ਮਾਤਾ ਭੱਦਰਕਾਲੀ ਦਾ ਇਤਿਹਾਸਿਕ 75ਵਾਂ ਮੇਲਾ ਸ਼ਰਧਾ ਭਾਵਨਾ ਨਾਲ ਸੰਪਨ

ਕਪੂਰਥਲਾ(ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਕਪੂਰਥਲਾ ਦੇ ਪਿੰਡ ਸ਼ੇਖੂ ਪੁਰ ਵਿਖੇ ਮਾਤਾ ਭੱਦਰਕਾਲੀ ਜੀ ਦਾ 75ਵਾਂ ਇਤਿਹਾਸਕ ਮੇਲਾ ਮਾਤਾ ਭੱਦਰਕਾਲੀ ਕਮੇਟੀ ਦੇ ਪ੍ਰਬੰਧਕਾਂ ਰਾਧੇ ਸ਼ਾਮ, ਅਨੂਪ ਕੱਲ੍ਹਣ, ਮੁਕੇਸ਼ ਆਨੰਦ ਦੀ ਦੇਖ-ਰੇਖ ਹੇਠ ਤੇ ਸਮੂਹ ਮੈਂਬਰਾਂ, ਨਗਰ ਨਿਵਾਸੀਆਂ ਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਦੋ ਰੋਜਾ ਚਲੇ ਮੇਲੇ ਦੇ ਦੂਜੇ ਦਿਨ ਵੀ ਸਵੇੇਰੇ 4 ਵਜੇ ਹੀ ਭਗਤਾਂ ਦੀਆਂ ਲੰਮੀਆਂ ਕਤਾਰਾਂ ਮੰਦਿਰ ਵਿਖੇ ਲੱਗ ਗਈਆਂ ਤੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਮਹਾਂਮਾਈ ਦੇ ਅੱਗੇ ਸੀਸ ਝੁਕਾਅ ਕੇ ਮੁਰਾਦਾਂ ਮੰਗੀਆਂ ਤੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੌਰਾਨ ਸਵੇਰੇ ਸ੍ਰੀ ਦੁਰਗਾ ਹਵਨਯੱਗ ਵਿਧੀਪੂਰਵਕ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਮੇਲਾ ਕਮੇਟੀ ਦੇ ਅਹੁੱਦੇਦਾਰਾਂ, ਮੈਂਬਰਾਂ, ਪਤਵੰਤੇ ਸੱਜਣਾਂ ਤੇ ਸ਼ਰਧਾਲੂਆਂ ਨੇ ਬਹੁਤ ਹੀ ਸ਼ਰਧਾ ਨਾਲ ਆਹੂਤੀਆਂ ਭੇਂਟ ਕੀਤੀਆਂ। ਇਸ ਮੌਕੇ ਭਜਨ ਮੰਡਲੀਆਂ ਨੇ ਮਾਤਾ ਜੀ ਦੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕੀਤਾ।

Advertisements

