ਐਚ ਐਮ ਇੰਟਰਨੈਸ਼ਨਲ ਨੇ ਮਨਾਈ ਗਿਆਰਵੀਂ ਵਰ੍ਹੇਗੰਢ, ਕੋਚਿੰਗ ਵਿਚ ਛੂਟ ਦੇਣ ਦਾ ਲਿਆ ਫੈਸਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਚ ਐਮ ਇੰਟਰਨੈਸ਼ਨਲ ਹੁਸ਼ਿਆਰਪੁਰ ਦੇ ਚੇਅਰਮੈਨ ਹਰਜੀਤ ਸਿੰਘ ਮਠਾਰੂ ਨੇ ਦੱਸਿਆ ਕੇ ਐਚ ਐਮ ਇੰਟਰਨੈਸ਼ਨਲ ਦੀ ਗਿਆਰਵੀਂ ਵਰ੍ਹੇਗੰਢ ਮੌਕੇ 2022 ਵਿੱਚ 10+2 ਪਾਸ ਕਾਰਨ ਵਾਲੇ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਅਤੇ ਆਈਲਟਸ ਦੀ ਕੋਚਿੰਗ ਵਿਚ ਭਾਰੀ ਛੂਟ ਦੇਣ ਦਾ ਫੈਸਲਾ ਲਿਆ ਹੈ। ਓਹਨਾ ਕਿਹਾ ਕੇ ਜਿਹੜੇ ਵਿਦਿਆਰਥੀ ਇਸ ਸਾਲ +2 ਦੀ ਪੜ੍ਹਾਈ ਪੂਰੀ ਕਰ ਕੇ ਵਿਦੇਸ਼ ਵਿੱਚ ਪੜ੍ਹਨ ਜਾਣਾ ਚਾਹੁੰਦੇ ਹਨ ਉਹ ਆਈਲਟਸ ਦੀ ਕੋਚਿੰਗ ਲਈ ਸਾਡੇ ਦਫ਼ਤਰ ਨਾਲ ਸੰਪਰਕ ਕਰ ਕੇ ਆਈਲਟਸ ਦੀ ਕੋਚਿੰਗ ਵਿਚ ਸਕਾਲਰਸ਼ਿਪ ਟੈਸਟ ਦੇ ਕੇ ਭਾਰੀ ਛੋਟ ਦਾ ਫਾਇਦਾ ਲੈ ਸਕਦੇ ਹਨ ਅਤੇ ਇਸ ਦੇ ਨਾਲ ਹੀ ਓਹਨਾ ਨੇ ਕਿਹਾ ਕ ਜਿਹੜੇ ਵਿਦਿਆਰਥੀਆਂ ਦੇ 6.5 ਬੈਂਡ ਆਉਣਗੇ, ਉਹ ਓਹਨਾ ਦੀ ਸਟੱਡੀ ਵੀਜ਼ਾ ਦੀ ਫਾਇਲ ਬਿਲਕੁਲ ਮੁਫ਼ਤ ਲਗਾਉਣਗੇ। ਇਸ ਮੌਕੇ ਸ ਮਠਾਰੂ ਨੇ ਦੱਸਿਆ ਕੇ ਪਿਛਲੇ 11 ਸਾਲਾਂ ਤੋਂ ਜਿਥੇ ਐਚ ਐਮ ਇੰਟਰਨੈਸ਼ਨਲ ਦੀ ਟੀਮ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸਪਾਊਸ ਵੀਜ਼ਾ ਅਤੇ ਵਰਕ ਪਰਮਿਟ ਲਗਵਾਉਣ ਵਿੱਚ ਵਿੱਚ ਸਫਲਤਾ ਨਾਲ ਕੰਮ ਕਰ ਰਹੀ ਹੈ।

Advertisements

ਓਥੇ ਨਾਲ ਹੀ ਬੜੇ ਹੀ ਸੂਝਵਾਨ ਤਰੀਕੇ ਨਾਲ ਬੱਚਿਆਂ ਨੂੰ ਓਹਨਾ ਦੀ ਪੜ੍ਹਾਈ ਦੇ ਹਿਸਾਬ ਨਾਲ ਸਹੀ ਜਾਣਕਾਰੀ ਦੇ ਕੇ ਵਿਦੇਸ਼ ਵਿਚ ਪੜ੍ਹਾਈ ਦੇ ਤੌਰ ਤੇ ਪੱਕੇ ਵਸਣ ਵਿਚ ਵੀ ਬਾਖੂਬੀ ਕੰਮ ਕਰ ਰਹੀ ਹੈ। ਓਹਨਾ ਕਿਹਾ ਇਸ ਵਰ੍ਹੇ ਦੌਰਾਨ ਆਪਣੀ ਕੰਪਨੀ ਦੀ ਗਿਆਰਵੀ ਵਰ੍ਹੇਗੰਢ ਮਨਾਂਉਦੇ ਹੋਏ ਫੈਸਲਾ ਲਿਆ ਹੈ, ਇਸ ਮਹਿੰਗਾਈ ਦੇ ਦੌਰ ਵਿੱਚ ਬੱਚਿਆਂ ਨੂੰ ਬਾਹਰ ਜਾ ਕੇ ਪੜ੍ਹਾਈ ਲਈ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਹੈ । ਜਿਸ ਨਾਲ ਮਾਪਿਆਂ ਦੇ ਉੱਪਰ ਬਹੁਤ ਬੋਝ ਪੈ ਰਿਹਾ। ਉਸ ਬੋਝ ਨੂੰ ਘੱਟ ਕਰਨ ਲਈ ਐਚ ਐਮ ਇੰਟਰਨੈਸ਼ਨਲ ਨੇ ਇਹ ਛੂਟ ਦੇਣ ਦਾ ਫੈਸਲਾ ਲਿਆ ਹੈ। ਓਹਨਾ ਨੇ ਬੱਚਿਆਂ ਦੇ ਮਾਪਿਆਂ ਨੂੰ ਸੁਨੇਹਾ ਦਿੱਤਾ ਹੈ ਕੇ ਉਹ ਇੱਕ ਵਾਰ ਦਫਤਰ ਆ ਕੇ ਮੁਫ਼ਤ ਵਿਚ ਸਲਾਹ ਜਰੂਰ ਲੈਣ ਤਾਂ ਜੋ ਬੱਚਿਆਂ ਦੇ ਭਵਿੱਖ ਨੂੰ ਘੱਟ ਖਰਚ ਵਿੱਚ ਬਿਨਾ ਫਾਲਤੂ ਬੋਝ ਪਾ ਕੇ ਬਿਹਤਰ ਬਣਾਇਆ ਜਾ ਸਕੇ ।

LEAVE A REPLY

Please enter your comment!
Please enter your name here