ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਰੇਲਵੇ ਮੰਡੀ ਸਕੂਲ ਦੀ ਰੌਸ਼ਨੀ ਮਰਵਾਹਾ ਨੇ ਤੀਸਰਾ ਸਥਾਨ ਕੀਤਾ ਪ੍ਰਾਪਤ  

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਵਾਕੋ ਇੰਡੀਆ ਸੀਨੀਅਰ  ਅਤੇ ਮਾਸਟਰਜ਼ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਜੋ ਕਿ ਨਹਿਰੂ ਸਟੇਡੀਅਮ  ਚੇਨਈ (ਤਾਮਿਲਨਾਡੂ)ਵਿਖੇ ਹੋਈ  ਜਿਸ ਵਿੱਚ ਦੇਸ਼ ਭਰ ਦੇ ਲਗਪਗ ਪੰਦਰਾਂ ਸੌ ਖਿਡਾਰੀਆਂ ਨੇ ਭਾਗ ਲਿਆ । ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੀ ਕਿੱਕ ਬਾਕਸਿੰਗ ਖਿਡਾਰਨ ਰੌਸ਼ਨੀ ਮਰਵਾਹਾ ਨੇ  ਕਿੱਕ ਬਾਕਸਿੰਗ 48 ਕਿੱਲੋ ਅਸਾਮ ਰਾਈਫਲ ਅਤੇ ਯੂਪੀ (ਉੱਤਰ ਪ੍ਰਦੇਸ਼) ਦੀਆਂ ਖਿਡਾਰਨਾਂ ਨੂੰ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ।

Advertisements

ਜਿਸ ਵਿੱਚੋਂ ਰੌਸ਼ਨੀ ਮਰਵਾਹਾ ਨੂੰ ਵਾਕੋ ਇੰਟਰਨੈਸ਼ਨਲ ਕਿੱਕ ਬਾਕਸਿੰਗ  ਟ੍ਰੇਨਿੰਗ ਕੈਂਪ ਜੋ ਕਿ  01 ਤੋ 10.09.2022  ਤਕ  ਦਾਰਜਲਿੰਗ (ਵੈਸਟ ਬੰਗਾਲ )ਵਿਖੇ ਬੁਲਾਇਆ ਗਿਆ ਜਿਸ ਵਿਚ ਸੀਨੀਅਰ ਵਰਲਡ ਚੈਂਪੀਅਨਸ਼ਿੱਪ ਅਤੇ ਵਾਰਡ ਕੰਬੈਟ ਗੇਮ ਲਈ ਵੀ ਚੋਣ ਹੋਵੇਗੀ।

LEAVE A REPLY

Please enter your comment!
Please enter your name here