ਅਵੀ ਰਾਜਪੂਤ ਵਲੋਂ ਲੋਕਾਂ ਦੇ ਹੱਕ ਵਿੱਚ ਚੁੱਕੀ ਜਾ ਰਹੀ ਅਵਾਜ ਆਪਣੇ ਆਪ ਵਿੱਚ ਮਿਸਾਲ ਹੈ: ਮੁਕੇਸ਼ ਕਸ਼ਿਅਪ

ਕਪੂਰਥਲਾ(ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਹੈਰਿਟੇਜ ਸਿਟੀ ਕਪੂਰਥਲਾ ਵਿੱਚ ਲੋਕਾ ਦੀ ਅਵਾਜ ਬੰਨ ਚੁੱਕੇ ਅਤੇ ਧਾਰਮਿਕ ਸਮਾਜਿਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਯੂਥ ਅਕਾਲੀ ਦਲ ਦੇ ਰਾਸ਼ਟਰੀ ਉਪਪ੍ਰਧਾਨ ਅਵੀ ਰਾਜਪੂਤ ਨੂੰ ਸ਼ਮੇ ਸਮੇਂ ਤੇ ਧਾਰਮਿਕ, ਸਮਾਜਿਕ ਆਯੋਜਨਾਂ ਵਿੱਚ ਸੰਸਥਾਵਾਂ ਵਲੋਂ ਸਨਮਾਨ ਦਿੱਤਾ ਜਾਣਾ ਆਪਣੇ ਆਪ ਵਿੱਚ ਇੱਕ ਮਿਸ਼ਾਲ ਹੈ। ਅਜਿਹੀਆਂ ਹੀ ਇੱਕ ਸਨਮਾਨ ਮਾਤਾ ਭਦਰਕਾਲੀ ਦੇ 75ਵੇਂ ਸਾਲਾਨਾ ਮੇਲੇ ਦੇ ਸਬੰਧ ਵਿੱਚ ਮਾਂ ਭਦਰਕਾਲੀ ਨੌਜਵਾਨ ਸਭਾ ਵਲੋਂ ਲਗਾਏ ਗਏ 26 ਵੇਂ ਲੰਗਰ ਦੇ ਮੌਕੇ ਤੇ ਪਹੁੰਚੇ ਯੂਥ ਅਕਾਲੀ ਦਲ ਦੇ ਰਾਸ਼ਟਰੀ ਉਪਪ੍ਰਧਾਨ ਅਵੀ ਰਾਜਪੂਤ ਨੂੰ ਸਭਾ ਦੇ ਪ੍ਰਧਾਨ ਮੁਕੇਸ਼ ਕਸ਼ਿਅਪਸਕੱਤਰ ਸੁਰਿੰਦਰ ਸੋਨਾ,ਮੈਂਬਰ ਸੁਧੀਰ,ਕਿਸ਼ਨ ਲਾਲ ਘੋਗਾ, ਰਯਾਸਤ ਅਲੀ, ਰਵੀ ਕੁਮਾਰ ਨੇ ਦਿੱਤਾ।ਇਸ ਮੋਕੇ ਤੇ ਪ੍ਰਧਾਨ ਮੁਕੇਸ਼ ਕਸ਼ਿਅਪ ਨੇ ਕਿਹਾ ਕਿ ਅਵੀ ਰਾਜਪੂਤ ਵਲੋਂ ਲੋਕਾ ਦੇ ਹਕ਼ ਵਿੱਚ ਚੁੱਕੀ ਜਾ ਰਹੀ ਅਵਾਜ ਅਤੇ ਧਾਰਮਿਕ,ਸਮਾਜਿਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਅਤੇ ਸਮਾਜ ਲਈ ਚੰਗੇ ਕਾਰਜ ਕਰਣਾ ਆਪਣੇ ਆਪ ਵਿੱਚ ਇਕ ਮਿਸ਼ਾਲ ਹੈ।

Advertisements

ਇਸ ਮੌਕੇ ਤੇ ਅਵੀ ਰਾਜਪੂਤ ਨੇ ਸਭਾ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਵਰਤਮਾਨ ਸ਼ਮੇ ਵਿੱਚ ਅਮਨ ਅਤੇ ਭਾਈਚਾਰੇ ਦੀ ਸਖ਼ਤ ਜ਼ਰੂਰਤ ਹੈ ਅਤੇ ਇਸਦੇ ਲਈ ਸਾਰੇ ਲੋਕਾਂ ਨੂੰ ਮਿਲਕੇ ਕੋਸ਼ਿਸ਼ ਕਰਣੀ ਹੋਵੇਗੀ।ਉਨ੍ਹਾਂਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਪਿਆਰ ਮੁਹੱਬਤ ਅਤੇ ਭਾਈਚਾਰੇ ਨੂੰ ਵਧਾਣਾ ਹੈ।ਭਾਈਚਾਰਾ ਹੀ ਸਾਡੇ ਦੇਸ਼ ਦੀ ਜਾਨ ਹੈ, ਉਨ੍ਹਾਂਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨਫਰਤ ਦੀ ਸਿਆਸਤ ਦੇ ਸੌਦਾਗਰਾਂ ਦੀ ਸਿਆਸਤ ਦਾ ਵਿਰੋਧ ਕਰਦੇ ਹਨ ਜੋ ਅਮਨ ਨੂੰ ਪਸੰਦ ਨਹੀਂ ਕਰਦੇ ਹਨ ਉਹ ਦੇਸ਼ ਦੇ ਗ਼ਦਾਰ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਤਾਂ ਇਤਹਾਸ ਗਵਾਹ ਹੈ ਕਿ ਸਾਡੇ ਵੱਢੀਆਂ ਨੇ ਭਾਈਚਾਰੇ ਨੂੰ ਲੈ ਕੇ ਕਿਵੇਂ ਕਿਵੇਂ ਕੋਸ਼ਿਸ਼ ਕੀਤੀ ਹੈ।ਇਸ ਮੌਕੇ ਤੇ ਕੁਲਦੀਪਕ ਧੀਰ,ਲਾਡੀ,ਲਵਲੀ,ਸੁਮਿਤ ਕਪੂਰ,ਰਾਕੇਸ਼ ਕੁਮਾਰ,ਰੋਹਿਤ ਗਾਂਧੀ,ਲਵੀ,ਸੁਧੀਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here