ਇਸ ਮੌਕੇ ਜਿੱਥੇ ਦੂਰੋਂ-ਦੂਰੋਂ ਸੰਗਤਾਂ ਮਾਤਾ ਜੀ ਦੇ ਦਰਬਾਰ ਵਿਚ ਮੱਥਾ ਟੇਕਣ ਲਈ ਸ਼ਰਧਾਪੂਰਵਕ ਆਈਆਂ। ਮੰਦਿਰ ਨੂੰ ਫੁੱਲਾਂ ਅਤੇ ਰੰਗ ਬਿਰੰਗੀਆਂ ਚੁੰਨੀਆਂ ਨਾਲ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ। ਸ਼ਹਿਰ ਤੋਂ ਸ਼ੇਖੂਪੁਰ ਮੰਦਿਰ ਵਿਖੇ ਜਾਣ ਵਾਲੀਆਂ ਸੰਗਤਾਂ ਲਈ ਜਿੱਥੇ ਮੁਫ਼ਤ ਵਿਚ ਆਟੋ ਚਾਲਕ ਸੇਵਾ ਕਰ ਰਹੇ ਸਨ ਉੱਥੇ ਨਾਲ ਹੀ ਲੋਕਾਂ ਨੇ ਆਪਣੀਆਂ ਨਿੱਜੀ ਗੱਡੀਆਂ ਰਾਹੀਂ ਵੀ ਸੰਗਤਾਂ ਨੂੰ ਮੰਦਿਰ ਦੇ ਨਜ਼ਦੀਕ ਤੱਕ ਲੈ ਜਾਣ ਦੀ ਮੁਫ਼ਤ ਸੇਵਾ ਨਿਭਾਈ। ਮੇਲੇ ਦੌਰਾਨ ਕਪੂਰਥਲਾ ਸ਼ਹਿਰ ਤੋਂ ਲੈ ਕੇ ਸ਼ੇਖੂਪੁਰ ਤੱਕ ਅਤੇ ਮੰਦਿਰ ਨੂੰ ਆਉਂਣ ਵਾਲੀਆਂ ਸੜਕਾਂ ’ਤੇ ਭਗਤਾਂ ਲਈ ਥਾਂ-ਥਾਂ ਤੇ ਛਬੀਲਾਂ ਤੇ ਵੱਖ-ਵੱਖ ਕਿਸਮ ਦੇ ਲੰਗਰ ਲਗਾਏ ਗਏ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ,ਐਸ ਐਸ ਪੀ ਰਾਜਬਚਨ ਸਿੰਘ ਸੰਧੂ ਤੇ ਹੋਰ ਅਧਿਕਾਰੀ ਵੀ ਨਤਮਸਤਕ ਹੋਏ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਇਤਿਹਾਸਕ ਮੇਲੇ ਦੀ ਵੱਡੀ ਸਫ਼ਲਤਾ ਲਈ ਵੱਖ-ਵੱਖ ਧਾਰਮਿਕ, ਸਮਾਜ ਸੇਵੀ ਕਮੇਟੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ, ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ, ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਸ਼ਿਵ ਸੈਨਾ ਬਾਲ ਠਾਕਰੇ ਦੇ ਸੁਬ੍ਹਾ ਬੁਲਾਰੇ ਓਮਕਾਰ ਕਾਲੀਆ,ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ,ਉਮੇਸ਼ ਸ਼ਾਰਦਾ,ਚੇਤਨ ਸੂਰੀ,ਰਾਜੇਸ਼ ਪਾਸੀ,ਪਵਨ ਧੀਰ, ਅਕਾਲੀ ਆਗੂ ਐਡਵੋਕੇਟ ਪਰਮਜੀਤ ਸਿੰਘ,ਅਜੈ ਬਬਲਾ,ਆਦਿ ਪਤਵੰਤਿਆਂ ਨੂੰ ਮੇਲਾ ਕਮੇਟੀ ਦੇ ਪ੍ਰਬੰਧਕਾਂ ਨੇ ਇਸ ਮੌਕੇ ਸਨਮਾਨਿਤ ਕੀਤਾ। ਮੇਲੇ ਦੌਰਾਨ ਉੱਘੀਆਂ ਭਜਨ ਮੰਡਲੀਆਂ ਜਿਨ੍ਹਾਂ ਵਿਚ ਬਾਲੀਵੁੱਡ ਗਾਇਕ ਅਵਿਨਾਸ਼ ਸ਼ਰਮਾ,ਉੱਘੇ ਭਜਨ ਗਾਇਕ ਦੀਪਕ ਗੋਗਨਾ ਨੇਂ ਭਜਨ ਗਾਇਣ ਕਰਕੇ ਸੰਗਤਾਂ ਨੂੰ ਝੂੰਮਣ ਲਗਾ ਦਿੱਤਾ। ਗਰਮੀਂ ਦੇ ਬਾਵਜੂਦ ਵੀ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।

