤੇ ਡਾ:ਐਮ.ਜਮੀਨ ਬਾਲੀ ਨੇ ਦੱਸਿਆ ਕਿ ਜਿੱਥੇ ਅਸੀਂ ਅਲੱਗ-ਅਲੱਗ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰਦੇ ਹਾਂ, ਉਥੇ ਖੂਨਦਾਨ ਵੀ ਸਾਡਾ ਅਹਿਮ ਯੋਗਦਾਨ ਹੈ ਜਿਸ ਲਈ ਬਲੱਡ ਡੋਨਰ ਹਮੇਸ਼ਾ ਤਿਆਰ ਰਹਿੰਦੇ ਹਨ। ਇਸ ਮੌਕੇ ਤੇ ਐਸ.ਐਮ.ਓ. ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾਕਟਰ ਸਵਾਤੀ ਨੇ ਦੱਸਿਆ ਕਿ ਸਾਡੇ ਹਸਪਤਾਲ ਵਿੱਚ ਕਦੇ ਵੀ ਕਿਸੇ ਮਰੀਜ਼ ਨੂੰ ਖੂਨ ਦੀ ਕਮੀ ਨਹੀਂ ਮਹਿਸੂਸ ਹੋਈ ਜਿਸ ਲਈ ਬਲੱਡ ਬੈਂਕ ਦੇ ਇੰਚਾਰਜ ਡਾਕਟਰ ਵੈਸ਼ਾਲੀ ਅਤੇ ਸਮਾਜ ਸੇਵੀ ਵਧ ਚੜ ਕੇ ਸੇਵਾਵਾਂ ਕਰਦੇ ਦਿੰਦੇ ਹਨ। ਇਸ ਮੌਕੇ ਤੋ ਹੋਰਨਾਂ ਤੋਂ ਇਲਾਵਾ ਬਹਾਦਰ ਸਿੰਘ, ਲਵਦੀਪ ਕਪਾਟੀਆ, ਨਰਿੰਦਰ ਕੁਮਾਰ, ਰਾਜੀਵ ਕੁਮਾਰ, ਅਮਰ ਸਿੰਘ ਅਤੇ ਅਲਾਇੰਸ ਕਲੱਬ ਦੇ ਡਿਸਟ੍ਰਿਕ ਗਵਰਨਰ ਐਲੀ ਪੁਸ਼ਪਿੰਦਰ ਸ਼ਰਮਾ ਨੇ ਖੂਨਦਾਨ ਕੀਤਾ।ਇਸ ਮੌਕੇ ਤੇ ਡਾਕਟਰ ਵੈਸ਼ਾਲੀ ਨੇ ਦੱਸਿਆ ਕਿ ਹੁਣ ਤੱਕ ਕੋਈ 35 ਖੂਨਦਾਨੀ ਖੂਨਦਾਨ ਕਰ ਚੁੱਕੇ ਹਨ।  

ਇਸ ਮੌਕੇੇ ਤੇ ਐਲੀ ਅਸ਼ੋਕ ਪੁਰੀ, ਐਲੀ ਡਾ: ਐਮ. ਜਮੀਲ ਬਾਲੀ, ਐਲੀ ਐਡਵੋਕੇਟ ਐਸ.ਪੀ.ਰਾਣਾ ਵਲੋਂ ਸਿਵਲ ਸਰਜਨ ਡਾਕਟਰ ਲਖਵੀਰ ਸਿੰਘ, ਐਸ.ਐਮ.ਓ. ਡਾ: ਸਵਾਤੀ, ਬਲੱਡ ਬੈਂਕ ਇੰਚਾਰਜ ਡਾ: ਵੈਸ਼ਾਲੀ ਅਤੇ ਚੇਅਰਮੈਨ ਬਲੱਡ ਡੋਨੇਸ਼ਨ ਲਵਦੀਪ ਕਪਾਟੀਆ ਨੂੰ ਟੋਕਨ-ਆਫ-ਲਵ ਦੇ ਕੇ ਸਨਮਾਨਤ ਕੀਤਾ ਗਿਆ।  

LEAVE A REPLY

Please enter your comment!
Please enter your name here