ਔਰਤਾਂ ਨੂੰ ਇਨਸਾਫ ਪਹਿਲ ਦੇ ਅਧਾਰ ਤੇ ਦਿਵਾਇਆ ਜਾਵੇਗਾ: ਐਡਵੋਕੇਟ ਕੁਲਵਿੰਦਰ ਪੰਨੂੰ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਜਰਨਲਿਸਟ ਪ੍ਰੈੱਸ ਕਲੱਬ ਮਹਿਲਾ ਵਿੰਗ ਰਜਿ ਪੰਜਾਬ ਦੇ ਸੀਨੀਅਰ ਵਾਇਸ ਪ੍ਰਧਾਨ ਐਡਵੋਕੇਟ ਕੁਲਵਿੰਦਰ ਕੌਰ ਪੰਨੂੰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਔਰਤ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਜਨਰਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਇੱਕ ਇਹੋ ਜਿਹੀ ਪ੍ਰੈਸ ਕਲੱਬ ਹੈ, ਜਿਸ ਵਿੱਚ ਔਰਤਾਂ ਨੂੰ ਮਾਨ-ਸਨਮਾਨ ਪਹਿਲ ਦੇ ਆਧਾਰ ਤੇ ਦਿੱਤਾ ਜਾਂਦਾ ਹੈ। ਇਸ ਮੌਕੇ ਉਹਨਾ ਵੱਲੋਂ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮਨਜੀਤ ਮਾਨ ਸਾਬ੍ਹ ਬਹੁਤ ਹੀ ਨੇਕ ਦਿਲ ਇਨਸਾਨ ਹਨ ਜੋ ਕਿ ਹਰ ਸਮੇਂ ਪੱਤਰਕਾਰ ਭਾਈਚਾਰਾ ਅਤੇ ਆਮ ਲੋਕਾਂ ਦੇ ਨਾਲ ਜਬਰ ਜ਼ੁਲਮ ਦੇ ਖੜ੍ਹਦੇ ਤੇ ਲੜ੍ਹਦੇ ਹਨ ਅਤੇ ਔਰਤਾਂ ਨੂੰ ਵੀ ਮਾਨ-ਸਨਮਾਨ ਪਹਿਲ ਦੇ ਆਧਾਰ ਤੇ ਦਿੰਦੇ ਤੇ ਦਿਵਾਉਂਦੇ ਹਨ।

Advertisements

ਐਡਵੋਕੇਟ ਪੰਨੂੰ ਨੇ ਦੱਸਿਆ ਗਿਆ ਕਿ ਜਰਨਲਿਸਟ ਪ੍ਰੈਸ ਕਲੱਬ ਵੱਲੋਂ ਸੂਬੇ ਅੰਦਰ ਮਹਿਲਾ ਵਿੰਗ ਦੇ ਵੀ ਵਿਸਥਾਰ ਕੀਤੇ ਜਾ ਰਹੇ ਹਨ । ਜਿਸ ਵਿੱਚ ਜ਼ਿਲ੍ਹਾ ਪੱਧਰ ,ਬਲਾਕ ਪੱਧਰ ਤੇ ਜੋਨ ਪੱਧਰ ਦੇ ਮਹਿਲਾਂ ਵਿੰਗ ਦੇ ਯੂਨਿਟ ਵੀ ਸਥਾਪਿਤ ਕੀਤੇ ਜਾ ਰਹੇ ਹਨ। ਐਡਵੋਕੇਟ ਪੰਨੂੰ ਨੇ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਹੱਕ ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਜਰਨਲਿਸਟ ਪ੍ਰੈੱਸ ਕਲੱਬ ਮਹਿਲਾ ਵਿੰਗ ਪੰਜਾਬ ਵਿੱਚ ਜਰੂਰ ਸ਼ਾਮਿਲ ਹੋਣ । ਉਨ੍ਹਾਂ ਕਿਹਾ ਜਿਸ ਵੀ ਕਿਸੇ ਵੀ ਔਰਤ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਾਡੇ ਪ੍ਰੈਸ ਕਲੱਬ ਜਾਂ ਫਿਰ ਉਸ ਨਾਲ ਨਾਲ ਸੰਪਰਕ ਕਰ ਸਕਦੇ ਹਨ।

ਉਨ੍ਹਾਂ ਦਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ ਅਤੇ ਇਨਸਾਫ ਦਵਾਇਆ ਜਾਵੇਗਾ । ਇਸ ਮੌਕੇ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ , ਜ਼ਿਲ੍ਹਾ ਪ੍ਰਧਾਨ ਪ੍ਰੀਤ ਸੰਗੋਜਲਾ, ਸੁਖਵਿੰਦਰ ਸੋਹੀ ਜ਼ਿਲ੍ਹਾ ਜਰਨਲ ਸਕੱਤਰ , ਜੁਗਿੰਦਰ ਜਾਤੀਕੇ ਚੇਅਰਮੈਨ ਪਰਮਜੀਤ ਸਿੰਘ ਸੰਨੀ , ਚੇਅਰਮੈਨ ਤਰਲੋਚਨ ਸਿੰਘ ਚਾਹਲ ਸੁਰਜੀਤ ਸਿੰਘ ਗੋਰਾ ਰਾਜਿੰਦਰ ਸ਼ਰਮਾ , ਅਵਤਾਰ ਗਿੱਲ ,ਸੁਰਿੰਦਰ ਸੱਭਰਵਾਲ ਆਦਿ ਤੋਂ ਇਲਾਵਾ ਹੋਰ ਪੱਤਰਕਾਰ ਭਾਈਚਾਰਾ ਵੀ ਮੌਜੂਦ ਸੀ ।

LEAVE A REPLY

Please enter your comment!
Please enter your name here