![](https://www.thestellarnews.com/wp-content/uploads/2024/04/camb-copy.jpg)
ਰਾਜਸਥਾਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਰਾਜਸਥਾਨ ਦੇ ਡੂੰਗਰਪੁਰ ਵਿੱਚ ਬੀਤੀ ਰਾਤ ਸੜਕ ਹਾਦਸਾ ਵਾਪਰਿਆ ਕੰਟੇਨਰ ਟਰੱਕ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਹਾਦਸੇ ‘ਚ ਤਿੰਨ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਪੰਕਜ ਉਮਰ 25 ਸਾਲਾ ਅਕਸ਼ੈ ਉਮਰ 27 ਸਾਲਾ ਮਹੇਸ਼ ਉਮਰ 26 ਸਾਲਾ ਵਾਸੀ ਭੂਵਾਲੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਕਾਰ ਵਿੱਚ ਵਿਆਹ ਤੋਂ ਘਰ ਪਰਤ ਰਹੇ ਸਨ ਤਾਂ ਪਿੰਡ ਨੇੜੇ ਪਿੱਛੇ ਤੋਂ ਆ ਰਹੇ ਇਕ ਕੰਟੇਨਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
![](https://www.thestellarnews.com/wp-content/uploads/2023/11/hsp_heights-academy-copy.jpg)
ਟੱਕਰ ਇੰਨੀ ਜ਼ਬਰਦਸਤ ਸੀ ਕਿ ਕੰਟੇਨਰ ਕਾਰ ਨੂੰ ਕਰੀਬ 30 ਫੁੱਟ ਤੱਕ ਘਸੀਟਦਾ ਲੈ ਗਿਆ। ਹਾਦਸੇ ‘ਚ ਕਾਰ ਸਵਾਰ ਤਿੰਨ ਨੌਜਵਾਨਾਂ ਦੇ ਸਿਰ, ਹੱਥਾਂ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਲੱਗ ਗਈਆਂ ਅਤੇ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਡਰਾਈਵਰ ਮੌਕੇ ਤੇ ਫਰਾਰ ਹੋ ਗਿਆ।ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
![](https://www.thestellarnews.com/wp-content/uploads/2023/03/ad_hsp.jpg)