ਜਿਹੜੇ ਸ਼ਰਧਾਲੂਆਂ ਦੀਆਂ ਮੰਨਤਾਂ ਪੂਰੀਆਂ ਹੋਈਆਂ ਸਨ, ਉਹ ਬੈਂਡ ਵਾਜਿਆਂ ਨਾਲ ਮੰਦਿਰ ਵਿਚ ਨਤਮਸਤਕ ਹੋਣ ਆਏ। ਮੇਲੇ ਦੌਰਾਨ ਪ੍ਰਿੰਟ, ਵੈੱਬ ਤੇ ਇਲੈਕਟ੍ਰਾਨਿਕ ਮੀਡਿਆ ਦੇ ਪੱਤਰਕਾਰਾਂ ਸੌਰਵ ਮੜੀਆ, ਸੁਨੀਲ ਗੋਗਨਾ,ਗੌਰਵ ਮੜੀਆ, ਗੁਰਵਿੰਦਰ ਸਿੰਘ ਬਿੱਟੂ,ਚੰਦਰਸ਼ੇਖਰ ਕਾਲੀਆ, ਮਨਜੀਤ ਕੌਰ,ਬਲਦੀਪ ਸਿੰਘ, ਰੁਪਿੰਦਰ ਸਿੰਘ ਧਾਮੀ ਆਦਿ ਸੀਨੀਅਰ ਪ੍ਰੈਸ ਰਿਪੋਰਟਰਾਂ ਨੇ ਵੱਖ ਵੱਖ ਅਖਬਾਰਾਂ,ਵੈੱਬ ਤੇ ਇਲੈਕਟ੍ਰਾਨਿਕ ਚੈਨਲਾਂ ਤੇ ਮੇਲੇ ਅਤੇ ਸ਼ੋਭਯਾਤ੍ਰਾ ਦੀ ਖਬਰਾਂ ਵੱਧ ਚੜਕੇ ਲਾਗਾਯੀਆਂ ਇਸ ਮੌਕੇ ਮੇਲਾ ਕਮੇਟੀ ਦੇ ਪ੍ਰਬੰਧਕ ਅਨੂਪ ਕੱਲ੍ਹਣ, ਮੁਕੇਸ਼ ਅਨੰਦ, ਰਾਧੇ ਸ਼ਾਮ ਸ਼ਰਮਾ, ਅਸ਼ੋਕ ਕੁਮਾਰ, ਸੋਨੂੰ ਪੰਡਿਤ, ਐਡਵੋਕੇਟ ਜਗਦੀਸ਼ ਆਨੰਦ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਪ੍ਰਸ਼ੋਤਮ ਪਾਸੀ, ਵਿਜੇ ਆਨੰਦ, ਰਾਜੇਸ਼ ਸ਼ਰਮਾ, ਰਾਕੇਸ਼ ਸ਼ਰਮਾ, ਗਰੀਸ਼ ਆਨੰਦ, ਰਮਨ ਸ਼ਰਮਾ, ਰਾਜੀਵ ਸ਼ਰਮਾ, ਗੋਪਾਲ ਦਾਸ, ਹੈਪੀ ਸ਼ਰਮਾ, ਕਪਿਲ ਸ਼ਰਮਾ, ਵਿਨੋਦ ਬਾਵਾ, ਰਿੰਕੂ ਕਾਲੀਆ, ਰਿੱਕੀ ਕਾਲੀਆ, ਚੰਦਰ ਮੋਹਨ, ਦੀਪ ਸਿੰਘ, ਕਾਰਤਿਕ ਸ਼ਰਮਾ, ਕਿੱਟੂ ਸ਼ਰਮਾ, ਨੀਲਮ ਸ਼ਰਮਾ, ਕੁਲਦੀਪ ਸਿੰਘ, ਸੇਠੀ, ਸਾਹਿਲ ਸ਼ਰਮਾ, ਰਾਹੁਲ ਆਨੰਦ, ਹਨੀ, ਕੇਸ਼ਵ ਸ਼ਰਮਾ ,ਪ੍ਰਵੀਨ ਸ਼ਰਮਾ, ਸੁਦੇਸ਼ ਸ਼ਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here