ਸਰਹਿੰਦ/ਰਾਜਸਥਾਨ ਫੀਡਰ ਨਹਿਰ ਵਿਖੇ ਹੋਏ ਨੁਕਸਾਨ ਅਤੇ ਚੱਲ ਰਹੇ ਕੰਮ ਦਾ ਜਾਇਜਾ ਲੈਣ ਲਈ ਪਹੁੰਚੇ ਕੈਬਨਿਟ ਮੰਤਰੀ ਜਿੰਪਾ

ਚੰਡੀਗੜ/ਮੁਕਤਸਰ ਸਾਹਿਬ , (ਦ ਸਟੈਲਰ ਨਿਊਜ਼): ਬ੍ਰਹਮ ਸ਼ੰਕਰ ਜਿੰਪਾ, ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ, ਜਲ ਸ੍ਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ ਨੇ ਪਿੰਡ ਥਾਂਦੇਵਾਲਾ, ਮੁਕਤਸਰ ਸਾਹਿਬ ਵਿਖੇ ਸਰਹਿੰਦ/ਰਾਜਸਥਾਨ ਫੀਡਰ ਨਹਿਰ ਵਿਖੇ ਹੋਏ ਨੁਕਸਾਨ ਅਤੇ ਚੱਲ ਰਹੇ ਕੰਮ ਦਾ ਜਾਇਜਾ ਲੈਣ ਲਈ ਉਚੇਚੇ ਤੋਰ ਤੇ ਪਹੁੰਚੇ। ਉਥੇ ਪਹੁੰਚ ਕੇ ਉਨਾਂ ਪਿੰਡ ਵਾਸੀਆਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਨਹਿਰ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਣ ਪਾੜ ਪੈ ਗਿਆ ਹੈ ਅਤੇ ਇਸ ਨਹਿਰ ਦੀ ਇਕ ਹਫਤੇ ਵਿਚ ਮੁਰੰਮਤ ਕਰਕੇ ਪਾਣੀ ਛੱਡ ਦਿਤਾ ਜਾਵੇਗਾ। ਉਹਨਾ ਇਹ ਵੀ ਦੱਸਿਆ ਕਿ ਇਸ ਦੇ ਨਾਲ ਨਾਲ ਅਗਾਂਹ ਤੋਂ ਇਹ ਸਮੱਸਿਆ ਨਾ ਆਵੇ ਇਸ ਦਾ ਵੀ ਉਚੇਚੇ ਤੋਰ ਤੇ ਖਿਆਲ ਰੱਖਿਆ ਜਾਵੇਗਾ ਇਸ ਦੇ ਨਾਲ ਹੀ ਉਹਨਾ ਕਿਹਾ ਕਿ ਹੈਡ ਦੇ ਗੇਟਾਂ ਦਾ ਪ੍ਰੋਜੈਕਟ ਵੀ ਪਾਸ ਹੋ ਗਿਆ ਹੈ ਅਤੇ ਇਨਾਂ ਗੇਟਾਂ ਨੂੰ ਦਰੁਸਤ ਕੀਤਾ ਜਾਵੇਗਾ।

Advertisements

ਇਸ ਮੌਕੇ ਉਹਨਾਂ ਆਸ-ਪਾਸ ਦੇ ਪਿੰਡਾਂ ਵਿਚ ਜੋ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ ਉਸ ਬਾਰੇ ਵੀ ਲੋਕਾਂ ਨਾਲ ਗੱਲ ਬਾਤ ਕੀਤੀ ਅਤੇ ਉਹਨਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿਤਾ। ਕਿ੍ਰਸ਼ਨ ਕੁਮਾਰ ਪਿ੍ਰੰਸੀਪਲ ਸਕੱਤਰ ਜਲ ਸਰੋਤ ਵਿਭਾਗ ਨੇ ਇਹ ਗੱਲ ਕਹੀ ਕਿ ਜੇਕਰ ਕੋਈ ਵੀ ਮਾੜਾ ਜਾਂ ਗੈਰ ਮਿਆਰੀ ਮਟੀਰੀਅਲ ਦੀ ਵਰਤੋਂ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਐਮ ਐਲ ਏ ਜਗਦੀਪ ਸਿੰਘ (ਕਾਕਾ ਬਰਾੜ), ਐਮ ਐਲ ਏ ਗੁਰਮੀਤ ਸਿੰਘ ਖੁੱਡੀਆਂ ਅਤੇ ਐਮ ਐਲ ਏ ਗੋਲਡੀ ਕੰਬੋਜ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here